Asian Roller Skating Championship 2025: ਮਲੋਟ ਦੀ ਸ਼ਾਨ ਅਮਨਦੀਪ ਕੌਰ ਇਨਸਾਂ ਨੇ ਸਾਊਥ ਕੋਰੀਆ ਵਿੱਚ ਹੋਈ 20ਵੀਂ ਏਸ਼ੀਅਨ ਰੋਲਰ ਸਕੇਟਿੰਗ ਚੈਂਪੀਅਨਸ਼ਿਪ 2025 ਵਿੱਚ ਗੋਲਡ ਮੈਡਲ ਜਿੱਤ ਕੇ ਭਾਰਤ ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਉਸ ਦੀ ਜਿੱਤ ਨਾਲ ਨਾ ਸਿਰਫ ਮਲੋਟ, ਸਗੋਂ ਪੂਰੇ ਪੰਜਾਬ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।
ਅੰਤਰਰਾਸ਼ਟਰੀ ਮੰਚ ‘ਤੇ ਭਾਰਤ ਦੀ ਸ਼ਾਨ ਬਣੀ ਅਮਨ
ਮੀਡੀਆ ਨਾਲ ਗੱਲਬਾਤ ਕਰਦਿਆਂ ਅਮਨਦੀਪ ਕੌਰ ਨੇ ਦੱਸਿਆ ਕਿ ਉਹ ਰੋਲਰ ਸਕੇਟਿੰਗ ਹਾਕੀ ਦੀ ਖਿਡਾਰੀ ਹੈ ਅਤੇ ਇਹ ਮੈਡਲ ਉਸ ਦੀ ਟੀਮ ਦੀ ਮਹਿਨਤ ਅਤੇ ਸਦਕਾ ਹੀ ਸੰਭਵ ਹੋ ਸਕਿਆ। ਉਸ ਨੇ ਕਿਹਾ:
“ਮੈਂ ਬਹੁਤ ਖੁਸ਼ ਹਾਂ ਕਿ ਲੋਕ ਮੇਰਾ ਵੈਲਕਮ ਕਰ ਰਹੇ ਹਨ। ਇਹ ਮੇਰੇ ਲਈ ਗੌਰਵ ਦੀ ਗੱਲ ਹੈ ਕਿ ਮੈਂ ਦੇਸ਼ ਲਈ ਗੋਲਡ ਲਿਆ।”
ਸਿੱਖਿਆ ਨਾਲ ਨਾਲ ਖੇਡ ਵਿੱਚ ਵੀ ਅੱਗੇ
ਅਮਨਦੀਪ ਨੇ ਦੱਸਿਆ ਕਿ ਉਹ 2010 ਤੋਂ ਡੇਰਾ ਸੱਚਾ ਸੌਦਾ, ਸਿਰਸਾ ਵਿੱਚ ਪੜ੍ਹ ਰਹੀ ਹੈ। 6ਵੀਂ ਕਲਾਸ ਤੋਂ ਰੋਲਰ ਸਕੇਟਿੰਗ ਸ਼ੁਰੂ ਕੀਤੀ ਅਤੇ 7ਵੀਂ ਕਲਾਸ ਤੋਂ ਨੈਸ਼ਨਲ ਲੈਵਲ ‘ਤੇ ਗੋਲਡ ਮੈਡਲ ਲੈ ਰਹੀ ਹੈ।
ਉਸ ਦੇ ਅਨੁਸਾਰ, ਡੇਰੇ ਦੀ ਸਖ਼ਤ ਰੁਟੀਨ, ਉੱਚ ਕੋਟੀ ਦੀ ਡਾਇਟ ਅਤੇ ਟ੍ਰੇਨਿੰਗ ਨੇ ਉਸਨੂੰ ਇਸ ਪੱਧਰ ਤੱਕ ਪਹੁੰਚਾਇਆ।
ਅਮਨ ਨੇ ਦੱਸਿਆ ਕਿ ਉਸ ਦਾ ਪਰਿਵਾਰ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ ਅਤੇ ਸਦਾ ਉਸਦੀ ਮਦਦ ਕਰਦਾ ਆ ਰਿਹਾ ਹੈ। ਵਿਆਹ ਤੋਂ ਬਾਅਦ ਵੀ ਉਸ ਦੇ ਸਹੁਰੇ ਪਰਿਵਾਰ ਨੇ ਖੇਡ ਜਾਰੀ ਰੱਖਣ ਲਈ ਉਸਦਾ ਪੂਰਾ ਸਹਿਯੋਗ ਕੀਤਾ।
“ਇੱਕ ਲੜਕੀ ਲਈ ਵਿਆਹ ਤੋਂ ਬਾਅਦ ਖੇਡ ਜਾਰੀ ਰੱਖਣੀ ਮੁਸ਼ਕਿਲ ਹੁੰਦੀ ਹੈ, ਪਰ ਮੇਰੇ ਘਰ ਵਾਲਿਆਂ ਨੇ ਮੈਨੂੰ ਹਮੇਸ਼ਾਂ ਸਪੋਰਟ ਕੀਤਾ।”
ਨਸ਼ਾ ਮੁਕਤ ਪਰਿਵਾਰ ਦੀ ਮਹੱਤਾ ‘ਤੇ ਦਿੱਤਾ ਜ਼ੋਰ
ਅਮਨਦੀਪ ਨੇ ਅਖੀਰ ਵਿੱਚ ਇਹ ਵੀ ਕਿਹਾ ਕਿ ਉਹ ਖੁਸ਼ਕਿਸਮਤ ਹੈ ਕਿ ਉਸ ਦਾ ਪਰਿਵਾਰ ਨਸ਼ਾ ਮੁਕਤ ਹੈ। ਅਮਨ ਨੇ ਕਿਹਾ:
“ਜੇਕਰ ਘਰ ਵਿੱਚ ਨਸ਼ਾ ਹੋਵੇ ਤਾਂ ਲਾਈਫ ਸਪੋਇਲ ਹੋ ਜਾਂਦੀ ਹੈ। ਅਸੀਂ ਡੇਰੇ ਦੀ ਰਾਹੀਂ ਸਾਫ ਸੂਥਰਾ ਜੀਵਨ ਜੀ ਰਹੇ ਹਾਂ।”
ਮਲੋਟ ਦੇ ਨਾਮ ਹੋਰ ਇੱਕ ਮਾਣ
ਅਮਨ ਦੀ ਇਹ ਜਿੱਤ ਸਿਰਫ ਇੱਕ ਵਿਅਕਤੀਗਤ ਉਪਲਬਧੀ ਨਹੀਂ, ਸਗੋਂ ਮਲੋਟ ਅਤੇ ਸਾਰੇ ਪੰਜਾਬ ਲਈ ਗਰਵ ਦੀ ਗੱਲ ਹੈ। ਅਮਨ ਦੀ ਮਹਿਨਤ, ਸਮਰਪਣ ਅਤੇ ਪਰਿਵਾਰਕ ਸਹਿਯੋਗ ਹਰ ਕਿਸੇ ਲਈ ਪ੍ਰੇਰਣਾ ਹੈ।