Uttarkashi Helicopter Crash: ਉੱਤਰਕਾਸ਼ੀ ਦੇ ਗੰਗਾਨੀ ਤੋਂ ਅਗ ਨਾਗ ਮੰਦਰ ਦੇ ਹੇਠਾਂ ਅਤੇ ਭਾਗੀਰਥੀ ਨਦੀ ਦੇ ਨੇੜੇ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਦੀ ਖ਼ਬਰ ਹੈ। ਇਸ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ।
Uttarkashi Helicopter Crash News: ਉੱਤਰਕਾਸ਼ੀ ‘ਚ ਗੰਗਾਨੀ ਤੋਂ ਪਹਿਲਾਂ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋਇਆ। ਹੈਲੀਕਾਪਟਰ ਵਿੱਚ 5 ਤੋਂ 6 ਯਾਤਰੀ ਸਵਾਰ ਸੀ। 4 ਯਾਤਰੀਆਂ ਦੀ ਮੌਤ ਹੋਣ ਦੀ ਖ਼ਬਰ ਹੈ, ਜਦੋਂ ਕਿ ਦੋ ਜ਼ਖਮੀ ਦੱਸੇ ਜਾ ਰਹੇ ਹਨ। ਉੱਤਰਕਾਸ਼ੀ ਦੇ ਡੀਐਮ ਮੌਕੇ ਲਈ ਰਵਾਨਾ ਹੋ ਗਏ ਹਨ।
ਯਾਤਰੀਆਂ ਨਾਲ ਭਰੇ ਹੈਲੀਕਾਪਟਰ ਨੇ ਦੇਹਰਾਦੂਨ ਤੋਂ ਹਰਸ਼ੀਲ ਹੈਲੀਪੈਡ ਲਈ ਉਡਾਣ ਭਰੀ ਸੀ। ਹੈਲੀਕਾਪਟਰ ਗੰਗਾਨੀ ਤੋਂ ਪਹਿਲਾਂ ਨਾਗ ਮੰਦਰ ਦੇ ਹੇਠਾਂ ਭਾਗੀਰਥੀ ਨਦੀ ਦੇ ਨੇੜੇ ਹਾਦਸਾਗ੍ਰਸਤ ਹੋਣ ਦੀ ਖ਼ਬਰ ਹੈ।
ਪੁਲਿਸ, ਫੌਜ ਦੇ ਜਵਾਨ, ਆਫ਼ਤ ਪ੍ਰਬੰਧਨ ਟੀਮ, ਐਂਬੂਲੈਂਸ, ਤਹਿਸੀਲਦਾਰ ਭਟਵਾੜੀ ਅਤੇ ਬੀਡੀਓ ਭਟਵਾੜੀ ਦੇ ਨਾਲ-ਨਾਲ ਮਾਲੀਆ ਟੀਮ ਮੌਕੇ ਲਈ ਰਵਾਨਾ ਹੋ ਗਈ ਹੈ। ਇਹ ਘਟਨਾ ਸਵੇਰੇ 9 ਵਜੇ ਵਾਪਰੀ ਦੱਸੀ ਜਾ ਰਹੀ ਹੈ। ਹੈਲੀਕਾਪਟਰ ਇੱਕ ਨਿੱਜੀ ਕੰਪਨੀ ਦਾ ਦੱਸਿਆ ਜਾ ਰਿਹਾ ਹੈ।