Malerkotla News: ਦੱਸ ਦਈਏ ਕਿ ਬੀਤੀ ਸ਼ਾਮ 6 ਵਜੇ ਡੀਅਰ ਲਾਟਰੀ 6 ਰੁਪਏ ਵਾਲੀ ਟਿਕਟ ਹੈ। ਜਿਸ ਚੋਂ ਪਹਿਲਾ ਇਨਾਮ ਇੱਕ ਕਰੋੜ ਰੁਪਏ ਦਾ ਲੱਗਿਆ ਹੈ।
Malerkotla Unsold Lottery Ticket: ਲੋਕਾਂ ਨੂੰ ਅੱਜ ਕਲ੍ਹ ਜਲਦ ਤੋਂ ਜਲਦ ਪੈਸਾ ਕਮਾਉਣਾ ਹੈ। ਇਸ ਪੈਸੇ ਦੇ ਕਰਕੇ ਹੀ ਲੋਕਾਂ ‘ਚ ਲਾਟਰੀ ਪਾਉਣ ਦਾ ਕਰੈਜ਼ ਇਸ ਹੱਦ ਤੱਕ ਵੱਧ ਗਿਆ ਹੈ ਕਿ ਆਏ ਦਿਨ ਲੋਕ ਲਾਟਰੀ ਪਾਉਂਦੇ ਹਨ ਅਤੇ ਇਨਾਮ ਜਿੱਤ ਰਹੇ ਹਨ। ਕੁਝ ਲੋਕ ਇਸ ਨੂੰ ਆਪਣੀ ਕਿਸਮਤ ਵਜੋਂ ਵੇਖਦੇ ਹਨ ਤਾਂ ਕੁਝ ਲਈ ਇਹ ਜਲਦ ਪੈਸਾ ਕਮਾਉਣ ਦਾ ਇੱਕ ਜ਼ਰੀਆ ਹੈ। ਦੱਸ ਦਈਏ ਕਿ ਹੁਣ ਜੋ ਖ਼ਬਰ ਅਸੀਂ ਦੱਸਣ ਜਾ ਰਹੇ ਹਾਂ ਉਹ ਪੜ੍ਹ ਕੇ ਸ਼ਾਇਦ ਤੁਹਾਨੂੰ ਹੈਰਾਨਗੀ ਵੀ ਹੋਵੇਗੀ ਅਤੇ ਕਿਸਮਤ ‘ਤੇ ਭਰੋਸਾ ਕਰਨ ਦਾ ਦਿਲ ਵੀ ਕਰੇਗਾ।
ਦਰਅਸਲ ਮਾਮਲਾ ਮਲੇਰਕੋਟਲਾ ਦਾ ਹੈ, ਜਿੱਥੇ ਦੇ ਲੋਟਰੀ ਵਿਕਰੇਤਾ ਪੰਡਿਤ ਲੋਟਰੀ ਜਿਸ ਵੱਲੋਂ ਰਾਸ਼ੀ ਦੇਖ ਕੇ ਲੱਕੀ ਨੰਬਰ ਦੇ ਕੇ ਲਾਟਰੀ ਪਾਉਣ ਦੀ ਗੱਲ ਕਹੀ ਜਾਂਦੀ ਹੈ, ਇਹ ਇੱਕ ਸਰਕਾਰੀ ਲਾਟਰੀ ਸਟਾਲ ਹੈ। ਇਥੇ ਲੋਕ ਆਪਣੀ ਕਿਸਮਤ ਅਜਮਾਉਣ ਆਉਂਦੇ ਹਨ। ਦੱਸ ਦਈਏ ਕਿ ਬੀਤੀ ਸ਼ਾਮ 6 ਵਜੇ ਡੀਅਰ ਲਾਟਰੀ 6 ਰੁਪਏ ਵਾਲੀ ਟਿਕਟ ਹੈ। ਜਿਸ ਚੋਂ ਪਹਿਲਾ ਇਨਾਮ ਇੱਕ ਕਰੋੜ ਰੁਪਏ ਦਾ ਲੱਗਿਆ ਹੈ। ਪਰ ਕਹਿੰਦੇ ਹਨ ਨਾ ਕਿ ਜਿਹਦੀ ਕਿਸਮਤ ਦੇ ਵਿੱਚ ਪੈਸਾ ਹੋਵੇ ਉਸਨੂੰ ਹੀ ਮਿਲਦਾ ਹੈ।
ਹੋਇਆ ਇਹ ਕੀ ਲਾਟਰੀ ਦੇ ਨਤੀਜੇ ਆਉਣ ਤੋਂ ਚੰਦ ਮਿੰਟ ਪਹਿਲਾਂ ਹੀ ਪਹਿਲਾ ਇਨਾਮ ਨਿਕਲਣ ਵਾਲੀ ਟਿਕਟ ਨੂੰ ਅਨ-ਸੋਲਡ ਯਾਨੀ ਕਿ ਅਣ-ਵਿਕੀ ਕਰਕੇ ਉਸਦੀ ਫੋਟੋ ਭੇਜ ਕੇ ਟਿਕਟ ਵਾਪਸ ਕਰ ਦਿੱਤੀ ਗਈ। ਜਿਵੇਂ ਹੀ ਟਿਕਟ ਵਾਪਸੀ ਕੀਤੀ ਗਈ ਉਸ ਦੇ ਕੁਝ ਮਿੰਟ ਬਾਅਦ ਹੀ ਜਦੋਂ ਇਸਦਾ ਨਤੀਜਾ ਆਉਂਦਾ ਹੈ ਤਾਂ ਪਤਾ ਲੱਗਦਾ ਹੈ ਕਿ ਇੱਕ ਕਰੋੜ ਰੁਪਏ ਦਾ ਪਹਿਲਾ ਇਨਾਮ ਇਨ੍ਹਾਂ ਟਿਕਟਾਂ ਚੋਂ ਹੀ ਲੱਗਿਆ ਹੈ। ਜਿਸਦਾ ਨੰਬਰ ਹੈ 97L-78496 ਹੈ।

ਇਸ ਮੌਕੇ ਲਾਟਰੀ ਵਿਕਰੇਤਾ ਲੱਕੀ ਪੰਡਿਤ ਮਲੇਰਕੋਟਲਾ ਨਾਲ ਨਾਲ ਮੀਡੀਆ ਨੇ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਸ਼ਾਇਦ ਜਿਸ ਦੀ ਕਿਸਮਤ ਦੇ ਵਿੱਚ ਇਹ ਧਨ ਸੀ ਉਹ ਸਾਡੇ ਕੋਲ ਪਹੁੰਚ ਹੀ ਨਹੀਂ ਸਕਿਆ। ਜਿਸ ਕਰਕੇ ਉਸ ਦੀ ਕਿਸਮਤ ਦੇ ਪੈਸੇ ਕਿਸੇ ਹੋਰ ਕੋਲ ਨਹੀਂ ਗਏ। ਸਗੋਂ ਜਿੱਥੋਂ ਲਾਟਰੀ ਦੇ ਪੈਸੇ ਜਾਰੀ ਕੀਤੇ ਜਾਂਦੇ ਹਨ ਉੱਥੇ ਹੀ ਵਾਪਸ ਚਲੇ ਗਏ ਹਨ।
ਇਸ ਦੇ ਨਾਲ ਹੀ ਇਹ ਕਹਾਵਤ ਵੀ ਸੱਚ ਹੋ ਗਈ ਕੀ ਜਿਸ ਦੀ ਕਿਸਮਤ ‘ਚ ਧਨ ਹੋਵੇ ਉਹ ਪੈਸੇ ਉਸ ਨੂੰ ਹੀ ਮਿਲਦਾ ਹੈ। ਅਕਸਰ ਪੰਡਤ ਲਾਟਰੀ ਵਿਕ੍ਰੇਤਾ ਲੋਕਾਂ ਨੂੰ ਇਹੋ ਕਹਿੰਦੇ ਨਜ਼ਰ ਆਉਂਦੇ ਹਨ। ਉਨ੍ਹਾਂ ਕਿਹਾ ਕਿ ਹੋ ਸਕਦਾ ਆਉਣ ਵਾਲੇ ਸਮੇਂ ‘ਚ ਦਿਵਾਲੀ ਬੰਪਰ ਦਾ 11 ਕਰੋੜ ਦਾ ਪਹਿਲਾ ਇਨਾਮ ਕਿਸੇ ਦੀ ਕਿਸਮ ‘ਚ ਹੋਵੇ। ਇਸ ਕਰਕੇ ਮਾਯੂਸ ਨਹੀਂ ਹਨ ਸਗੋਂ ਰੱਬ ਦੇ ਇਸ ਭਾਣੇ ਤੋਂ ਖੁਸ਼ ਹਨ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਉਹ ਟਿਕਟ ਨੂੰ ਵਾਪਸ ਨਾ ਮੋੜਦੇ ਤਾਂ ਹੁਣ ਢੋਲ ਨਗਾਰੇ ਅਤੇ ਖੁਸ਼ੀ ਦੇ ਲੱਡੂ ਵੰਡਣੇ ਸੀ।