Hoshiarpur News: ਲਗਾਤਾਰ ਹੋ ਰਹੀ ਤੇਜ਼ ਬਾਰਿਸ਼ ਕਾਰਨ ਲੋਕ ਇਹਨਾਂ ਖੱਡਿਆਂ ਵਿੱਚ ਡਿੱਗ ਰਹੇ ਸੀ ਅਤੇ ਜੇਕਰ ਹਾਲਾਤ ਹੋਰ ਵਿਗੜਦੇ ਨੇ ਤਾਂ ਪਿੰਡਾਂ ਚੋਂ ਭੇਜੀ ਜਾਣ ਵਾਲੀ ਰਾਹਤ ਸਮੱਗਰੀ ਅਤੇ ਸੇਵਾ ਵਿੱਚ ਵੀ ਵਿਘਨ ਪੈ ਸਕਦਾ ਹੈ।
Punjab Floods: ਹਿਮਾਚਲ, ਉੱਤਰਾਖੰਡ ਅਤੇ ਜੰਮੂ ਵਰਗੇ ਉੱਚੇ ਪਹਾੜੀ ਇਲਾਕਿਆਂ ਵਿੱਚ ਲਗਾਤਾਰ ਤੇਜ਼ ਬਾਰਿਸ਼ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਦਾ ਅਸਰ ਮੈਦਾਨੀ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਰਿਹਾ। ਕਿਉਂਕਿ ਵੱਡੀ ਤਾਦਾਦ ‘ਚ ਪਾਣੀ ਪੰਜਾਬ ਦੇ ਵੱਡੇ ਮੈਦਾਨੀ ਇਲਾਕੇ ਨੂੰ ਆਪਣੀ ਚਪੇਟ ਵਿੱਚ ਲੈ ਚੁੱਕਿਆ ਹੈ। ਜਿਸ ਕਾਰਨ ਜਿੱਥੇ ਲੋਕ ਬੇਘਰ ਹੋਏ ਪਏ ਹਨ ਉਥੇ ਹੀ ਪਿੰਡਾਂ ਦੀਆਂ ਸੜਕਾਂ ਦਾ ਹਾਲ ਵੀ ਹੜ੍ਹਾਂ ਦੀ ਮਾਰ ਕਾਰਨ ਹਾਲ ਬੇਹਾਲ ਹੋ ਚੁੱਕਾ ਹੈ।
ਪਰ ਜਿਵੇਂ ਅਕਸਰ ਅਸੀਂ ਦੇਖਦੇ-ਸੁਣਦੇ ਰਹਿੰਦੇ ਹਾਂ ਕਿ ਪੰਜਾਬੀ ਨਾ ਕਦੇ ਝੁਕੇ ਹਨ ਤੇ ਨਾ ਕਦੇ ਡਰੇ ਹਨ ਅਤੇ ਹਰ ਤਰ੍ਹਾਂ ਦੇ ਹਾਲਾਤ ਨਾਲ ਪੰਜਾਬੀਆਂ ਨੇ ਡੱਟ ਕੇ ਇੱਕਜੁੱਟ ਹੋ ਕੇ ਸਾਹਮਣਾ ਕੀਤਾ ਤੇ ਮੁਸੀਬਤਾਂ ‘ਤੇ ਹਮੇਸ਼ਾ ਜਿੱਤ ਹਾਸਿਲ ਕੀਤੀ ਹੈ।
ਪਿੰਡ ਕੋਟਲਾ ਗੌਂਸਪੁਰ ਦੇ ਵਿੱਚ ਨੌਜਵਾਨਾਂ ਨੇ ਪਿੰਡ ਬਸੀ ਗੁਲਾਮ ਹੁਸੈਨ ਥਥਲਾਂ ਭੂਤਪੂਰ ਸਮੇਤ ਕਈ ਪਿੰਡਾਂ ਦੇ ਲਈ ਵਰਤੋਂ ਵਿੱਚ ਆਉਣ ਵਾਲੇ ਲਿੰਕ ਮਾਰਗ ਦੀ ਖਸਤਾ ਹਾਲਤ ਨੂੰ ਦੇਖਦੇ ਹੋਏ ਆਪਣੇ ਪੱਧਰ ‘ਤੇ ਉੱਦਮ ਕਰਦਿਆਂ ਖੱਡਿਆਂ ਵਿੱਚ ਮਲਬਾ ਸੁੱਟ ਕੇ ਰਾਹ ਬਣਾ ਰਹੇ ਹਨ ਤਾਂ ਜੋਂ ਰਸਤਾ ਵਰਤੋਂ ਵਿੱਚ ਆ ਸਕੇ।

ਪਿੰਡ ਦੇ ਨੌਜਵਾਨਾਂ ਨੇ ਦੱਸਿਆ ਕਿ ਇਸ ਵੇਲੇ ਪੰਜਾਬ ‘ਤੇ ਜੇਕਰ ਮਾਰ ਪਈ ਹੈ ਤਾਂ ਸਾਰਾ ਭਾਰ ਕੁਝ ਸਰਕਾਰ ‘ਤੇ ਹੀ ਨਹੀਂ ਸੁੱਟ ਦੇਣਾ ਚਾਹੀਦਾ ਬਲਕਿ ਪ੍ਰਸ਼ਾਸਨ ਤੇ ਸਰਕਾਰ ਦੇ ਨਾਲ ਮਿਲ ਕੇ ਇੱਕਜੁੱਟ ਹੋ ਕੇ ਹਾਲਾਤਾਂ ਦਾ ਟਾਕਰਾ ਕਰਨ ਦੀ ਲੋੜ ਹੈ। ਇਸੇ ਕਰਕੇ ਹੀ ਉਹ ਆਪਣੇ ਇਲਾਕੇ ਵਿੱਚ ਖਰਾਬ ਹੋਈਆਂ ਸੜਕਾਂ ‘ਤੇ ਮਲਵਾ ਵਗੈਰਾ ਪਾ ਕੇ ਸੜਕਾਂ ਦੇ ਖੱਡਿਆਂ ਨੂੰ ਭਰਨ ਦੀ ਕੋਸ਼ਿਸ਼ ਕਰ ਰਹੇ ਹਨ।
ਲਗਾਤਾਰ ਹੋ ਰਹੀ ਤੇਜ਼ ਬਾਰਿਸ਼ ਕਾਰਨ ਲੋਕ ਇਹਨਾਂ ਖੱਡਿਆਂ ਵਿੱਚ ਡਿੱਗ ਰਹੇ ਸੀ ਅਤੇ ਜੇਕਰ ਹਾਲਾਤ ਹੋਰ ਵਿਗੜਦੇ ਨੇ ਤਾਂ ਪਿੰਡਾਂ ਵਿੱਚੋਂ ਭੇਜੀ ਜਾਣ ਵਾਲੀ ਰਾਹਤ ਸਮੱਗਰੀ ਅਤੇ ਸੇਵਾ ਵਿੱਚ ਵੀ ਵਿਘਨ ਪੈ ਸਕਦਾ ਹੈ।