Punjab Floods: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਅਜਨਾਲਾ ਹਲਕੇ ਵਿੱਚ ਸਾਬਕਾ ਕੈਬਨਟ ਮੰਤਰੀ ਤੇ ਵਿਧਾਇਕ ਕੁਲਦੀਪ ਸਿੰਘ ਧਾਰੀਵਾਲ ਵੱਲੋਂ ਸੱਦੇ ‘ਤੇ ਹੜ ਪੀੜਤਾਂ ਦੀ ਚੜ੍ਹਦੀਕਲਾ ਲਈ ਅਰਦਾਸ ਕਰਨ ਲਈ ਪਹੁੰਚੇ।
ਜਿੱਥੇ ਅਰਦਾਸ ਸਮੇਂ ਗਿਆਨੀ ਰਘਬੀਰ ਸਿੰਘ ਵੈਰਾਗ ਵਿੱਚ ਆ ਗਏ | ਗਿਆਨੀ ਰਘਬੀਰ ਸਿੰਘ ਦੇ ਅੱਥਰੂ ਰੁਕਣ ਦਾ ਨਾਮ ਨਹੀਂ ਸੀ ਲੈ ਰਹੇ, ਇਸ ਸਮੇਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਗਿਆਨੀ ਰਘਬੀਰ ਸਿੰਘ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਸਿੰਘ ਸਾਹਿਬ ਆਪ ਜੀ ਨੇ ਸਾਨੂੰ ਹੌਸਲਾ ਦੇਣਾ ਹੈ, ਜੇਕਰ ਤੁਸੀਂ ਦਿਲ ਛੱਡ ਗਏ ਤਾਂ ਫਿਰ ਸਾਡੀ ਬਾਂਹ ਕੌਣ ਫੜੇਗਾ. ਗਿਆਨੀ ਰਘਬੀਰ ਸਿੰਘ ਦੀ ਵੈਰਾਗ ਕਰਦਿਆਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।