Journalism Of Hope
BREAKING NEWS
Punjab Congress Rift: ਚੰਨੀ ਖੇਮੇ ਨਾਲ 2 ਘੰਟੇ ਦੀ ਮੈਰਾਥਨ ਬੈਠਕ ਤੋਂ ਬਾਅਦ ਭੂਪੇਸ਼ ਬਘੇਲ ਦਾ ਵੱਡਾ ਬਿਆਨ.... Punjab Fresh Debt: ਪੰਜਾਬ ’ਤੇ ਹੋਰ ਭਾਰੀ ਹੋਵੇਗੀ ਕਰਜ਼ੇ ਦੀ ਪੰਡ! ਸਰਕਾਰ ਜੁਲਾਈ ਤੋਂ ਸਤੰਬਰ ਵਿਚਾਲੇ 13,000 ਕਰੋੜ ਰੁਪਏ ਦਾ ਨਵਾਂ ਕਰਜ਼ਾ ਲੈਣ ਦੀ ਤਿਆਰੀ ’ਚ...... ਪੇਪਰ ਲੀਕ ’ਤੇ PM ਮੋਦੀ ਦਾ ਕਾਰਵਾਈ ਦਾ ਭਰੋਸਾ, CJP ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ’ਤੇ ਅੜੀ; ਜੇ.ਪੀ. ਨੱਡਾ ਨੇ ਰਾਹੁਲ ਗਾਂਧੀ ’ਤੇ ਸਾਧਿਆ ਨਿਸ਼ਾਨਾ.... NEET ਪ੍ਰਦਰਸ਼ਨ: 'ਚਲੋ ਸੰਸਦ' ਮਾਰਚ ਦੌਰਾਨ ਵਿਦਿਆਰਥੀਆਂ 'ਤੇ ਪੁਲਿਸ ਕਾਰਵਾਈ 'ਤੇ ਭੜਕੇ ਅਰਿਜੀਤ ਸਿੰਘ; ਬੋਲੇ– "ਕੀ ਆਪਣੇ ਆਪ ਨੂੰ ਰੱਬ ਸਮਝ ਲਿਆ ਹੈ?"

ਬੰਗਲਾਦੇਸ਼ ਖਿਲਾਫ ਪਹਿਲੇ ਟੈਸਟ ਲਈ ਭਾਰਤੀ ਟੀਮ ਦਾ ਐਲਾਨ, ਪੰਤ ਦੀ ਹੋਈ ਵਾਪਸੀ, ਦੋ ਦਿੱਗਜ਼ ਗੇਂਦਬਾਜ਼ਾਂ ਨੂੰ ਮਿਲਿਆ ਮੌਕਾ

Bcci Announces Bangladesh Tour 2025: ਭਾਰਤ ਨੂੰ 19 ਸਤੰਬਰ ਤੋਂ ਬੰਗਲਾਦੇਸ਼ ਵਿਰੁੱਧ ਦੋ ਟੈਸਟ ਮੈਚ ਖੇਡਣੇ ਹਨ। ਇਸ ਲੜੀ ਦਾ ਪਹਿਲਾ ਮੈਚ ਚੇਨਈ ਵਿੱਚ ਖੇਡਿਆ ਜਾਵੇਗਾ। ਬੀਸੀਸੀਆਈ ਨੇ ਫਿਲਹਾਲ ਸਿਰਫ਼ ਪਹਿਲੇ ਟੈਸਟ ਲਈ ਟੀਮ ਦਾ ਐਲਾਨ ਕੀਤਾ ਹੈ। 2022 ਵਿੱਚ ਇੱਕ ਕਾਰ ਹਾਦਸੇ ਵਿੱਚ ਗੰਭੀਰ ਜ਼ਖਮੀ ਹੋਏ ਰਿਸ਼ਭ ਪੰਤ ਦੀ ਇਸ ਲੜੀ ਲਈ ਟੈਸਟ ਟੀਮ […]
Jaspreet Singh
By : Updated On: 15 Apr 2025 15:16:PM
ਬੰਗਲਾਦੇਸ਼ ਖਿਲਾਫ ਪਹਿਲੇ ਟੈਸਟ ਲਈ ਭਾਰਤੀ ਟੀਮ ਦਾ ਐਲਾਨ, ਪੰਤ ਦੀ ਹੋਈ ਵਾਪਸੀ, ਦੋ ਦਿੱਗਜ਼ ਗੇਂਦਬਾਜ਼ਾਂ ਨੂੰ ਮਿਲਿਆ ਮੌਕਾ
Bcci Announces Bangladesh Tour 2025

Bcci Announces Bangladesh Tour 2025: ਭਾਰਤ ਨੂੰ 19 ਸਤੰਬਰ ਤੋਂ ਬੰਗਲਾਦੇਸ਼ ਵਿਰੁੱਧ ਦੋ ਟੈਸਟ ਮੈਚ ਖੇਡਣੇ ਹਨ। ਇਸ ਲੜੀ ਦਾ ਪਹਿਲਾ ਮੈਚ ਚੇਨਈ ਵਿੱਚ ਖੇਡਿਆ ਜਾਵੇਗਾ। ਬੀਸੀਸੀਆਈ ਨੇ ਫਿਲਹਾਲ ਸਿਰਫ਼ ਪਹਿਲੇ ਟੈਸਟ ਲਈ ਟੀਮ ਦਾ ਐਲਾਨ ਕੀਤਾ ਹੈ। 2022 ਵਿੱਚ ਇੱਕ ਕਾਰ ਹਾਦਸੇ ਵਿੱਚ ਗੰਭੀਰ ਜ਼ਖਮੀ ਹੋਏ ਰਿਸ਼ਭ ਪੰਤ ਦੀ ਇਸ ਲੜੀ ਲਈ ਟੈਸਟ ਟੀਮ ਵਿੱਚ ਵਾਪਸੀ ਹੋਈ ਹੈ।

ਇਸ਼ਤਿਹਾਰ

ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਐਤਵਾਰ ਨੂੰ ਬੰਗਲਾਦੇਸ਼ ਵਿਰੁੱਧ ਪਹਿਲੇ ਟੈਸਟ ਮੈਚ ਲਈ ਭਾਰਤੀ ਟੀਮ ਦਾ ਐਲਾਨ ਕੀਤਾ। ਰੋਹਿਤ ਸ਼ਰਮਾ ਦੀ ਅਗਵਾਈ ਵਿੱਚ ਭਾਰਤ ਨੂੰ 19 ਸਤੰਬਰ ਤੋਂ ਬੰਗਲਾਦੇਸ਼ ਵਿਰੁੱਧ ਦੋ ਟੈਸਟ ਮੈਚ ਖੇਡਣੇ ਹਨ। ਇਸ ਲੜੀ ਦਾ ਪਹਿਲਾ ਮੈਚ ਚੇਨਈ ਵਿੱਚ ਖੇਡਿਆ ਜਾਵੇਗਾ। ਬੀਸੀਸੀਆਈ ਨੇ ਫਿਲਹਾਲ ਸਿਰਫ਼ ਪਹਿਲੇ ਟੈਸਟ ਲਈ ਟੀਮ ਦਾ ਐਲਾਨ ਕੀਤਾ ਹੈ। 2022 ਵਿੱਚ ਇੱਕ ਕਾਰ ਹਾਦਸੇ ਵਿੱਚ ਗੰਭੀਰ ਜ਼ਖਮੀ ਹੋਏ ਰਿਸ਼ਭ ਪੰਤ ਦੀ ਇਸ ਲੜੀ ਲਈ ਟੈਸਟ ਟੀਮ ਵਿੱਚ ਵਾਪਸੀ ਹੋਈ ਹੈ।

ਪੰਤ ਅਤੇ ਜੁਰੇਲ ਨੂੰ ਵਿਕਟਕੀਪਰ ਵਜੋਂ ਕੀਤਾ ਗਿਆ ਹੈ ਸ਼ਾਮਲ

ਪੰਤ ਨੇ ਆਖਰੀ ਵਾਰ ਦਸੰਬਰ 2022 ਵਿੱਚ ਭਾਰਤ ਲਈ ਟੈਸਟ ਖੇਡਿਆ ਸੀ ਅਤੇ ਹਾਲ ਹੀ ਵਿੱਚ ਦਲੀਪ ਟਰਾਫੀ ਵਿੱਚ ਲਾਲ-ਬਾਲ ਫਾਰਮੈਟ ਵਿੱਚ ਵਾਪਸੀ ਕੀਤੀ ਹੈ। ਇਸ ਤਰ੍ਹਾਂ, ਪੰਤ ਲਗਭਗ 20 ਮਹੀਨਿਆਂ ਬਾਅਦ ਭਾਰਤੀ ਟੈਸਟ ਟੀਮ ਵਿੱਚ ਵਾਪਸ ਆਏ ਹਨ। ਇਹ ਵਿਕਟਕੀਪਰ-ਬੱਲੇਬਾਜ਼ ਐਤਵਾਰ ਨੂੰ ਇੰਡੀਆ ਏ ਨੂੰ ਹਰਾਉਣ ਵਾਲੀ ਇੰਡੀਆ ਬੀ ਟੀਮ ਦਾ ਹਿੱਸਾ ਸੀ। ਪੰਤ 22 ਤੋਂ 25 ਦਸੰਬਰ 2022 ਤੱਕ ਮੀਰਪੁਰ ਵਿੱਚ ਬੰਗਲਾਦੇਸ਼ ਵਿਰੁੱਧ ਖੇਡਣ ਤੋਂ ਕੁਝ ਦਿਨ ਬਾਅਦ 30 ਦਸੰਬਰ ਨੂੰ ਇੱਕ ਸੜਕ ਹਾਦਸੇ ਵਿੱਚ ਗੰਭੀਰ ਜ਼ਖਮੀ ਹੋ ਗਿਆ ਸੀ ਅਤੇ ਇਸ ਸਾਲ ਆਈਪੀਐਲ ਵਿੱਚ ਹੀ ਉਸਨੇ ਉੱਚ ਪੱਧਰੀ ਕ੍ਰਿਕਟ ਵਿੱਚ ਵਾਪਸੀ ਕੀਤੀ। 26 ਸਾਲਾ ਇਸ ਸ਼ਾਨਦਾਰ ਬੱਲੇਬਾਜ਼ ਨੇ ਟੀ-20 ਵਿਸ਼ਵ ਕੱਪ ਵਿੱਚ ਭਾਰਤ ਦੀ ਖਿਤਾਬ ਜਿੱਤਣ ਵਾਲੀ ਮੁਹਿੰਮ ਦੌਰਾਨ ਰਾਸ਼ਟਰੀ ਟੀਮ ਵਿੱਚ ਵਾਪਸੀ ਕੀਤੀ। ਪੰਤ ਤੋਂ ਇਲਾਵਾ ਧਰੁਵ ਜੁਰੇਲ ਨੂੰ ਵੀ ਵਿਕਟਕੀਪਰ ਵਜੋਂ ਟੀਮ ਵਿੱਚ ਜਗ੍ਹਾ ਮਿਲੀ ਹੈ। ਇਸ ਦੇ ਨਾਲ ਹੀ ਕੇਐਲ ਰਾਹੁਲ ਦੀ ਵੀ ਟੀਮ ਵਿੱਚ ਵਾਪਸੀ ਹੋਈ ਹੈ, ਪਰ ਉਸਨੂੰ ਵਿਕਟਕੀਪਰ ਦੀ ਬਜਾਏ ਬੱਲੇਬਾਜ਼ ਵਜੋਂ ਸ਼ਾਮਲ ਕੀਤਾ ਗਿਆ ਹੈ।

ਜਡੇਜਾ-ਬੁਮਰਾਹ ਦੀ ਵਾਪਸੀ, ਯਸ਼ ਦਿਆਲ ਨੂੰ ਪਹਿਲੀ ਵਾਰ ਮਿਲਿਆ ਮੌਕਾ

ਰੋਹਿਤ ਸ਼ਰਮਾ, ਵਿਰਾਟ ਕੋਹਲੀ, ਰਵੀਚੰਦਰਨ ਅਸ਼ਵਿਨ, ਜਸਪ੍ਰੀਤ ਬੁਮਰਾਹ ਅਤੇ ਰਵਿੰਦਰ ਜਡੇਜਾ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਸਾਰੇ ਖਿਡਾਰੀ ਦਲੀਪ ਟਰਾਫੀ ਦਾ ਹਿੱਸਾ ਨਹੀਂ ਸਨ। ਇਸ ਸਾਲ ਦੇ ਸ਼ੁਰੂ ਵਿੱਚ ਇੰਗਲੈਂਡ ਖ਼ਿਲਾਫ਼ ਘਰੇਲੂ ਮੈਦਾਨ ‘ਤੇ ਪੰਜ ਟੈਸਟ ਮੈਚਾਂ ਦੀ ਲੜੀ ਤੋਂ ਖੁੰਝਣ ਤੋਂ ਬਾਅਦ ਵਿਰਾਟ ਕੋਹਲੀ ਵੀ ਟੈਸਟ ਟੀਮ ਵਿੱਚ ਵਾਪਸੀ ਕਰ ਚੁੱਕੇ ਹਨ। ਜਡੇਜਾ ਟੀ-20 ਵਿਸ਼ਵ ਕੱਪ ਖਿਤਾਬ ਜਿੱਤਣ ਤੋਂ ਬਾਅਦ ਪਹਿਲੀ ਵਾਰ ਮੈਦਾਨ ‘ਤੇ ਉਤਰੇਗਾ। ਜਡੇਜਾ ਨੂੰ ਸ਼੍ਰੀਲੰਕਾ ਖਿਲਾਫ ਵਨਡੇ ਸੀਰੀਜ਼ ਲਈ ਆਰਾਮ ਦਿੱਤਾ ਗਿਆ ਸੀ। ਇਸ ਸਾਲ ਦੇ ਸ਼ੁਰੂ ਵਿੱਚ ਇੰਗਲੈਂਡ ਖ਼ਿਲਾਫ਼ ਆਪਣਾ ਡੈਬਿਊ ਕਰਨ ਵਾਲੇ ਸਰਫਰਾਜ਼ ਖਾਨ ਟੈਸਟ ਟੀਮ ਵਿੱਚ ਆਪਣੀ ਜਗ੍ਹਾ ਬਰਕਰਾਰ ਰੱਖਣ ਵਿੱਚ ਕਾਮਯਾਬ ਰਹੇ ਹਨ, ਜਦੋਂ ਕਿ ਸ਼੍ਰੇਅਸ ਅਈਅਰ ਨੂੰ ਟੀਮ ਵਿੱਚ ਜਗ੍ਹਾ ਨਹੀਂ ਮਿਲੀ ਹੈ। ਇਸ ਦੇ ਨਾਲ ਹੀ, ਯਸ਼ ਦਿਆਲ ਨੂੰ ਪਹਿਲੀ ਵਾਰ ਭਾਰਤੀ ਟੀਮ ਵਿੱਚ ਸ਼ਾਮਲ ਹੋਣ ਦਾ ਮੌਕਾ ਦਿੱਤਾ ਗਿਆ ਹੈ।

ਦਲੀਪ ਟਰਾਫੀ ਵਿੱਚ ਪੰਤ ਦਾ ਪ੍ਰਦਰਸ਼ਨ ਰਿਹਾ ਵਧੀਆ

ਬੰਗਲੁਰੂ ਵਿੱਚ ਖੇਡੇ ਗਏ ਦਲੀਪ ਟਰਾਫੀ ਦੇ ਪਹਿਲੇ ਮੈਚ ਵਿੱਚ ਪੰਤ ਦਾ ਪ੍ਰਦਰਸ਼ਨ ਚੰਗਾ ਰਿਹਾ। ਉਹ ਪਹਿਲੀ ਪਾਰੀ ਵਿੱਚ ਪ੍ਰਭਾਵ ਪਾਉਣ ਵਿੱਚ ਅਸਫਲ ਰਿਹਾ ਪਰ ਦੂਜੀ ਪਾਰੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ, 47 ਗੇਂਦਾਂ ਵਿੱਚ 61 ਦੌੜਾਂ ਬਣਾ ਕੇ ਭਾਰਤ ਏ ਨੂੰ ਇੱਕ ਚੁਣੌਤੀਪੂਰਨ ਟੀਚਾ ਨਿਰਧਾਰਤ ਕਰਨ ਵਿੱਚ ਮਦਦ ਕੀਤੀ।

ਸ਼ਮੀ ਦੀ ਵਾਪਸੀ ਦੀ ਵਧ ਗਈ ਉਡੀਕ

ਪਿਛਲੇ ਸਾਲ ਵਨਡੇ ਵਿਸ਼ਵ ਕੱਪ ਤੋਂ ਬਾਅਦ ਸੱਟ ਕਾਰਨ ਭਾਰਤੀ ਟੀਮ ਤੋਂ ਬਾਹਰ ਚੱਲ ਰਹੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਮੈਦਾਨ ‘ਤੇ ਵਾਪਸੀ ਦੀ ਉਡੀਕ ਹੋਰ ਵੱਧ ਗਈ ਹੈ। ਸ਼ਮੀ, ਜੋ ਕਿ ਫਿਟਨੈਸ ਦੇ ਰਾਹ ‘ਤੇ ਜਾਪਦਾ ਹੈ, ਨੂੰ ਪਹਿਲੇ ਟੈਸਟ ਲਈ ਸ਼ਾਮਲ ਨਹੀਂ ਕੀਤਾ ਗਿਆ ਹੈ। ਚੋਣ ਕਮੇਟੀ ਦੇ ਚੇਅਰਮੈਨ ਅਜੀਤ ਅਗਰਕਰ ਨੇ ਪਹਿਲਾਂ ਕਿਹਾ ਸੀ ਕਿ ਸੱਜੇ ਹੱਥ ਦਾ ਇਹ ਤੇਜ਼ ਗੇਂਦਬਾਜ਼ ਬੰਗਲਾਦੇਸ਼ ਖ਼ਿਲਾਫ਼ ਪਹਿਲੇ ਟੈਸਟ ਵਿੱਚ ਵਾਪਸੀ ਕਰਨ ਦਾ ਟੀਚਾ ਰੱਖ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਚਰਚਾਵਾਂ ਚੱਲ ਰਹੀਆਂ ਸਨ ਕਿ ਸ਼ਮੀ ਬੰਗਲਾਦੇਸ਼ ਖ਼ਿਲਾਫ਼ ਲੜੀ ਵਿੱਚ ਮੈਦਾਨ ਵਿੱਚ ਵਾਪਸੀ ਕਰ ਸਕਦੇ ਹਨ, ਪਰ ਪਹਿਲੇ ਟੈਸਟ ਲਈ ਐਲਾਨੀ ਗਈ ਟੀਮ ਵਿੱਚ ਉਨ੍ਹਾਂ ਦਾ ਨਾਮ ਸ਼ਾਮਲ ਨਹੀਂ ਸੀ। ਸ਼ਮੀ ਹਾਲ ਹੀ ਵਿੱਚ ਕਈ ਵਾਰ ਆਪਣੀ ਫਿਟਨੈਸ ਬਾਰੇ ਅਪਡੇਟਸ ਦੇ ਰਹੇ ਹਨ।

ਚੋਣਕਾਰਾਂ ਨੇ ਆਕਾਸ਼ ਦੀਪ ‘ਤੇ ਪ੍ਰਗਟਾਇਆ ਭਰੋਸਾ

ਚੋਣਕਾਰਾਂ ਨੇ ਤੇਜ਼ ਗੇਂਦਬਾਜ਼ ਆਕਾਸ਼ ਦੀਪ ‘ਤੇ ਭਰੋਸਾ ਪ੍ਰਗਟ ਕੀਤਾ ਹੈ, ਜਿਸਨੇ ਦਲੀਪ ਟਰਾਫੀ ਵਿੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਸੀ। ਆਕਾਸ਼ ਦੀਪ ਨੇ ਇੰਡੀਆ ਏ ਲਈ ਖੇਡਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਸਨੇ ਪਹਿਲੀ ਪਾਰੀ ਵਿੱਚ 60 ਦੌੜਾਂ ਦੇ ਕੇ ਚਾਰ ਵਿਕਟਾਂ ਅਤੇ ਦੂਜੀ ਪਾਰੀ ਵਿੱਚ 56 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ ਸਨ। ਇਸ ਸਾਲ ਦੇ ਸ਼ੁਰੂ ਵਿੱਚ ਰਾਂਚੀ ਵਿੱਚ ਇੰਗਲੈਂਡ ਖ਼ਿਲਾਫ਼ ਟੈਸਟ ਡੈਬਿਊ ਕਰਨ ਵਾਲੇ ਆਕਾਸ਼ ਨੇ ਲੰਬੇ ਸਮੇਂ ਬਾਅਦ ਲਾਲ-ਬਾਲ ਫਾਰਮੈਟ ਵਿੱਚ ਵਾਪਸੀ ਕੀਤੀ। ਹਾਲਾਂਕਿ, ਉਹ ਭਾਰਤੀ ਟੀਮ ਵਿੱਚ ਜਗ੍ਹਾ ਬਣਾਉਣ ਵਿੱਚ ਕਾਮਯਾਬ ਰਿਹਾ।

ਬੰਗਲਾਦੇਸ਼ ਵਿਰੁੱਧ ਪਹਿਲੇ ਟੈਸਟ ਲਈ ਇਸ ਪ੍ਰਕਾਰ ਹੈ ਭਾਰਤੀ ਟੀਮ…

ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜੈਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇਐੱਲ ਰਾਹੁਲ, ਸਰਫਰਾਜ਼ ਖਾਨ, ਰਿਸ਼ਭ ਪੰਤ (ਵਿਕਟਕੀਪਰ), ਧਰੁਵ ਜੁਰੇਲ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਅਕਸ਼ਰ ਦੀਪ, ਮੁਹੰਮਦ ਸਿਰਾਜ, ਅਕਸ਼ਰ ਦੀਪ।

Read Latest News and Breaking News at Daily Post TV, Browse for more News

Ad
Ad

Punjab District News