Ludhiana West Assembly Seat 2025 Results Live; ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ‘ਤੇ ਗਿਣਤੀ ਲਗਾਤਾਰ ਜਾਰੀ ਹੈ ਜਿਸਦੇ ਅਨੁਸਾਰ ਸੋਸ਼ਲ ਮੀਡਿਆ ਚਰਚਿਤ ‘ਨੀਟੂ ਸ਼ਟਰਾਂ ਵਾਲਾ’ ਨੇ ਵੀ ਆਪਣਾ ਖਾਤਾ ਖੋਲਿਆ ਹੈ। ਜਿਸ ‘ਚ ਹੁਣ ਤੱਕ ਚਲ ਰਹੀ ਗਿਣਤੀ ‘ਚ ਉਹਨਾਂ ਨੇ 9 ਵੋਟਾਂ ਹਾਸਿਲ ਕੀਤੀਆਂ ਹਨ।

ਹਾਰ ਤੋਂ ਬਾਅਦ ਆਸ਼ੂ ਨੇ ਕਾਰਜਕਾਰੀ ਪ੍ਰਧਾਨ ਅਹੁਦੇ ਤੋਂ ਦਿੱਤਾ ਅਸਤੀਫਾ
ਲੁਧਿਆਣਾ ਪੱਛਮੀ ਜ਼ਿਮਨੀ ਚੋਣ ਤੋਂ ਬਾਅਦ ਭਾਰਤ ਭੂਸ਼ਨ ਆਸ਼ੂ ਨੇ ਕਾਂਗਰਸ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਆਸ਼ੂ ਨੇ ਕਿਹਾ ਕਿ ਉਹ ਹਾਰ ਦੀ ਜ਼ਿੰਮੇਵਾਰੀ ਖੁਦ ਲੈ ਰਹੇ ਹਨ ਅਤੇ ਇਸ ਲਈ ਉਹ ਆਪਣਾ ਅਸਤੀਫਾ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣਾ ਅਸਤੀਫਾ ਕਾਂਗਰਸ ਪ੍ਰਧਾਨ ਨੂੰ ਭੇਜ ਦਿੱਤਾ...