Punjab Police: ਪੁਲਿਸ ਨੇ ਗ੍ਰਿਫ਼ਤਾਰ ਕੀਤੇ ਬਦਮਾਸ਼ ਕੋਲੋਂ ਇੱਕ 32 ਬੋਰ ਪਿਸਤੋਲ ਸਮੇਤ ਮੈਗਜ਼ੀਨ ਅਤੇ ਕੁਝ ਜਿੰਦਾ ਤੇ ਚੱਲੇ ਹੋਏ ਰੌਂਦ ਬਰਾਮਦ ਕੀਤੇ ਹਨ।
Encounter in Tarn Taran: ਬੀਤੀ ਰਾਤ ਤਰਨ ਤਾਰਨ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਜਾਣਕਾਰੀ ਮੁਤਾਬਕ ਪੁਲਿਸ ਨੇ ਵਿਦੇਸ਼ ਵਿੱਚ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਡਾ ਅਤੇ ਯਾਦਵਿੰਦਰ ਸਿੰਘ ਯਾਦਾਂ ਦੇ ਇੱਕ ਸਾਥੀ ਨੂੰ ਮੁਠਭੇੜ ਦੌਰਾਨ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਫੜੇ ਗਏ ਗੁਰਗੇ ਦੀ ਪਹਿਚਾਣ ਗੁਰਲਾਲ ਸਿੰਘ ਵਜੋਂ ਹੋਈ ਹੈ। ਨਾਲ ਹੀ ਇਸ ਕੋਲੋਂ ਪੁਲਿਸ ਨੇ ਇੱਕ 32 ਬੋਰ ਪਿਸਤੋਲ ਸਮੇਤ ਮੈਗਜ਼ੀਨ ਅਤੇ ਕੁਝ ਜਿੰਦਾ ਤੇ ਚੱਲੇ ਹੋਏ ਰੌਂਦ ਬਰਾਮਦ ਕੀਤੇ ਹਨ।

ਫਰੌਤੀ ਮੰਗਣ ਦੀਆਂ ਵਾਰਦਾਤਾਂ ਨੂੰ ਦੇ ਰਿਹਾ ਸੀ ਅੰਜਾਮ
ਦੱਸ ਦਈਏ ਕਿ ਤਰਨ ਤਾਰਨ ਪੁਲਿਸ ਨੇ ਪਿੰਡ ਭੁੱਲਰ ਨਜ਼ਦੀਕ ਜਦੋਂ ਗੁਰਲਾਲ ਸਿੰਘ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਪੁਲਿਸ ‘ਤੇ ਫਾਇਰਿੰਗ ਕਰ ਦਿੱਤੀ। ਜਿਸ ਵਿੱਚ ਪੁਲਿਸ ਵੱਲੋਂ ਚਲਾਈ ਗਈ ਜਵਾਬੀ ਗੋਲੀ ਵਿੱਚ ਗੁਰਲਾਲ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਗੰਭੀਰ ਜ਼ਖਮੀ ਹੋਈ ਗੁਰਲਾਲ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਸਿਵਿਲ ਹਸਪਤਾਲ ਤਰਨ ਤਰਨ ਵਿਖੇ ਇਲਾਜ ਲਈ ਦਾਖਲ ਕਰਵਾਇਆ ਹੈ।
ਮੌਕੇ ‘ਤੇ ਪਹੁੰਚੇ ਐਸਐਸਪੀ ਵੱਲੋਂ ਇਸ ਮਾਮਲੇ ਵਿੱਚ ਠੋਸ ਕਾਰਵਾਈ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਅਤੇ ਫੜੇ ਗਏ ਮੁਲਜਮ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮੁਕਦਮਾ ਦਰਜ ਕੀਤਾ ਗਿਆ ਹੈ।