Punjab News; ਜ਼ਿਲ੍ਹਾ ਬਰਨਾਲਾ ਦੇ ਪਿੰਡ ਤਾਜੋਕੇ ਦੀ ਰਹਿਣ ਵਾਲੀ ਰਾਜਦੀਪ ਕੌਰ ਪੁੱਤਰੀ ਗੁਰਚਰਨ ਸਿੰਘ ਵੱਲੋ ਅੱਜ ਸਵੇਰੇ 9.30 ਵਜੇ ਤੋਂ ਆਪਣੇ ਤਿੰਨ ਸਾਲਾਂ ਮਾਸੂਮ ਬੱਚੇ ਨਾਲ ਮਾਨਸਾ ਦੇ ਪਿੰਡ ਬੁਰਜ ਰਾਠੀ ਵਿਖੇ ਤਪਦੀ ਗਰਮੀ ਵਿੱਚ ਸੋਹਰੇ ਪਰਿਵਾਰ ਦੇ ਘਰ ਗੇਟ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਇਸ ਮੌਕੇ ਆਪਣੇ ਸਹੁਰੇ ਪਰਿਵਾਰ ਪਿੰਡ ਬੁਰਜ ਰਾਠੀ ਵਿਖੇ ਗੇਟ ਅੱਗੇ ਰੋਸ ਪ੍ਰਦਰਸ਼ਨ ਕਰ ਰਹੀ ਪਿੰਡ ਤਾਜੋਕੇ ਦੀ ਰਹਿਣ ਵਾਲੀ ਰਾਜਦੀਪ ਕੌਰ ਨੇ ਦੱਸਿਆ ਕਿ ਉਸਦੇ ਮਾਪਿਆਂ ਨੇ ਲੱਖਾਂ ਰੁਪਇਆ ਲਾ ਕੇ ਉਸ ਦਾ ਵਿਆਹ 4 ਸਾਲ ਪਹਿਲਾਂ 2021 ਵਿੱਚ ਕੀਤਾ ਸੀ। ਉਸਨੇ ਆਪਣੇ ਸੋਹਰੇ ਪਰਿਵਾਰ ਤੇ ਗੰਭੀਰ ਦੋਸ਼ ਲਾਉਂਦੇ ਕਿਹਾ ਕਿ ਵਿਆਹ ਤੋਂ ਬਾਅਦ ਹੀ ਦਾਜ਼ ਦਹੇਜ ਅਤੇ ਗੱਡੀ ਦੀ ਮੰਗ ਕੀਤੀ ਜਾ ਰਹੀ ਸੀ। ਉਹ ਆਪਣੇ ਪਤੀ ਨਾਲ ਘਰ ਵਸਾਉਣਾ ਚਾਹੁੰਦੀ ਹੈ, ਜੇਕਰ ਉਸ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਹੈ ਤਾਂ ਉਹ ਅਲੱਗ ਆਪਣੇ ਪਰਿਵਾਰ ਸਮੇਤ ਰਹਿਣ ਲਈ ਵੀ ਤਿਆਰ ਹੈ। ਪਰ ਉਹ ਇੱਥੇ ਹੀ ਰਹੇਗੀ। ਤੱਪਦੀ ਗਰਮੀ ਵਿੱਚ ਬੈਠੇ ਮਾਂ-ਪੁੱਤ ਵੱਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਨੂੰ ਲੈ ਕੇ ਪੀੜਤਾਂ ਨੇ ਕਿਹਾ ਕਿ ਜੇਕਰ ਤਪਦੀ ਗਰਮੀ ਵਿੱਚ ਉਸ ਨੂੰ ਜਾਂ ਉਸਦੇ ਬੱਚੇ ਨੂੰ ਕੋਈ ਗੱਲਬਾਤ ਹੁੰਦੀ ਹੈ ਤਾਂ ਸੋਹਰਾ ਪਰਿਵਾਰ ਹੀ ਇਸ ਦਾ ਜਿੰਮੇਦਾਰ ਹੋਵੇਗਾ। ਸੋਹਰੇ ਪਰਿਵਾਰ ਵੱਲੋਂ ਉਸ ਨੂੰ ਘਰ ਅੰਦਰ ਵੀ ਨਹੀਂ ਦਾਖਲ ਹੋਂਦ ਦਿੱਤਾ ਜਾ ਰਿਹਾ। ਪੀੜਤ ਨੇ ਮੰਗ ਕਰਦੇ ਕਿਹਾ ਕਿ ਉਸ ਨੂੰ ਇਨਸਾਫ ਦਵਾਇਆ ਜਾਵੇ ਪਰ ਸੋਹਰਾ ਪਰਿਵਾਰ ਜੋਂ ਪੁਲਿਸ ਪ੍ਰਸ਼ਾਸਨ ਅਤੇ ਪੰਚਾਇਤ ਦੀ ਕੋਈ ਵੀ ਗੱਲ ਨਹੀਂ ਮੰਨ ਰਿਹਾ ਉਸ ਨੇ ਕਿਹਾ ਕਿ ਉਹ ਹਰ ਹਾਲਤ ਵਿੱਚ ਆਪਣਾ ਘਰ ਵਸਾਉਣਾ ਚਾਹੁੰਦੀ ਹੈ। ਜਿੰਨਾ ਸਮਾਂ ਉਸਨੂੰ ਇਨਸਾਫ ਨਹੀਂ ਮਿਲਦਾ ਉਹ ਆਪਣੇ ਸਹੁਰੇ ਪਰਿਵਾਰ ਦੇ ਘਰ ਗੇਟ ਅੱਗੇ ਇਸੇ ਤਰ੍ਹਾਂ ਪ੍ਰਦਰਸ਼ਨ ਜਾਰੀ ਰੱਖੇਗੀ । ਪੀੜਤ ਅੱਜ ਸਵੇਰੇ 9.30 ਵਜੇ ਤੋਂ ਪੂਰੇ ਪਰਿਵਾਰ ਦੇ ਗੇਟ ਅੱਗੇ ਆਪਣੇ ਮਾਸੂਮ ਬੱਚੇ ਨੂੰ ਨਾਲ ਲੈਕੇ ਤਪਦੀ ਗਰਮੀ ਵਿੱਚ ਪ੍ਰਦਰਸ਼ਨ ਕਰ ਰਹੀ ਹੈ।
ਇਸ ਮਾਮਲੇ ਨੂੰ ਲੈਕੇ ਪਿੰਡ ਦੇ ਪੰਚਾਇਤ ਮੈਂਬਰ ਦੇ ਪਤੀ ਨੈਬ ਸਿੰਘ ਨੇ ਵੀ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਪਤੀ ਪਤਨੀ ਦਾ ਆਪਸੀ ਘਰੇਲੂ ਝਗੜਾ ਪਿਛਲੇ ਤਿੰਨ ਸਾਲਾਂ ਤੋਂ ਚੱਲ ਰਿਹਾ ਹੈ। ਜਿਸ ਦਾ ਬੈਠ ਕੇ ਹੱਲ ਹੋਣਾ ਚਾਹੀਦਾ ਹੈ। ਪਰ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਸ ਮਾਮਲੇ ਨੂੰ ਲੈ ਕੇ ਅਦਾਲਤ ਵਿੱਚ ਕੇਸ ਵੀ ਕੀਤਾ ਗਿਆ ਹੈ,ਜੋ ਚੱਲ ਰਿਹਾ ਹੈ। ਅੱਜ ਲੜਕੀ ਆਪਣੇ ਬੱਚੇ ਸਮੇਤ ਇੱਥੇ ਘਰ ਅੱਗੇ ਧੁੱਪੇ ਬੈਠੀ ਹੈ, ਜਿਸਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਨਾਂ ਦੂਜੀ ਧਿਰ ਤੇ ਬੋਲਦੇ ਕਿਹਾ ਕਿ ਪਿੰਡ ਪੰਚਾਇਤ ਵੱਲੋਂ ਵੀ ਉਹਨਾਂ ਨੂੰ ਗੇਟ ਖੋਲਣ ਲਈ ਕਿਹਾ ਗਿਆ ਪਰ ਦੂਜੀ ਧਿਰ ਨੇ ਪਿੰਡ ਪੰਚਾਇਤ ਨਾਲ ਵੀ ਕੋਈ ਵੀ ਰਾਬਤਾ ਕਾਇਮ ਨਹੀਂ ਕੀਤਾ ਤੇ ਨਾ ਹੀ ਕੋਈ ਗੱਲ ਸੁਣੀ ਗਈ। ਉਨਾ ਇਹ ਵੀ ਕਿਹਾ ਕਿ ਮੀਡੀਆ ਵੱਲੋਂ ਵੀ ਉਹਨਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਪਰ ਮੀਡੀਆ ਸਾਹਮਣੇ ਵੀ ਸੋਹਰਾ ਪਰਿਵਾਰ ਨਹੀਂ ਆਇਆ,ਮੀਡੀਆ ਸਾਹਮਣੇ ਆ ਕੇ ਬੋਲਣਾ ਚਾਹੀਦਾ ਸੀ। ਤਾਂ ਜੋ ਅਸਲ ਸੱਚ ਸਾਹਮਣੇ ਆ ਸਕਦਾ। ਪਰ ਗੇਟ ਬੰਦ ਹੈ।
ਇਸ ਮਾਮਲੇ ਨੂੰ ਲੈਕੇ ਮੌਕੇ ਤੇ ਪਹੁੰਚੇ ਪੁਲਿਸ ਥਾਣਾ ਜੋਗਾ ਦੇ ਪੁਲੀਸ ਪਾਰਟੀ ਨਾਲ ਪਹੁੰਚੇ ਏ.ਐਸ.ਆਈ ਜਰਨੈਲ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹਨਾਂ ਨੂੰ 112 ਮਿਲੀ ਸੀ,ਜਿੱਥੇ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਹੈ। ਉਹਨਾਂ ਬੋਲਦੇ ਕਿਹਾ ਕਿ ਇਹ ਲੜਕੀ ਪਿਛਲੇ ਚਾਰ-ਪੰਜ ਸਾਲਾਂ ਤੋਂ ਇੱਥੇ ਵਿਆਹੀ ਹੋਈ ਹੈ, ਜਿਸਦਾ ਆਪਣੇ ਸੋਹਰੇ ਪਰਿਵਾਰ ਨਾਲ ਘਰੇਲੂ ਲੜਾਈ ਝਗੜਾ ਚੱਲ ਰਿਹਾ ਹੈ। ਜੋ ਗੇਟ ਅੱਗੇ ਬੈਠੀ ਸੀ ਜਿਸ ਨੂੰ ਸਮਝਾ ਬੁਝਾ ਕੇ ਸ਼ਾਮੇ ਬਿਠਾ ਦਿੱਤਾ ਗਿਆ ਹੈ।
ਪਰ ਉਨਾ ਦੂਜੀ ਧਿਰ ਤੇ ਬੋਲਦੇ ਕਿਹਾ ਕਿ ਦੂਜੀ ਧਿਰ ਵਲੋਂ ਅੰਦਰੋਂ ਗੇਟ ਬੰਦ ਕੀਤਾ ਗਿਆ ਹੈ। ਸੋਹਰੇ ਪਰਿਵਾਰ ਵੱਲੋਂ ਵੀ 112 ਤੇ ਸ਼ਿਕਾਇਤ ਕੀਤੀ ਗਈ ਹੈ, ਪਰ ਉਹ ਆਪਣਾ ਫੋਨ ਨਹੀਂ ਚੱਕ ਰਹੇ ਤੇ ਨਾ ਹੀ ਗੇਟ ਖੋਲ ਰਹੇ ਹਨ। ਉਹਨਾਂ ਕਿਹਾ ਕਿ ਦੋਵੇਂ ਧਿਰਾਂ ਜਦ ਆ ਜਾਣਗੀਆਂ ਤਾਂ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਕਰਾ ਕੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਸੋ ਇਸ ਮਾਮਲੇ ਵਿੱਚ ਜਿੱਥੇ ਇੱਕ ਵਿਆਹੁਤਾ ਆਪਣੇ ਤਿੰਨ ਸਾਲਾਂ ਮਾਸੂਮ ਬੱਚੇ ਨਾਲ ਤਪਦੀ ਗਰਮੀ ਵਿੱਚ ਸੋਹਰੇ ਪਰਿਵਾਰ ਦੇ ਗੇਟ ਅੱਗੇ ਪ੍ਰਦਰਸ਼ਨ ਕਰ ਰਹੀ ਹੈ, ਜੋ ਹਰ ਹਾਲਤ ਵਿੱਚ ਆਪਣਾ ਘਰ ਵਸਾਉਣਾ ਚਾਹੁੰਦੀ ਹੈ।ਉੱਥੇ ਪੁਲਿਸ ਪ੍ਰਸ਼ਾਸਨ ਅਤੇ ਪਿੰਡ ਦੀ ਪੰਚਾਇਤ ਵੀ ਇਸ ਮਾਮਲੇ ਨੂੰ ਸ਼ਾਂਤ ਕਰਨ ਲਈ ਆਪਣੇ ਯਤਨ ਕਰ ਰਿਹਾ ਹੈ ਪਰ ਪੀੜਿਤ ਔਰਤ ਆਪਣੇ ਬੱਚੇ ਨਾਲ ਪ੍ਰਦਰਸ਼ਨ ਕਰਦੀ ਨਜ਼ਰ ਆ ਰਹੀ ਹੈ।
ਜੇਕਰ ਦੂਜੀ ਧਿਰ ਦੀ ਗੱਲ ਕੀਤੀ ਜਾਵੇ ਤਾਂ ਦੂਜੀ ਧਿਰ ਨੇ ਪੁਲਿਸ, ਪੰਚਾਇਤ ਅਤੇ ਮੀਡੀਆ ਨੂੰ ਨਹੀਂ ਖੋਲਿਆ। ਦੂਜੀ ਧਿਰ ਵੱਲੋਂ ਵੀ ਆਪਣਾ ਪੱਖ ਪੇਸ਼ ਕਰਨਾ ਜਰੂਰੀ ਹੈ ਤਾਂ ਜੋ ਅਸਲ ਸੱਚਾਈ ਸਾਹਮਣੇ ਆ ਸਕੇ।