Terror Hideout Busted: ਜੰਮੂ-ਕਸ਼ਮੀਰ ਦੇ ਪੁੰਛ ਵਿੱਚ ਇੱਕ ਸਰਚ ਆਪ੍ਰੇਸ਼ਨ ਦੌਰਾਨ, ਇੱਕ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕੀਤਾ। ਅੱਤਵਾਦੀਆਂ ਦੇ ਟਿਕਾਣੇ ਤੋਂ ਆਈਈਡੀ, ਵਾਇਰਲੈੱਸ ਸੈੱਟ ਤੇ ਹੋਰ ਸਮੱਗਰੀ ਬਰਾਮਦ ਹੋਈ ਹੈ।
Pahalgam Terror Attack: ਭਾਰਤੀ ਫੌਜ ਨੇ ਜੰਮੂ-ਕਸ਼ਮੀਰ ਵਿੱਚ ਇੱਕ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ। ਫੌਜ ਨੇ ਸੁਰਨਕੋਟ ਦੇ ਜੰਗਲਾਂ ਵਿੱਚ ਇੱਕ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕੀਤਾ ਹੈ। ਫੌਜ ਨੇ 5 ਆਈਈਡੀ ਸਮੇਤ ਕਈ ਸ਼ੱਕੀ ਉਪਕਰਣ ਬਰਾਮਦ ਕੀਤੇ ਹਨ। ਫੌਜ ਨੇ ਪੁਲਿਸ ਦੇ ਸਹਿਯੋਗ ਨਾਲ ਇਹ ਕਾਰਵਾਈ ਕੀਤੀ। ਪਹਿਲਗਾਮ ਵਿੱਚ ਅੱਤਵਾਦੀ ਹਮਲੇ ਤੋਂ ਬਾਅਦ ਭਾਰਤੀ ਫੌਜ ਹਾਈ ਅਲਰਟ ‘ਤੇ ਹੈ।
ਪਹਿਲਗਾਮ ਵਿੱਚ ਅੱਤਵਾਦੀ ਹਮਲੇ ਤੋਂ ਬਾਅਦ ਫੌਜ ਤੇ ਪੁਲਿਸ ਨੇ ਸਾਂਝੀ ਕਾਰਵਾਈ ਕਰਦੇ ਹੋਏ, ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਸੁਰਨਕੋਟ ਸੈਕਟਰ ਵਿੱਚ ਇੱਕ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕੀਤਾ। ਸੁਰੱਖਿਆ ਬਲਾਂ ਨੇ ਪੰਜ ਆਈਈਡੀ, 3 ਟਿਫਿਨ ਡੱਬੇ ਅਤੇ 2 ਸਟੀਲ ਬਾਲਟੀਆਂ ਵੀ ਬਰਾਮਦ ਕੀਤੀਆਂ ਹਨ। ਇਸ ਦੇ ਨਾਲ ਹੀ ਕੁਝ ਸ਼ੱਕੀ ਉਪਕਰਣ ਵੀ ਮਿਲੇ।
ਇਸ ਬਰਾਮਦਗੀ ਤੋਂ ਬਾਅਦ, ਸ਼੍ਰੀਨਗਰ ਕੇਂਦਰੀ ਜੇਲ੍ਹ ਤੇ ਜੰਮੂ ਦੀ ਕੋਟ ਬਿਲਾਵਲ ਜੇਲ੍ਹ ਦੀ ਸੁਰੱਖਿਆ ਵਧਾ ਦਿੱਤੀ ਹੈ। ਇਨ੍ਹਾਂ ਵਿੱਚ ਬਹੁਤ ਸਾਰੇ ਅੱਤਵਾਦੀ ਬੰਦ ਹਨ, ਜੋ ਹਮਲਿਆਂ ਵਿੱਚ ਮਦਦ ਕਰਦੇ ਹਨ। ਇਹ ਕਦਮ ਖੁਫੀਆ ਜਾਣਕਾਰੀ ਤੋਂ ਬਾਅਦ ਚੁੱਕਿਆ ਗਿਆ ਹੈ।
ਬਿਲਾਵਲ ਜੇਲ੍ਹ ਵਿੱਚ ਬੰਦ ਅਤਵਾਦੀਆਂ ਤੋਂ ਕੀਤੀ ਜਾ ਰਹੀ ਪੁੱਛਗਿੱਛ
ਐਨਆਈਏ ਨੇ ਜੰਮੂ ਦੀ ਕੋਟ ਬਿਲਾਵਲ ਜੇਲ੍ਹ ਵਿੱਚ ਲਸ਼ਕਰ ਦੇ ਓਵਰ ਗਰਾਊਂਡ ਵਰਕਰ ਨਿਸਾਰ ਅਹਿਮਦ ਅਤੇ ਮੁਸ਼ਤਾਕ ਹੁਸੈਨ ਤੋਂ ਪੁੱਛਗਿੱਛ ਕੀਤੀ। ਦੋਵੇਂ ਪਹਿਲਗਾਮ ਹਮਲੇ ਦੇ ਸ਼ੱਕੀ ਹਨ। ਦੋਵਾਂ ਨੂੰ 2023 ਵਿੱਚ ਡਾਂਗਰੀ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਨੇ ਇਸ ਹਮਲੇ ਵਿੱਚ ਅੱਤਵਾਦੀਆਂ ਦੀ ਮਦਦ ਵੀ ਕੀਤੀ ਸੀ। ਸ਼ੱਕ ਹੈ ਕਿ ਦੋਵੇਂ ਓਵਰ ਗਰਾਊਂਡ ਵਰਕਰ ਪਹਿਲਗਾਮ ਹਮਲੇ ਵਿੱਚ ਵੀ ਅੱਤਵਾਦੀਆਂ ਦੀ ਮਦਦ ਕਰ ਚੁੱਕੇ।
ਪਹਿਲਗਾਮ ਅੱਤਵਾਦੀ ਹਮਲੇ ਦੀ ਜਾਂਚ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ। ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਹਮਲੇ ਵਿੱਚ ਸ਼ਾਮਲ ਅੱਤਵਾਦੀਆਂ ਨੂੰ ਕਮਾਂਡੋ ਵਰਗੀ ਸਿਖਲਾਈ ਦਿੱਤੀ ਗਈ ਸੀ। ਜੰਮੂ-ਕਸ਼ਮੀਰ ਦੀਆਂ ਜੇਲ੍ਹਾਂ ਵਿੱਚ ਬੰਦ ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਤੋਂ ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਹੈ। ਪਹਿਲਗਾਮ ਹਮਲੇ ਵਿੱਚ ਸ਼ਾਮਲ ਅੱਤਵਾਦੀਆਂ ਨੂੰ ਪਾਕਿਸਤਾਨ ਦੇ ਸਪੈਸ਼ਲ ਸਰਵਿਸ ਗਰੁੱਪ (SSG) ਕਮਾਂਡੋ ਵਾਂਗ ਸਿਖਲਾਈ ਦਿੱਤੀ ਗਈ ਸੀ। ਕਸ਼ਮੀਰ ਘਾਟੀ ਵਿੱਚ 15-20 ਅਜਿਹੇ ਕਮਾਂਡਰ ਮੌਜੂਦ ਹਨ, ਜੋ ਵਿਦੇਸ਼ੀ ਅੱਤਵਾਦੀਆਂ ਦੇ ਛੋਟੇ ਸਮੂਹਾਂ ਦੀ ਅਗਵਾਈ ਕਰ ਰਹੇ ਹਨ।
ਪਾਕਿਸਤਾਨ ਆਪਣੀਆਂ ਗਤੀਵਿਧੀਆਂ ਨਹੀਂ ਰੋਕ ਰਿਹਾ
ਭਾਰਤ ਨਾਲ ਤਣਾਅ ਦੇ ਬਾਵਜੂਦ, ਪਾਕਿਸਤਾਨ ਆਪਣੀਆਂ ਗਤੀਵਿਧੀਆਂ ਨਹੀਂ ਰੋਕ ਰਿਹਾ। ਇਸਨੇ ਹੁਣ ਤੱਕ ਕਈ ਵਾਰ ਕੰਟਰੋਲ ਰੇਖਾ ‘ਤੇ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਪਾਕਿਸਤਾਨ ਵੱਲੋਂ ਲਗਾਤਾਰ 11ਵੇਂ ਦਿਨ ਪੁੰਛ, ਬਾਰਾਮੂਲਾ ਅਤੇ ਕੁਪਵਾੜਾ ਸਮੇਤ ਕਈ ਇਲਾਕਿਆਂ ਵਿੱਚ ਗੋਲੀਬਾਰੀ ਕੀਤੀ ਗਈ। ਭਾਰਤੀ ਫੌਜ ਨੇ ਵੀ ਪਾਕਿਸਤਾਨ ਨੂੰ ਢੁਕਵਾਂ ਜਵਾਬ ਦਿੱਤਾ।