Tarn Taran Police: ਤਰਨਤਾਰਨ ਸੀਆਈਏ ਟੀਮ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸੂਰਜਪਾਲ ਸਿੰਘ ਅਤੇ ਅਰਸ਼ਦੀਪ ਸਿੰਘ ਵਾਸੀ ਪਿੰਡ ਲਖਨਾ ਵਜੋਂ ਹੋਈ ਹੈ।
International arms smuggling gang busted: ਤਰਨਤਾਰਨ ਪੁਲਿਸ ਨੇ ਇੱਕ ਇੰਟਰਨੈਸ਼ਨਲ ਹਥਿਆਰ ਤਸਕਰੀ ਗਿਰੋਹ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹ ਗਿਰੋਹ ਪਾਕਿਸਤਾਨ ਤੋਂ ਹਥਿਆਰ ਆਯਾਤ ਕਰਕੇ ਪੰਜਾਬ ਅਤੇ ਨੇੜਲੇ ਸੂਬਿਆਂ ‘ਚ ਭੇਜਦਾ ਸੀ। ਤਰਨਤਾਰਨ ਸੀਆਈਏ ਟੀਮ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸੂਰਜਪਾਲ ਸਿੰਘ ਅਤੇ ਅਰਸ਼ਦੀਪ ਸਿੰਘ ਵਾਸੀ ਪਿੰਡ ਲਖਨਾ ਵਜੋਂ ਹੋਈ ਹੈ।
ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਪੁੱਛਗਿੱਛ ਕੀਤੀ। ਜਿਸ ਤੋਂ ਬਾਅਦ ਮੁਲਜ਼ਮਾਂ ਨੇ ਉਨ੍ਹਾਂ ਗੁਪਤ ਟਿਕਾਣਿਆਂ ਬਾਰੇ ਜਾਣਕਾਰੀ ਦਿੱਤੀ ਜਿੱਥੇ ਹਥਿਆਰ ਲੁਕਾਏ ਗਏ ਸੀ। ਪੁਲਿਸ ਨੇ ਛਾਪਾ ਮਾਰਿਆ ਅਤੇ 6 ਪਿਸਤੌਲ ਬਰਾਮਦ ਕੀਤੇ। ਇਨ੍ਹਾਂ ‘ਚ ਪੰਜ 30 ਬੋਰ ਤੇ ਇੱਕ ਗਲੋਕ ਪਿਸਤੌਲ ਸ਼ਾਮਲ ਹੈ। ਦੋਵਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਸੀਆਈਏ ਤਰਨਤਾਰਨ ਨੂੰ ਸੂਚਨਾ ਮਿਲੀ ਸੀ। ਇਸ ਗਿਰੋਹ ਦੇ ਮੈਂਬਰ ਡਰੋਨ ਰਾਹੀਂ ਪਾਕਿਸਤਾਨ ਤੋਂ ਹਥਿਆਰ ਆਯਾਤ ਕਰਦੇ ਸੀ। ਟੀਮ ਨੇ ਡੀਐਸਪੀ ਇਨਵੈਸਟੀਗੇਸ਼ਨ ਗੁਰਿੰਦਰਪਾਲ ਸਿੰਘ ਨਾਗਰਾ ਦੀ ਅਗਵਾਈ ਹੇਠ ਕਾਰਵਾਈ ਕੀਤੀ। ਦੋਵੇਂ ਮੁਲਜ਼ਮ ਇਲਾਕੇ ਦੀ ਇੱਕ ਨਾਕੇ ‘ਤੇ ਫੜੇ ਗਏ।
ਪੁਲਿਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਹ ਹਥਿਆਰ ਕਿੱਥੋਂ ਅਤੇ ਕਿਸ ਨੂੰ ਸਪਲਾਈ ਕੀਤੇ ਗਏ ਸਨ। ਪੁੱਛਗਿੱਛ ਦੌਰਾਨ, ਇਸ ਨੈੱਟਵਰਕ ਨਾਲ ਜੁੜੇ ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਅਤੇ ਹਥਿਆਰ ਬਰਾਮਦ ਹੋਣ ਦੀ ਸੰਭਾਵਨਾ ਹੈ।