Punjab News: ਚੋਰੀ ਦਾ ਇਲਜ਼ਾਮ ਲਗਾਉਂਦੇ ਹੋਏ ਇਲਾਕੇ ‘ਚ ਮੂੰਹ ਕਾਲਾ ਕਰਕੇ ਘੁੰਮਾਉਣ ਦੀ ਸਜ਼ਾ ਦਿੱਤੀ ਗਈ।
Ludhiana News: ਅੱਜ ਕੱਲ੍ਹ ਦੇ ਹਾਲਾਤ ਦੇਖ ਕੇ ਲੱਗਦਾ ਹੈ ਜਿਵੇਂ ਲੋਕਾਂ ਦਾ ਖੂਨ ਹੀ ਸਫੇਦ ਹੋ ਗਿਆ ਹੈ। ਕਿਸੇ ਨੂੰ ਨਾ ਤਾਂ ਕਾਨੂੰਨ ਦਾ ਡਰ ਰਹੀ ਗਿਆ ਹੈ ਅਤੇ ਨਾ ਹੀ ਆਪਣੇ ਵਲੋਂ ਕਿਤੇ ਜਾ ਰਹੇ ਵਤੀਰੇ ਮਗਰੋਂ ਕਿਸੇ ਨਾਲ ਹੋ ਰਹੀ ਬੇਇਨਮਾਫ਼ੀ ਤੋਂ ਕੋਈ ਫ਼ਰਕ ਪੈਂਦਾ ਹੈ।
ਤਾਜ਼ਾ ਮਾਮਲਾ ਲੁਧਿਆਣਾ ਦਾ ਹੈ। ਜਿੱਥੇ ਇੱਕ ਫੈਕਟਰੀ ਮਾਲਕ ਨੇ ਇੱਕ ਪਰਿਵਾਰ ਦਾ ਮੂੰਹ ਕਾਲਾ ਕਰਕੇ ਉਨ੍ਹਾਂ ਨੂੰ ਘੁੰਮਾਇਆ। ਦਰਅਸਲ ਹਾਸਲ ਜਾਣਕਾਰੀ ਮੁਤਾਬਕ ਉਨ੍ਹਾਂ ‘ਤੇ ਚੋਰੀ ਦਾ ਇਲਜ਼ਾਮ ਲਗਾਉਂਦੇ ਹੋਏ ਇਲਾਕੇ ‘ਚ ਮੂੰਹ ਕਾਲਾ ਕਰਕੇ ਘੁੰਮਾਉਣ ਦੀ ਸਜ਼ਾ ਦਿੱਤੀ ਗਈ। ਮਾਲਕ ਨੇ ਔਰਤ, ਉਸ ਦੀਆਂ ਤਿੰਨ ਨਾਬਾਲਗ ਧੀਆਂ ਤੇ ਪੁੱਤਰ ਦੇ ਗਲੇ ਵਿੱਚ ਵੀ ਤਖ਼ਤੀ ਵੀ ਪਾਈ। ਜਿਸ ‘ਤੇ ਲਿਖਿਆ ਸੀ, ‘ਮੈਂ ਚੋਰ ਹਾਂ, ਮੈਂ ਆਪਣਾ ਜੁਰਮ ਕਬੂਲ ਕਰ ਰਿਹਾ ਹਾਂ’। ਇਨ੍ਹਾਂ ਚੋਂ ਇੱਕ ਲੜਕੀ ਦਾ ਰਿਸ਼ਤਾ ਤੈਅ ਹੋ ਚੁੱਕਿਆ ਹੈ ਤੇ ਕੁਝ ਦਿਨਾਂ ਬਾਅਦ ਵਿਆਹ ਵੀ ਹੋਣ ਵਾਲਾ ਹੈ।
ਇਹ ਘਟਨਾ ਬਹਾਦੁਰ ਕੇ ਰੋਡ ‘ਤੇ ਸਥਿਤ ਏਕਜੋਤ ਨਗਰ ਦੀ ਹੈ। ਫੈਕਟਰੀ ਮਾਲਕ ਨੂੰ ਰੋਕਣ ਦੀ ਬਜਾਏ ਲੋਕਾਂ ਨੇ ਪਰਿਵਾਰ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਕੁਝ ਨੌਜਵਾਨਾਂ ਨੇ ਉਨ੍ਹਾਂ ਦਾ ਮਜ਼ਾਕ ਉਡਾਇਆ ਤੇ ਪਿੱਛਾ ਵੀ ਕੀਤਾ। ਪੁਲਿਸ ਨੂੰ ਸੂਚਿਤ ਕੀਤੇ ਬਗੈਰ ਮਾਲਕ ਨੇ ਸਿਆਹੀ ਦੇ ਕੇ ਪੰਜਾਂ ਦੇ ਮੂੰਹ ਕਾਲੇ ਕਰਕੇ ਉਨ੍ਹਾਂ ਨੂੰ ਉਥੇ ਖੜ੍ਹਾ ਕਰ ਦਿੱਤਾ। ਤਖ਼ਤੀਆਂ ‘ਤੇ ਪੰਜਾਂ ਦੇ ਨਾਂ ਵੀ ਸੀ।
ਇਸ ਤੋਂ ਬਾਅਦ ਲੋਕਾਂ ਨੇ ਹੰਗਾਮਾ ਕੀਤਾ ਅਤੇ ਮਾਰੋ ਦੇ ਨਾਅਰੇ ਲਾਏ। ਸਾਰੇ ਖੜ੍ਹੇ ਹੋ ਕੇ ਤਮਾਸ਼ਾ ਦੇਖਦੇ ਰਹੇ ਪਰ ਫੈਕਟਰੀ ਮਾਲਕ ਨੂੰ ਕਿਸੇ ਨੇ ਨਹੀਂ ਰੋਕਿਆ। ਇਸ ਦੌਰਾਨ ਕਿਸੇ ਨੇ ਪੁਲਿਸ ਨੂੰ ਸੂਚਨਾ ਦਿੱਤੀ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਨ ਦੀ ਗੱਲ ਕਹੀ ਹੈ। ਥਾਣਾ ਬਸਤੀ ਜੋਧੇਵਾਲ ਦੇ ਐਸਐਚਓ ਜਸਬੀਰ ਸਿੰਘ ਨੇ ਕਿਹਾ ਕਿ ਘਟਨਾ ਬਹੁਤ ਹੀ ਸ਼ਰਮਨਾਕ ਹੈ। ਕੋਈ ਸ਼ਿਕਾਇਤ ਨਹੀਂ ਮਿਲੀ, ਪਰ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥਾਂ ਵਿੱਚ ਲੈਣ ਦਾ ਅਧਿਕਾਰ ਨਹੀਂ ਹੈ। ਮਾਮਲੇ ਦੀ ਮਾਨਵੀ ਆਧਾਰ ‘ਤੇ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।