Laurene Powell Jobs: ਲੌਰੇਨ ਪਾਵੇਲ 10 ਦਿਨਾਂ ਲਈ ਮਹਾਂਕੁੰਭ ’ਚ ਆਈ ਸੀ ਪਰ ਅਚਾਨਕ ਉਸਦੀ ਸਿਹਤ ਵਿਗੜਨ ਤੋਂ ਬਾਅਦ, ਉਹ ਸਿਰਫ ਤਿੰਨ ਦਿਨਾਂ ‘ਚ ਪ੍ਰਯਾਗਰਾਜ ਤੋਂ ਵਾਪਸ ਚਲੇ ਗਈ।
Steve Jobs’s wife join Sanatan Dharma: ਐਪਲ ਦੇ ਸਾਬਕਾ ਸੀਈਓ ਸਟੀਵ ਜੌਬਸ ਦੀ ਪਤਨੀ ਲੌਰੇਨ ਪਾਵੇਲ ਪਿਛਲੇ ਕੁਝ ਦਿਨਾਂ ਤੋਂ ਪ੍ਰਯਾਗਰਾਜ ਮਹਾਕੁੰਭ ‘ਚ ਹੈ। ਉਸਦੇ ਗੁਰੂ ਅਤੇ ਅਧਿਆਤਮਿਕ ਆਗੂ ਸਵਾਮੀ ਕੈਲਾਸ਼ਾਨੰਦ ਗਿਰੀ ਨੇ ਸ਼ੁੱਕਰਵਾਰ ਨੂੰ ਕਿਹਾ, ਕਿ ਲੌਰੇਨ ਹਿੰਦੂ ਸਿੱਖਿਆਵਾਂ ਤੋਂ ਡੂੰਘਾ ਪ੍ਰਭਾਵਿਤ ਹੋ ਕੇ ਸਨਾਤਨ ਧਰਮ ਵਿੱਚ ਸ਼ਾਮਲ ਹੋਣਾ ਤੇ ਪਰੰਪਰਾ ਸਿੱਖਣਾ ਚਾਹੁੰਦੀ ਹੈ।
ਅਧਿਆਤਮਿਕ ਗੁਰੂ ਕੈਲਾਸ਼ਾਨੰਦ ਗਿਰੀ ਨੇ ਕਿਹਾ, ‘ਅਸੀਂ ਉਨ੍ਹਾਂ ਨੂੰ ਮਕਰ ਸੰਕ੍ਰਾਂਤੀ ‘ਤੇ ਯਾਨੀ 14 ਜਨਵਰੀ ਦੀ ਰਾਤ 10.10 ਵਜੇ ਦੀਖਿਆ ਦਿੱਤੀ। ਹਾਲਾਂਕਿ, ਇੱਕ ਸਾਲ ਪਹਿਲਾਂ ਹੀ, ਉਸਨੂੰ ‘ਕਮਲਾ’ ਦਾ ਨਾਮ ਤੇ ਗੋਤ ਦਿੱਤਾ ਜਾ ਚੁੱਕਾ ਸੀ। ਉਨ੍ਹਾਂ ਨੂੰ ਇਹ ਨਾਮ ਪਿਛਲੇ ਸਾਲ 18 ਫਰਵਰੀ ਨੂੰ ਮਿਲਿਆ ਸੀ।’
ਕੈਲਾਸ਼ਾਨੰਦ ਜੀ ਨੇ ਅੱਗੇ ਕਿਹਾ, ‘ਉਹ ਭੌਤਿਕਵਾਦ ਦੇ ਸਿਖਰ ‘ਤੇ ਪਹੁੰਚ ਗਈ ਸੀ। ਹੁਣ ਉਹ ਸਨਾਤਨ ਧਰਮ ਵਿੱਚ ਸ਼ਾਮਲ ਹੋਣਾ ਚਾਹੁੰਦੀ ਹੈ ਅਤੇ ਆਪਣੇ ਗੁਰੂ ਨਾਲ ਜੁੜ ਕੇ ਆਪਣੀਆਂ ਪਰੰਪਰਾਵਾਂ ਨੂੰ ਜਾਣਨਾ ਚਾਹੁੰਦੀ ਹੈ। ਉਹ ਬਹੁਤ ਹੀ ਸਾਦਾ ਅਤੇ ਸ਼ਾਂਤ ਹੈ। ਉਸ ਵਿੱਚ ਬਿਲਕੁਲ ਵੀ ਹੰਕਾਰ ਨਹੀਂ ਹੈ। ਉਹ ਇੱਕ ਆਮ ਸ਼ਰਧਾਲੂ ਵਾਂਗ ਚਾਰ ਦਿਨ ਕੈਂਪ ਵਿੱਚ ਰਹੀ।
ਕੈਲਾਸ਼ਾਨੰਦ ਜੀ ਕਹਿੰਦੇ ਹਨ, ‘ਉਨ੍ਹਾਂ ਦੇ 50 ਨਿੱਜੀ ਸਟਾਫ਼ ਵੀ ਦੋ ਵੱਡੇ ਹਵਾਈ ਜਹਾਜ਼ਾਂ ਵਿੱਚ ਉਨ੍ਹਾਂ ਦੇ ਨਾਲ ਆਏ ਸੀ। ਉਹ ਪੂਰੀ ਤਰ੍ਹਾਂ ਸ਼ਾਕਾਹਾਰੀ ਹੈ। ਉਹ ਪਿਆਜ਼ ਅਤੇ ਲਸਣ ਵੀ ਨਹੀਂ ਖਾਂਦੀ।’ ਨਾਲ ਹੀ ਦੱਸ ਦਈਏ ਕਿ ਲੌਰੇਨ ਬੇਸ਼ੱਕ ਤਬੀਅਤ ਖ਼ਰਾਬ ਹੋਣ ਕਰਕੇ ਵਾਪਸ ਚਲੇ ਗਈ ਹੈ ਪਰ ਜਾਣ ਤੋਂ ਪਹਿਲਾਂ, ਉਨ੍ਹਾਂ ਨੇ ਆਪਣੇ ਗੁਰੂ ਆਚਾਰੀਆ ਮਹਾਮੰਡਲੇਸ਼ਵਰ ਸਵਾਮੀ ਕੈਲਾਸ਼ਾਨੰਦ ਗਿਰੀ ਤੋਂ ਦੀਖਿਆ ਲਈ। ਲੌਰੇਨ ਪਾਵੇਲ ਨੂੰ ਮਹਾਕਾਲੀ ਦੇ ਬੀਜ ਮੰਤਰ ਵਿੱਚ ਦੀਖਿਆ ਦਿੱਤੀ ਗਈ ਹੈ। ਉਹ ਓਮ ਕਰੀਮ ਮਹਾਕਾਲਿਕਾ ਨਮਹ ਦਾ ਜਾਪ ਕਰੇਗੀ।
ਦੱਸ ਦਈਏ ਕਿ ਸੋਮਵਾਰ ਨੂੰ ਮਹਾਂਕੁੰਭ ਸ਼ੁਰੂ ਹੁੰਦੇ ਹੀ, ਭਾਰਤ ਅਤੇ ਦੁਨੀਆ ਭਰ ਦੇ ਸ਼ਰਧਾਲੂ ਮੰਗਲਵਾਰ ਨੂੰ ਮਕਰ ਸੰਕ੍ਰਾਂਤੀ ਦੇ ਮੌਕੇ ‘ਤੇ ਪਹਿਲੇ ਅੰਮ੍ਰਿਤ ਇਸ਼ਨਾਨ ਵਿੱਚ ਹਿੱਸਾ ਲੈਣ ਲਈ ਪ੍ਰਯਾਗਰਾਜ ਦੇ ਤ੍ਰਿਵੇਣੀ ਸੰਗਮ ਵਿੱਚ ਇਕੱਠੇ ਹੋਏ। ਸੰਗਮ ਵਿਖੇ, ਦੇਸ਼ ਭਰ ਤੋਂ ਵੱਖ-ਵੱਖ ਜਾਤਾਂ, ਵਰਗਾਂ ਅਤੇ ਭਾਸ਼ਾਵਾਂ ਦੇ ਨੁਮਾਇੰਦੇ ਕਰੋੜਾਂ ਸ਼ਰਧਾਲੂ ਕਲਪਵਾਸ ਦੀ ਸਦੀਆਂ ਪੁਰਾਣੀ ਪਰੰਪਰਾ ਵਿੱਚ ਹਿੱਸਾ ਲੈ ਰਹੇ ਹਨ।