Road Accident; ਅੱਜ ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਤਾਰਾਗੜ੍ਹ ਨੇੜੇ ਉਸ ਵੇਲੇ ਹਾਦਸਾ ਵਾਪਰ ਗਿਆ ਜਦੋਂ ਟੁੱਟੀ ਹੋਣ ਦੇ ਕਾਰਨ ਇੱਕ ਬੱਸ ਸੜਕ ਪਲਟ ਗਈ ਅਤੇ ਬੱਸ ਚ ਬੈਠੀਆਂ ਸਵਾਰੀਆਂ ਦੇ ਸੱਟਾਂ ਵੀ ਲੱਗੀਆਂ ਜਿਸ ਦੇ ਕਰੀਬ ਇਕ ਦਰਜਨ ਸਵਾਰੀਆਂ ਜਖਮੀ ਹੋ ਗਈਆਂ ਜਿਨਾਂ ਵਿਚੋਂ 5 ਸਵਾਰੀਆਂ ਸਰਕਾਰੀ ਹਸਪਤਾਲ ‘ਚ ਦਾਖਿਲ ਕਰਵਾਈਆਂ ਗਈਆ ਅਤੇ ਬਾਕੀ ਸਵਾਰੀਆਂ ਨੂੰ ਮੁੱਢਲੀ ਡਾਕਟਰੀ ਸਹਾਇਤਾ ਦੇਣ ਤੋਂ ਬਾਅਦ ਘਰ ਭੇਜ ਦਿੱਤਾ ਗਇਆ।
ਇਸ ਸਬੰਧੀ ਜਦੋਂ ਬੱਸ ਦੇ ਮਾਲਕ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਵਿਧਾਨ ਸਭਾ ਹਲਕਾ ਭੋਆ ਵਿਖੇ ਸੜਕਾਂ ਦੀ ਹਾਲਤ ਖਸਤਾ ਹੈ, ਜਿਸ ਕਾਰਨ ਇਹ ਸੜਕੀ ਹਾਦਸਾ ਵਾਪਰਿਆ ਹੈ ਉਹਨਾਂ ਕਿਹਾ ਕਿ ਹਾਦਸੇ ਤੋਂ ਬਾਅਦ ਲਗਾਤਾਰ ਸਾਡੇ ਵੱਲੋਂ ਸਵਾਰੀਆਂ ਦੇ ਇਲਾਜ ਦੇ ਲਈ ਉਪਰਾਲੇ ਕੀਤੇ ਜਾ ਰਹੇ ਹਨ ਉਹਨਾਂ ਕਿਹਾ ਕਿ ਜਦੋ ਇਹ ਹਾਦਸਾ ਵਾਪਰਿਆ ਤਾਂ ਸਭ ਤੋਂ ਪਹਿਲਾਂ ਸਵਾਰੀਆਂ ਨੂੰ ਤਾਰਾਗੜ੍ਹ ਦੇ ਨੇੜਲੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਜਿਨਾਂ ਦਾ ਇਲਾਜ ਉੱਥੇ ਨਹੀਂ ਹੋ ਸਕਿਆ ਉਹਨਾਂ ਨੂੰ ਸਿਵਿਲ ਹਸਪਤਾਲ ਪਠਾਨਕੋਟ ਵਿਖੇ ਇਲਾਜ ਦੇ ਲਈ ਲਿਆਂਦਾ ਗਿਆ ਹੈ। ਇਸ ਮੌਕੇ ਉਹਨਾਂ ਪੰਜਾਬ ਸਰਕਾਰ ਅੱਗੇ ਅਪੀਲ ਕਰਦੇ ਹੋਏ ਕਿਹਾ ਕਿ ਵਿਧਾਨ ਸਭਾ ਹਲਕਾ ਭੋਆ ਵਿਖੇ ਸੜਕਾਂ ਦੀ ਹਾਲਤ ਕਾਫੀ ਖਸਤਾ ਹੈ ਉਸਨੂੰ ਠੀਕ ਕਰਵਾਇਆ ਜਾਏ ਤਾਂ ਜੋ ਇਹਨਾਂ ਸੜਕੀ ਹਾਦਸਿਆਂ ਤੋਂ ਬਚਿਆ ਜਾ ਸਕੇ।
ਦੂਜੇ ਪਾਸੇ ਜਦੋਂ ਇਸ ਸਬੰਧੀ ਸਿਵਲ ਹਸਪਤਾਲ ਦੇ ਐੱਸ.ਐਮ.ਓ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅੱਜ ਹਸਪਤਾਲ ਵਿਖੇ ਇੱਕ ਐਕਸੀਡੈਂਟ ਕੇਸ ਆਇਆ ਹੈ ਜਿਸ ਵਿੱਚ ਸਵਾਰੀਆਂ ਦੇ ਸੱਟਾਂ ਲੱਗੀਆਂ ਹੋਈਆਂ ਹਨ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਜਿੱਥੇ ਹੁਣ ਉਹਨਾਂ ਮਰੀਜ਼ਾ ਦੀ ਹਾਲਤ ਸਥਿਰ ਹੈ।