ਬੁਆਏਫ੍ਰੈਂਡ ਰੌਕੀ ਜੈਸਵਾਲ ਨਾਲ Hina Khan ਨੇ ਚੋਰੀ ਛੁੱਪੇ ਕੀਤਾ ਵਿਆਹ, ਦੇਖੋ ਪਹਿਲੀਆਂ ਤਸਵੀਰਾਂ
Hina Khan Wedding: ਟੀਵੀ ਐਕਟਰਸ ਹਿਨਾ ਖ਼ਾਨ ਨੇ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਰੌਕੀ ਜੈਸਵਾਲ ਨਾਲ ਵਿਆਹ ਕਰਵਾ ਲਿਆ ਹੈ। ਐਕਟਰਸ ਨੇ ਗੁਪਤ ਤਰੀਕੇ ਨਾਲ ਵਿਆਹ ਕਰਵਾ ਲਿਆ, ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਛਾਤੀ ਦੇ ਕੈਂਸਰ ਨਾਲ ਜੂਝ ਰਹੀ ਹਿਨਾ ਨੇ ਰੌਕੀ ਜੈਸਵਾਲ ਨਾਲ ਕੋਰਟ ਮੈਰਿਜ ਕੀਤੀ ਹੈ। ਹਿਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ‘ਤੇ ਆਪਣੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਹਿਨਾ ਖ਼ਾਨ ਨੇ ਆਪਣੇ ਵਿਆਹ ਵਿੱਚ ਮਸ਼ਹੂਰ ਡਿਜ਼ਾਈਨਰ ਮਨੀਸ਼ ਮਲਹੋਤਰਾ ਵਲੋਂ ਡਿਜ਼ਾਈਨ ਕੀਤੀ ਗਈ ਓਪਲ ਗ੍ਰੀਨ ਕਲਰ ਦੀ ਸਾੜੀ ਪਹਿਨੀ ਸੀ। ਐਕਟਰਸ ਨੇ ਇਸਨੂੰ ਗੁਲਾਬੀ ਰੰਗ ਦੇ ਬਲਾਊਜ਼ ਨਾਲ ਜੋੜਿਆ। ਉਹ ਆਪਣੇ ਸਿਰ ‘ਤੇ ਗੁਲਾਬੀ ਰੰਗ ਦੇ ਦੁਪੱਟੇ ਨਾਲ ਇੱਕ ਰਵਾਇਤੀ ਦੁਲਹਨ ਬਣੀ। ਹਿਨਾ ਖਾਨ ਸੁਨਹਿਰੀ ਗਹਿਣਿਆਂ ਤੇ ਖੁੱਲ੍ਹੇ ਵਾਲਾਂ ਵਿੱਚ ਬਹੁਤ ਸੁੰਦਰ ਲੱਗ ਰਹੀ ਸੀ। ਐਕਟਰਸ ਨੇ ਆਪਣੇ ਹੱਥਾਂ ਅਤੇ ਪੈਰਾਂ ‘ਤੇ ਸੁੰਦਰ ਮਹਿੰਦੀ ਵੀ ਲਗਾਈ।

ਸਾੜੀ ਦੇ ਪੱਲੂ ‘ਤੇ ਲਿਖਿਆ ਪਤੀ ਦਾ ਨਾਮ
ਹਿਨਾ ਖ਼ਾਨ ਨੇ ਆਪਣੀ ਸਾੜੀ ਦੇ ਪੱਲੂ ‘ਤੇ ਆਪਣਾ ਅਤੇ ਆਪਣੇ ਪਤੀ ਰੌਕੀ ਦਾ ਨਾਂਅ ਵੀ ਕਸਟਮਾਈਜ਼ ਕਰਵਾਇਆ। ਆਪਣੇ ਪਤੀ ਰੌਕੀ ਜੈਸਵਾਲ ਦੇ ਵਿਆਹ ਦੇ ਲੁੱਕ ਬਾਰੇ ਗੱਲ ਕਰਦੇ ਹੋਏ, ਉਸਨੇ ਆਪਣੇ ਵਿਆਹ ਲਈ ਮਨੀਸ਼ ਮਲਹੋਤਰਾ ਵਲੋਂ ਬਣਾਇਆ ਗਿਆ ਇੱਕ ਚਿੱਟਾ ਕੁੜਤਾ ਪਾਇਆ ਜਿਸ ਵਿੱਚ ਉਹ ਬਹੁਤ ਵਧੀਆ ਲੱਗ ਰਿਹਾ ਸੀ। ਹਿਨਾ ਖ਼ਾਨ ਵਲੋਂ ਸ਼ੇਅਰ ਕੀਤੀਆਂ ਤਸਵੀਰਾਂ ਚੋਂ ਇੱਕ ਫੋਟੋ ‘ਚ ਕਪਲ ਕੋਰਟ ਮੈਰਿਜ ਪੇਪਰਾਂ ‘ਤੇ ਦਸਤਖ਼ਤ ਕਰਦੇ ਦਿਖਾਈ ਦੇ ਰਿਹਾ ਹੈ।
Hina Khan ਦੇ ਵਿਆਹ ਦੀਆਂ ਤਸਵੀਰਾਂ ਦੇਖਣ ਲਈ ਕਲਿੱਕ ਇੱਥੇ ਕਰੋ
ਹਿਨਾ ਨੇ ਇਮੋਸ਼ਨਲ ਪੋਸਟ ਨਾਲ ਸ਼ੇਅਰ ਕੀਤੀਆਂ ਤਸਵੀਰਾਂ
ਹਿਨਾ ਖਾਨ ਨੇ ਆਪਣੇ ਵਿਆਹ ਦੀਆਂ ਸੁਪਨਮਈ ਫੋਟੋਆਂ ਸਾਂਝੀਆਂ ਕਰਦੇ ਹੋਏ ਇੱਕ ਭਾਵੁਕ ਕੈਪਸ਼ਨ ਵੀ ਲਿਖਿਆ ਹੈ। ਉਸਨੇ ਲਿਖਿਆ- ‘ਦੋ ਵੱਖ-ਵੱਖ ਦੁਨੀਆ ਤੋਂ, ਅਸੀਂ ਪਿਆਰ ਦੀ ਇੱਕ ਦੁਨੀਆ ਬਣਾਈ। ਸਾਡੇ ਮਤਭੇਦ ਮਿਟ ਗਏ, ਸਾਡੇ ਦਿਲ ਇੱਕ ਹੋ ਗਏ, ਇੱਕ ਅਜਿਹਾ ਬੰਧਨ ਬਣਾਇਆ ਜੋ ਜੀਵਨ ਭਰ ਰਹੇਗਾ।’
ਉਸ ਨੇ ਅੱਗੇ ਲਿਖਿਆ- ‘ਅਸੀਂ ਆਪਣਾ ਘਰ, ਆਪਣੀ ਰੋਸ਼ਨੀ, ਆਪਣੀ ਉਮੀਦ ਅਤੇ ਇਕੱਠੇ ਅਸੀਂ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਦੇ ਹਾਂ। ਅੱਜ, ਸਾਡਾ ਮੇਲ ਪਿਆਰ ਅਤੇ ਕਾਨੂੰਨ ਵਿੱਚ ਹਮੇਸ਼ਾ ਲਈ ਸੀਲ ਹੋ ਗਿਆ। ਅਸੀਂ ਪਤਨੀ ਅਤੇ ਪਤੀ ਦੇ ਰੂਪ ਵਿੱਚ ਤੁਹਾਡੇ ਆਸ਼ੀਰਵਾਦ ਅਤੇ ਵਧਾਈਆਂ ਚਾਹੁੰਦੇ ਹਾਂ।’