Himachal High Court: ਭਾਜਪਾ ਦੇ ਸੂਬਾ ਪ੍ਰਧਾਨ ਡਾ. ਰਾਜੀਵ ਬਿੰਦਲ ਅਤੇ ਵਿਧਾਇਕ ਸੁਖਰਾਮ ਚੌਧਰੀ ਨੂੰ ਹਿਮਾਚਲ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਕੋਰਟ ਨੇ ਰਾਜੀਵ ਬਿੰਦਲ ਅਤੇ ਸੁਖਰਾਮ ਚੌਧਰੀ ਨੂੰ 24 ਜੂਨ ਤੱਕ ਅੰਤਰਿਮ ਜ਼ਮਾਨਤ ਦਿੱਤੀ ਹੈ। ਦੋਵੇਂ ਭਾਜਪਾ ਆਗੂਆਂ ਨੇ ਅੰਤਰਿਮ ਜ਼ਮਾਨਤ ਲਈ ਵੱਖ-ਵੱਖ ਪਟੀਸ਼ਨਾਂ ਦਾਇਰ ਕੀਤੀਆਂ ਸਨ, ਵੱਖ-ਵੱਖ ਮਾਮਲਿਆਂ ਵਿੱਚ 24 ਜੂਨ ਨੂੰ ਜਸਟਿਸ ਵੀਰੇਂਦਰ ਸਿੰਘ ਦੀ ਅਦਾਲਤ ਵਿੱਚ ਸੁਣਵਾਈ ਹੋਵੇਗੀ। ਪਾਉਂਟਾ ਸਾਹਿਬ ਵਿੱਚ ਭਾਜਪਾ ਦੇ ਸੂਬਾ ਪ੍ਰਧਾਨ ਰਾਜੀਵ ਬਿੰਦਲ ਅਤੇ ਵਿਧਾਇਕ ਸੁਖਰਾਮ ਚੌਧਰੀ ਸਮੇਤ 50 ਲੋਕਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ।

ਪਟਿਆਲਾ PSPCL ਦਫ਼ਤਰ ਅਚਨਚੇਤ ਚੈਕਿੰਗ ਲਈ ਪਹੁੰਚੇ ਬਿਜਲੀ ਮੰਤਰੀ, ਮੁਲਾਜ਼ਮਾਂ ਨੂੰ ਦਿੱਤੀਆਂ ਹਦਾਇਤਾਂ
Patiala News: ਈਟੀਓ ਨੇ ਕਿਹਾ ਕਿ ਇਸ ਵਾਰ ਬਿਜਲੀ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਨਹੀਂ ਹੈ ਤੇ ਕਿਸਾਨਾਂ ਦੇ ਨਾਲ-ਨਾਲ ਇੰਡਸਟਰੀ ਅਤੇ ਘਰੇਲੂ ਬਿਜਲੀ ਪੂਰੀ ਦਿੱਤੀ ਜਾ ਰਹੀ ਹੈ। ETO Checking at PSPCL office: ਅੱਜ ਪਟਿਆਲਾ ਦੇ PSPCLਦੇ ਚੀਫ ਇੰਜੀਨੀਅਰ ਸਾਊਥ ਦੇ ਦਫਤਰ 'ਚ ਬਿਜਲੀ ਮੰਤਰੀ ਹਰਭਜਨ ਸਿੰਘ ਏਟੀਓ ਨੇ ਅਚਨਚੇਤ...