Football Player Died in Car Crash: ਫੁੱਟਬਾਲ ਦੀ ਦੁਨੀਆ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸਪੇਨ ਵਿੱਚ ਇੱਕ ਫੁੱਟਬਾਲ ਖਿਡਾਰੀ ਦੀ ਕਾਰ ਹਾਦਸੇ ਵਿੱਚ ਮੌਤ ਹੋ ਗਈ। ਇਸ ਖਿਡਾਰੀ ਦਾ ਕੁਝ ਦਿਨ ਪਹਿਲਾਂ ਵਿਆਹ ਹੋਇਆ ਸੀ।
Liverpool Forward Diogo Jota Passes Away: ਫੁੱਟਬਾਲ ਦੇ ਗਲਿਆਰਿਆਂ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਪੁਰਤਗਾਲੀ ਮੀਡੀਆ ਰਿਪੋਰਟਾਂ ਅਨੁਸਾਰ, ਲਿਵਰਪੂਲ ਦੇ ਫਾਰਵਰਡ ਖਿਡਾਰੀ ਡਿਓਗੋ ਜੋਟਾ ਦੀ ਸਪੇਨ ਵਿੱਚ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ ਹੈ। ਜੋਟਾ ਦਾ ਜਨਮ 4 ਦਸੰਬਰ, 1996 ਨੂੰ ਪੁਰਤਗਾਲ ਦੇ ਪੋਰਟੋ ਸਿਟੀ ਵਿੱਚ ਹੋਇਆ ਸੀ। ਮੌਤ ਦੇ ਸਮੇਂ ਉਹ ਸਿਰਫ਼ 28 ਸਾਲ ਦੇ ਸੀ।
ਦੱਸਿਆ ਜਾ ਰਿਹਾ ਹੈ ਕਿ ਇਸ ਕਾਰ ਹਾਦਸੇ ਵਿੱਚ ਉਨ੍ਹਾਂ ਦਾ ਭਰਾ ਆਂਦਰੇ ਸਿਲਵਾ ਵੀ ਮੌਜੂਦ ਸੀ। ਉਨ੍ਹਾਂ ਦਾ ਵੀ ਦੇਹਾਂਤ ਹੋ ਗਿਆ ਹੈ। ਸਿਲਵਾ 26 ਸਾਲ ਦੇ ਸਨ। ਉਹ ਵੀ ਜੋਟਾ ਵਾਂਗ ਫੁੱਟਬਾਲਰ ਸਨ।