Kulgam Encounter :ਜੰਮੂ-ਕਸ਼ਮੀਰ ਦੇ ਕੁਲਗਾਮ ਵਿੱਚ ‘ਓਪਰੇਸ਼ਨ ਅਖ਼ਲ’ ਤਹਿਤ ਬਾਰਵੇਂ ਦਿਨ ਵੀ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਠਭੇਡ ਜਾਰੀ ਹੈ। ਦੱਸ ਦਈਏ ਕਿ ਭਾਰਤੀ ਜਵਾਨਾਂ ਤੇ ਅੱਤਵਾਦੀਆਂ ਵਿਚਕਾਰ ਚੱਲ ਰਹੇ ਇਸ ਮੁਕਾਬਲੇ ‘ਚ ਜਵਾਨਾਂ ਨੇ ਹੁਣ ਤੱਕ 4 ਆਤੰਕੀਆਂ ਨੂੰ ਖ਼ਤਮ ਕਰ ਦਿੱਤਾ ਹੈ। ਕੁਲਗਾਮ ਦੇ ਨੇੜਲੀਆਂ ਥਾਵਾਂ ‘ਤੇ ਕਈ ਆਤੰਕੀਆਂ ਲੁਕੇ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਜਿਸ ਕਰਕੇ ਭਾਰਤੀ ਜਵਾਨਾਂ ਤੇ ਅੱਤਵਾਦੀਆਂ ਵਿਚਕਾਰ ਹੁਣ ਤੱਕ ਮੁਕਾਬਲਾ ਜਾਰੀ ਹੈ।

ਹੁਸ਼ਿਆਰਪੁਰ ਦੇ ਭੀਮ ਨਗਰ ‘ਚ ਮਿਲਿਆ ਸ਼ੱਕੀ ਮੀਟ, ਦੋ ਵਿਅਕਤੀ ਗ੍ਰਿਫ਼ਤਾਰ – ਹਿੰਦੂ ਜਥੇਬੰਦੀਆਂ ਵਲੋਂ ਰੋਸ ਪ੍ਰਦਰਸ਼ਨ
Hoshiarpur News: ਅੱਜ ਹੁਸ਼ਿਆਰਪੁਰ ਦੇ ਭੀਮ ਨਗਰ ਇਲਾਕੇ 'ਚ ਉਸ ਸਮੇਂ ਹੰਗਾਮਾ ਮਚ ਗਿਆ ਜਦੋਂ ਇੱਕ ਕ੍ਰਿਸਚਨ ਪ੍ਰਵਾਸੀ ਪਰਿਵਾਰ ਦੇ ਦੋ ਘਰਾਂ ਵਿਚੋਂ ਵੱਡੀ ਮਾਤਰਾ 'ਚ ਗਾਓ-ਸੰਭਵ ਮੀਟ ਬਰਾਮਦ ਹੋਣ ਦੀ ਸੂਚਨਾ ਮਿਲੀ। ਮੀਟ ਦੀ ਕਿਸਮ ਬਾਰੇ ਪੁਸ਼ਟੀ ਹਾਲੇ ਨਹੀਂ ਹੋਈ, ਪਰ ਮਾਮਲਾ ਧਾਰਮਿਕ ਤਣਾਅ ਵੱਲ ਮੋੜ ਗਇਆ। ਪੁਰਹੀਰਾਂ ਚੌਂਕੀ ਦੀ...