Drug Overdose Youth Dies; ਅਬੋਹਰ ਵਿੱਚ ਸ਼ਰਾਬ ਦੀ ਓਵਰਡੋਜ ਨਾਲ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਦੀ ਪਹਿਚਾਣ ਸਰੇਸ਼ ਕੁਮਾਰ ਵਜੋਂ ਹੋਈ ਹੈ। ਉਸ ਦੀ ਲਾਸ਼ ਅਬੋਹਰ ਦੀ ਨਵੀਂ ਆਬਾਦੀ ਦੇ ਇਲਾਕੇ ਵਿੱਚੋਂ ਮਿਲੀ ਹੈ ।
ਨਸ਼ੇ ਦਾ ਸੇਵਨ ਜਿਆਦਾ ਕੀਤੇ ਹੋਣ ਕਰਕੇ ਉਹ ਕੰਧ ਵਾਲਾ ਰੋਡ ਸਥਿਤ ਮਹਾਰਾਣਾ ਪ੍ਰਤਾਪ ਮਾਰਕੀਟ ਦੇ ਕੋਲ ਬੇਹੋਸ਼ ਹੋ ਕੇ ਡਿੱਗ ਪਿਆ ਲੰਮੇ ਸਮੇਂ ਤੱਕ ਸੜਕ ਤੇ ਪਿਆ ਰਹਿਣ ਕਰਕੇ ਬਾਅਦ ਵਿੱਚ ਲੋਕਾਂ ਨੇ ਉਸਦੀ ਜਾਂਚ ਕੀਤੀ ਤਾਂ ਉਸ ਦੀ ਮੌਤ ਹੋ ਚੁੱਕੀ ਸੀ ਸਥਾਨਕ ਲੋਕਾਂ ਨੇ ਨਰ ਸੇਵਾ ਨਰਾਇਣ ਸੇਵਾ ਸੰਮਤੀ ਅਤੇ ਸਿਟੀ 2 ਪੁਲਿਸ ਨੂੰ ਸੂਚਿਤ ਕੀਤਾ। ਸੰਮਤੀ ਮੈਂਬਰ ਬਿੱਟੂ ਨਰੂਲਾ ਤੇ ਸੋਨੂੰ ਗਰੋਵਰ ਮੌਕੇ ਤੇ ਪਹੁੰਚੇ। ਏਐਸਆਈ ਬਲਵਿੰਦਰ ਸਿੰਘ ਵੱਲੋਂ ਵੀ ਮੋਕੇ ‘ਤੇ ਪਹੁੰਚ ਮ੍ਰਿਤਕ ਦੇ ਭਾਈ ਅਤੇ ਭਤੀਜੇ ਨੂੰ ਸੂਚਨਾ ਦਿੱਤੀ।
ਦੋਨੇ ਮੌਕੇ ਉੱਤੇ ਆਏ ਪਰ ਉਹਨਾਂ ਨੇ ਸਰੇਸ਼ ਨਾਲ ਕਿਸੇ ਵੀ ਰਿਸ਼ਤੇ ਤੋਂ ਇਨਕਾਰ ਕਰ ਦਿੱਤਾ। ਪੁਲਸ ਨੇ ਉਸ ਦੀ ਲਾਸ਼ ਨੂੰ 72 ਘੰਟਿਆਂ ਲਈ ਮੋਰਚਰੀ ਵਿੱਚ ਰਖਾ ਦਿੱਤਾ ਹੈ। ਜੇ ਇਸ ਦੌਰਾਨ ਕੋਈ ਉਸ ਦੀ ਲਾਸ਼ ਨਹੀਂ ਲੈਣ ਆਉਂਦਾ ਤਾ ਲਾਸ਼ ਸੰਸਕਾਰ ਦੇ ਲਈ ਸਮਾਜ ਸੇਵੀ ਸੰਸਥਾ ਨੂੰ ਸੌਂਪ ਦਿੱਤੀ ਜਾਵੇਗੀ।