Punjab News: ਪਹਾੜਾਂ ਦੇ ਵਿੱਚ ਲਗਾਤਾਰ ਹੋਰ ਬਰਸਾਤ ਦੇ ਕਾਰਨ ਜਿੱਥੇ ਮੈਦਾਨੀ ਇਲਾਕਿਆਂ ਦੇ ਵਿੱਚ ਘੱਗਰ ਦਰਿਆ ਉਫਾਨ ਦੇ ਉੱਤੇ ਆ ਗਿਆ ਹੈ ਉੱਥੇ ਮੁੜ ਅਤੇ ਖਨੋਰੀ ਇਲਾਕੇ ਦੇ ਵਿੱਚ ਲਗਾਤਾਰ ਵੱਧ ਰਹੇ ਘੱਗਰ ਦੇ ਪਾਣੀ ਨੇ ਲੋਕਾਂ ਦੇ ਵਿੱਚ ਚਿੰਤਾ ਵਧਾ ਦਿੱਤੀ ਹੈ। ਗੱਗਰ ਦਾ ਪੱਧਰ ਜੋ ਹ ਉਹ ਵੱਧ ਕੇ 740 ਫੁੱਟ ਤੇ ਪਹੁੰਚ ਚੁੱਕਿਆ ਹੈ।
ਜਦਕਿ ਖਤਰੇ ਦਾ ਨਿਸ਼ਾਨ 748 ਫੁੱਟ ਦੱਸਿਆ ਜਾ ਰਿਹਾ ਪਿਛਲੇ 24 ਘੰਟਿਆਂ ਦੇ ਵਿੱਚ 6 ਫੁੱਟ ਦੇ ਕਰੀਬ ਘੱਗਰ ਦੇ ਵਿੱਚ ਪਾਣੀ ਵਧਿਆ ਹੈ। ਪਹਿਲੀ ਵਾਰੀ ਸੀਜ਼ਨ ਦੇ ਵਿੱਚ 740 ਫੁੱਟ ਤੋਂ ਪਾਰ ਹੋਇਆ ਹੈ ਘੱਗਰ ਦਰਿਆ ਦਾ ਪਾਣੀ ਹਾਲਾਂਕਿ ਜੇਕਰ 2023 ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਕਈ ਥਾਵਾਂ ਦੇ ਉੱਤੇ ਘੱਗਰ ਓਵਰਫਲੋ ਹੋਇਆ ਸੀ ਅਤੇ ਜਿਸ ਦੇ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ ਤੇ ਪਿੰਡਾਂ ਦੇ ਪਿੰਡ ਹੜ ਦੀ ਚਪੇੜ ਦੇ ਵਿੱਚ ਆ ਗਈ ਸੀ।
ਇਸ ਵਾਰ ਫਿਰ ਤੋਂ ਲੋਕਾਂ ਦੇ ਵਿੱਚ ਇੱਕ ਵਾਰ ਡਰ ਸਤਾਉਣ ਲੱਗਾ ਹੈ ਕਿ ਇਸ ਵਾਰ ਕਿਤੇ ਮੁੜ ਤੋਂ ਹੜਾਂ ਦੇ ਕਾਰਨ ਲੋਕਾਂ ਨੂੰ ਕਾਫੀ ਮੁਸੀਬਤਾਂ ਨਾ ਆ ਜਾਣ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

ਦੇਸ਼ ਭਰ ‘ਚ ਬੈਂਕ ਧੋਖਾਧੜੀਆਂ ਦੇ ਲੱਖਾਂ ਕੇਸ ਆਏ ਸਾਹਮਣੇ
Bank News: ਦੇਸ਼ ਅੰਦਰ ਬੈਂਕ ਧੋਖਾਧੜੀਆਂ ਦੇ ਲੱਖਾਂ ਕੇਸ ਸਾਹਮਣੇ ਆਏ ਹਨ। ਸਾਲ 2023-24 ਵਿਚ 3,22,473 ਅਤੇ ਸਾਲ 2024-25 ਵਿਚ 1,25,293 ਗਾਹਕ ਧੋਖਾਧੜੀ ਦੇ ਸ਼ਿਕਾਰ ਹੋਏ ਹਨ। ਇਹ ਖ਼ੁਲਾਸਾ ਲੋਕ ਸਭਾ ਅੰਦਰ ਇਕ ਸਵਾਲ ਦੇ ਜਵਾਬ 'ਚ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਵਲੋਂ 21 ਜੁਲਾਈ, 2025 ਨੂੰ ਕੀਤਾ ਗਿਆ ਹੈ। ਹਾਲਾਂਕਿ,...