Punjab Jails: ਹਰ ਕੋਈ ਇਹ ਦੇਖ ਕੇ ਹੈਰਾਨ ਹੈ ਕਿ ਆਖਿਰ ਜੇਲ੍ਹ ਦੇ ਅੰਦਰ ਕਿਸ ਤਰੀਕੇ ਦੇ ਨਾਲ ਮੋਬਾਇਲ ‘ਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਰੀਲ ਅਪਲੋਡ ਕੀਤੀ ਗਈ।
Video Viral from Jail, Gurdaspur: ਜੇਲ੍ਹਾਂ ਦੇ ਅੰਦਰ ਬੈਠ ਕੇ ਸੋਸ਼ਲ ਮੀਡੀਆ ‘ਤੇ ਵੀਡੀਓ ਪਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਦੌਰਾਨ ਇੱਕ ਮਾਨਿਕ ਗੁਰਦਾਸਪੁਰੀਆ ਦੇ ਨਾਮ ਤੋਂ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਅਪਲੋਡ ਕੀਤੀ ਗਈ ਹੈ, ਜੋ ਕਿ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ।
ਇਸ ਵੀਡੀਓ ਦੇ ਵਿੱਚ ਕਈ ਨੌਜਵਾਨ ਜੋ ਕਿ ਜੇਲ੍ਹ ਦੇ ਅੰਦਰ ਬੈਠੇ ਹੋਏ ਨਜ਼ਰ ਆ ਰਹੇ ਹਨ। ਇਨ੍ਹਾਂ ਦੀ ਇਹ ਸੋਸ਼ਲ ਮੀਡੀਆ ‘ਤੇ ਵੀਡੀਓ ਅਪਲੋਡ ਕੀਤੀ ਗਈ ਹੈ ਜਿਸ ਤੋਂ ਬਾਅਦ ਵੀਡੀਓ ਤੇਜ਼ੀ ਨਾਲ ਵਾਇਰਲ ਹੋਈ। ਹਰ ਕੋਈ ਇਹ ਦੇਖ ਕੇ ਹੈਰਾਨ ਹੈ ਕਿ ਆਖਿਰ ਜੇਲ੍ਹ ਦੇ ਅੰਦਰ ਕਿਸ ਤਰੀਕੇ ਦੇ ਨਾਲ ਮੋਬਾਇਲ ‘ਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਰੀਲ ਅਪਲੋਡ ਕੀਤੀ ਗਈ।
ਜਦੋਂ ਇਸ ਦੇ ਬਾਰੇ ਗੁਰਦਾਸਪੁਰ ਦੇ ਜੇਲ੍ਹ ਸੁਪਰਡੈਂਟ ਰਾਹੁਲ ਰਾਜਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਗੁਰਦਾਸਪੁਰ ਜੇਲ੍ਹ ਦੀ ਵੀਡੀਓ ਨਹੀਂ ਹੈ ਇਹ ਕਿਸੇ ਬਾਹਰ ਦੀ ਜੇਲ੍ਹ ਦੀ ਹੈ, ਪਰ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਜੋ ਵੀਡੀਓ ਵਾਇਰਲ ਕੀਤੀ ਗਈ ਹੈ ਇਹ ਕਿੱਥੋਂ ਦੀ ਹੈ ਅਤੇ ਕਦੋਂ ਬਣਾਈ ਗਈ।