Barnala News: ਸਪਰੇਅ ਪੀਣ ਵਾਲੇ ਪ੍ਰਦੀਪ ਸਿੰਘ ਦੀ ਹਾਲਤ ਠੀਕ ਹੈ, ਜਿਸ ਨੂੰ 72 ਘੰਟਿਆਂ ਲਈ ਹਸਪਤਾਲ ਵਿੱਚ ਇਲਾਜ ਵੀ ਰੱਖਿਆ ਗਿਆ ਹੈ।
Farmer Attempet Suicide: ਜ਼ਮੀਨੀ ਵਿਵਾਦ ਕਾਰਨ ਲਗਾਤਾਰ ਕਈ ਵੱਡੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਅਜਿਹੀ ਘਟਨਾ ਜ਼ਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਭਦੌੜ ਦੇ ਪਿੰਡ ਉਗੋਕੇ ਤੋਂ ਸਾਹਮਣੇ ਆਈ ਹੈ, ਜਿੱਥੇ ਜਗਜੀਤ ਪੁਰਾ ਨੂੰ ਜਾਂਦੇ ਕੱਚੇ ਰਸਤੇ ‘ਤੇ ਕਿਸਾਨ ਨਿਰਭੈ ਸਿੰਘ ਆਪਣੇ ਭਰਾ ਬੂਟਾ ਸਿੰਘ ਨਾਲ 11 ਏਕੜ ਜਮੀਨ ਵਿੱਚ ਖੇਤੀ ਕਰਦਾ ਹੈ। ਤਿੰਨ ਮਹੀਨੇ ਪਹਿਲਾਂ ਉਨ੍ਹਾਂ ਦੇ ਖੇਤ ਦੀ ਮਿਣਤੀ ਕਰਵਾਈ ਗਈ।
ਜ਼ਮੀਨ ਦੀ ਕੰਨਗੋ ਅਤੇ ਪਟਵਾਰੀ ਵੱਲੋਂ ਨਿਸ਼ਾਨਦੇਹੀ ਵੀ ਕੀਤੀ ਗਈ। ਉਨ੍ਹਾਂ ਨੇ ਖੇਤ ਵਿੱਚ ਝੋਨੇ ਦੀ ਫਸਲ ਬੀਜ ਦਿੱਤੀ। ਉਨ੍ਹਾਂ ਇਲਜ਼ਾਮ ਲਗਾਇਆ ਕਿਹਾ ਕਿ ਜ਼ਮੀਨ ‘ਤੇ ਨਜਾਇਜ਼ ਕਬਜ਼ਾ ਕਰਨ ਦੀ ਨੀਅਤ ਨਾਲ ਨੇੜਲੇ ਖੇਤ ਦੇ ਕਿਸਾਨ ਵੱਲੋਂ ਅੱਜ ਆਪਣੇ ਸਾਥੀਆਂ ਨਾਲ ਮਿਲ ਕੇ ਉਨ੍ਹਾਂ ਦੀ ਝੋਨੇ ਲੱਗੀ ਫਸਲ ਨੂੰ ਬਰਬਾਦ ਕਰ ਦਿੱਤਾ। ਉੱਥੇ ਇੱਕ ਗੈਰ-ਕਾਨੂੰਨੀ ਢੰਗ ਨਾਲ ਨੇੜਲੇ ਖੇਤ ਦੇ ਕਿਸਾਨ ਨੇ ਆਪਣੇ ਸਾਥੀਆਂ ਸਮੇਤ ਉਨ੍ਹਾਂ ਦੀ ਜ਼ਮੀਨ ‘ਤੇ ਨਜਾਇਜ਼ ਕਬਜ਼ਾ ਕਰਨ ਦੀ ਨੀਅਤ ਨਾਲ ਬਿਨਾਂ ਜਾਣਕਾਰੀ ਜੇਸੀਬੀ ਮਸ਼ੀਨ ਨਾਲ ਮਿੱਟੀ ਪਾਣੀ ਸ਼ੁਰੂ ਕਰ ਦਿੱਤੀ।
ਕਿਸਾਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪਰ ਕੋਈ ਹੱਲ ਨਹੀਂ ਹੋਇਆ। ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸ਼ਨ ਦੀ ਹਾਜ਼ਰੀ ਵਿੱਚ ਉਨ੍ਹਾਂ ਦੇ ਪੁੱਤ ਪ੍ਰਦੀਪ ਸਿੰਘ ਨੇ ਸਪਰੇਅ ਪੀਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਸਪਰੇਅ ਪੀਣ ਵਾਲੇ 30 ਸਾਲਾਂ ਕਿਸਾਨ ਪ੍ਰਦੀਪ ਸਿੰਘ ਪੁੱਤਰ ਨਿਰਭੈ ਸਿੰਘ ਨੇ ਪਰੇਸ਼ਾਨ ਹੋਕੇ ਸਪਰੇਅ ਪੀ ਲਈ। ਪ੍ਰਦੀਪ ਸਿੰਘ ਦੇ ਪਿਤਾ ਨਿਰਭੈ ਸਿੰਘ ਮਾਤਾ ਜਸਪਾਲ ਕੌਰ ਨੇ ਨੇੜਲੇ ਖੇਤ ਦੇ ਕਿਸਾਨ ‘ਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ, ਉੱਥੇ ਹੀ ਪੁਲਿਸ ਪ੍ਰਸ਼ਾਸਨ ‘ਤੇ ਵੀ ਧੱਕੇਸ਼ਾਹੀ ਦੇ ਗੰਭੀਰ ਇਲਜ਼ਾਮ ਲਗਾਏ ਹਨ।

ਉਨ੍ਹਾਂ ਕਿਹਾ ਕਿ ਜੇਕਰ ਉਸ ਦੇ ਪੁੱਤ ਨੂੰ ਕੋਈ ਗੱਲਬਾਤ ਹੁੰਦੀ ਹੈ ਤਾਂ ਇਸਦਾ ਜ਼ਿੰਮੇਦਾਰ ਕਿਸਾਨ ਅਤੇ ਪੁਲਿਸ ਪ੍ਰਸ਼ਾਸਨ ਹੋਵੇਗਾ। ਪਰ ਦੂਜੇ ਧਿਰ ਦੇ ਕਿਸਾਨ ਗੁਰਤੇਜ ਸਿੰਘ ਨੇ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਨਕਾਰਦੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਇੱਕ ਖੂਹ ਪੁਰਾਣਾ ਰਸਤਾ ਜਾਂਦਾ ਹੈ। ਪਰ ਜਾਣ ਬੁੱਝ ਕੇ ਇਨ੍ਹਾਂ ਵੱਲੋਂ ਘਰ ਨੂੰ ਜਾਂਦੇ ਰਸਤੇ ਤੇ ਨਜਾਇਜ ਤੌਰ ‘ਤੇ ਕਬਜ਼ਾ ਕੀਤਾ ਗਿਆ ਸੀ। ਜੋ ਵੀ ਇਲਜ਼ਾਮ ਲਾਏ ਜਾ ਰਹੇ ਨੇ ਝੂਠੇ ਅਤੇ ਬੇਬੁਨਿਆਦ ਹਨ।
ਇਸ ਮਾਮਲੇ ਲੈਕੇ ਪੁਲਿਸ ਥਾਣਾ ਸਹਿਣਾ ਦੇ ਐਸਐਚਓ ਗੁਰਮਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਦੋ ਧਿਰਾਂ ਵਿੱਚ ਇੱਕ ਰਸਤੇ ਨੂੰ ਲੈ ਕੇ ਆਪਸੀ ਵਿਵਾਦ ਸੀ ਜਿਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਇਹ ਮਾਮਲਾ ਸੁਲਝਾਉਣ ਲਈ ਮੌਕੇ ਤੇ ਪਹੁੰਚਿਆ ਹੋਇਆ ਸੀ। ਪਰ ਪ੍ਰਦੀਪ ਸਿੰਘ ਨੇ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਤੇ ਦਬਾਅ ਬਣਾਉਣ ਲਈ ਪੁਲਿਸ ਨਾਲ ਗਾਲੀ ਗਲੋਚ ਕੀਤੀ ਅਤੇ ਅਤੇ ਹੱਥੋਂ ਪਾਈ ਕੀਤੀ ਜਿਸ ਤੋਂ ਬਾਅਦ ਪੁਲਿਸ ਦੇ ਦਬਾਵ ਬਣਾਉਣ ਲਈ ਪ੍ਰਦੀਪ ਸਿੰਘ ਨੇ ਸਪਰੇਅ ਪੀਣ ਦੀ ਕੋਸ਼ਿਸ਼ ਕੀਤੀ। ਮੌਕੇ ‘ਤੇ ਪੁਲਿਸ ਵੱਲੋਂ ਉਸ ਨੂੰ ਰੋਕਿਆ ਗਿਆ ਜਿਸ ਕਾਰਨ ਪੁਲਿਸ ਮੁਲਾਜ਼ਮ ਵੀ ਸਪਰੇ ਦਾ ਸ਼ਿਕਾਰ ਹੋ ਗਏ ਅਤੇ ਐਸਐਚਓ ਗੁਰਮੰਦਰ ਸਿੰਘ ਦੀਆਂ ਅੱਖਾਂ ਵਿੱਚ ਵੀ ਸਪਰੇਅ ਪੈ ਗਈ।
ਸਪਰੇਅ ਪੀਣ ਵਾਲੇ ਪੁਲਿਸ ਵੱਲੋਂ ਹਸਪਤਾਲ ਵਿੱਚ ਮੌਕੇ ‘ਤੇ ਲਿਜਾਇਆ ਗਿਆ ਜਿੱਥੇ ਪ੍ਰਦੀਪ ਸਿੰਘ ਦੀ ਹਾਲਤ ਠੀਕ ਹੈ, ਜਿਸ ਨੂੰ 72 ਘੰਟਿਆਂ ਲਈ ਹਸਪਤਾਲ ਵਿੱਚ ਇਲਾਜ ਵੀ ਰੱਖਿਆ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਥੋੜੀ ਜਿਹੀ ਜਮੀਨ ਪਿੱਛੇ ਦੋ ਧਿਰਾਂ ਵਿੱਚ ਆਪਸੀ ਵਿਵਾਦ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਨੌਜਵਾਨ ਕਿਸਾਨ ਵੱਲੋਂ ਸਪਰੇਅ ਪੀਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੀ ਹੈ।