Bank News: ਦੇਸ਼ ਅੰਦਰ ਬੈਂਕ ਧੋਖਾਧੜੀਆਂ ਦੇ ਲੱਖਾਂ ਕੇਸ ਸਾਹਮਣੇ ਆਏ ਹਨ। ਸਾਲ 2023-24 ਵਿਚ 3,22,473 ਅਤੇ ਸਾਲ 2024-25 ਵਿਚ 1,25,293 ਗਾਹਕ ਧੋਖਾਧੜੀ ਦੇ ਸ਼ਿਕਾਰ ਹੋਏ ਹਨ। ਇਹ ਖ਼ੁਲਾਸਾ ਲੋਕ ਸਭਾ ਅੰਦਰ ਇਕ ਸਵਾਲ ਦੇ ਜਵਾਬ ‘ਚ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਵਲੋਂ 21 ਜੁਲਾਈ, 2025 ਨੂੰ ਕੀਤਾ ਗਿਆ ਹੈ।
ਹਾਲਾਂਕਿ, ਉਨ੍ਹਾਂ ਦਾਅਵਾ ਕੀਤਾ ਹੈ ਕਿ ਲੰਘੇ ਸਾਲ ਦੇ ਮੁਕਾਬਲੇ ਧੋਖਾਧੜੀ ਦੇ ਮਾਮਲੇ ਘਟੇ ਹਨ ਪਰ ਜਦੋਂ ਹਰ ਮਹੀਨੇ ਵੱਡੀਆਂ ਧੋਖਾਧੜੀਆਂ ਦੇ ਕੇਸ ਸਾਹਮਣੇ ਆਉਂਦੇ ਹਨ, ਤਾਂ ਲੋਕ ਇਸ ‘ਤੇ ਭਰੋਸਾ ਕਿਵੇਂ ਕਰਨ। ਇਹ ਵੀ ਕਿ ਲੋਕਾਂ ਦਾ ਬੈਂਕਿੰਗ ਸਿਸਟਮ ‘ਤੇ ਘੱਟ ਰਿਹਾ ਭਰੋਸਾ ਦੇਸ਼ ਦੀ ਅਰਥ-ਵਿਵਸਥਾ ਲਈ ਖ਼ਤਰਨਾਕ ਹੈ। ਕਈ ਲੋਕ ਹੁਣ ਵੱਡੀ ਰਕਮ ਬੈਂਕਾਂ ਵਿਚ ਰੱਖਣ ਤੋਂ ਗੁਰੇਜ਼ ਕਰ ਰਹੇ ਹਨ।
ਇਹ ਵੀ ਕਿ ਗਾਹਕਾਂ ਦੇ ਪੈਸਿਆਂ ਦੀ ਸੁਰੱਖਿਆ ਸਿਰਫ਼ ਕਾਗ਼ਜ਼ਾਂ ਤੱਕ ਸੀਮਤ ਹੋ ਕੇ ਰਹਿ ਗਈ ਹੈ। ਦੂਜੇ ਪਾਸੇ, ਰਿਜ਼ਰਵ ਬੈਂਕ ਆਫ਼ ਇੰਡੀਆ (ਆਰ.ਬੀ.ਆਈ.) ਦੀ ਲਗਾਤਾਰ ਨਿਗਰਾਨੀ ਦਾ ਦਾਅਵਾ ਵੀ ਸਵਾਲਾਂ ਦੇ ਘੇਰੇ ਵਿਚ ਹੈ, ਕਿਉਂ ਜੋ ਜੇ ਨਿਗਰਾਨੀ ਐਨੀ ਮਜ਼ਬੂਤ ਹੈ ਤਾਂ ਹਰ ਸਾਲ ਧੋਖਾਧੜੀ ਦੇ ਲੱਖਾਂ ਕੇਸ ਕਿਵੇਂ ਹੋ ਰਹੇ ਹਨ।

ਪੁਲਿਸ ਵਾਹਨ ਨਾਲ ਟਕਰ ਵਿੱਚ ਦੋ ਨੌਜਵਾਨਾਂ ਦੀ ਮੌਕੇ ‘ਤੇ ਮੌਤ, ਰੇਸ ਲਗਾਉਣ ਦੀ ਕੋਸ਼ਿਸ਼ ਬਣੀ ਮੌਤ ਦਾ ਕਾਰਨ
Punjab Road Accident: ਅੱਜ ਦੁਪਹਿਰ ਤਰਨਤਾਰਨ-ਝਾਬਲ ਰੋਡ 'ਤੇ ਕੋਟ ਧਰਮ ਚੰਦ ਪਿੰਡ ਦੇ ਨੇੜੇ ਇੱਕ ਦੁਖਦਾਈ ਸੜਕ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਹਾਦਸਾ ਪੰਜਾਬ ਪੁਲਿਸ ਦੇ ਗਸ਼ਤੀ ਵਾਹਨ ਨਾਲ ਹੋਈ ਟਕਰ ਕਾਰਨ ਵਾਪਰਿਆ। ਕਿਵੇਂ ਵਾਪਰਿਆ ਹਾਦਸਾ? ਝਾਬਲ ਪੁਲਿਸ ਦੇ ਡਿਊਟੀ ਅਧਿਕਾਰੀ ਸੁਖਵਿੰਦਰ ਸਿੰਘ ਨੇ...