Person badly beaten:ਨਸ਼ਾ ਤਸਕਰਾਂ ਦੇ ਬਾਰੇ ਪੁਲਿਸ ਨੂੰ ਜਾਣਕਾਰੀ ਦੇਣਾ ਇੱਕ ਵਿਅਕਤੀ ਨੂੰ ਉਸ ਵੇਲੇ ਮਹਿੰਗਾ ਪੈ ਗਿਆ, ਜਦੋਂ ਨਸ਼ਾ ਤਸਕਰਾਂ ਦੇ ਵੱਲੋਂ ਪੁਲਿਸ ਨੂੰ ਜਾਣਕਾਰੀ ਦੇਣ ਵਾਲੇ ਸ਼ਖਸ ਨੂੰ ਘੇਰ ਕੇ ਤੇਜ਼ਧਾਰ ਹਥਿਆਰਾਂ ਦੇ ਨਾਲ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਵਿਅਕਤੀ ਦੀ ਸ਼ਨਾਖਤ ਪ੍ਰੇਮ ਕੁਮਾਰ ਵਾਸੀ ਬੀੜ ਤਲਾਬ ਬਸਤੀ ਦੇ ਵਜੋਂ ਹੋਈ, ਜੋ ਕਿ ਆਪਣੇ ਪਿੰਡ ਦੇ ਵਿੱਚ ਸਮਾਜ ਸੇਵਾ ਦਾ ਕੰਮ ਕਰਦਾ ਹੈ।
ਫਿਲਹਾਲ ਪ੍ਰੇਮ ਕੁਮਾਰ ਦੀ ਹਾਲਤ ਇਸ ਵਕਤ ਗੰਭੀਰ ਬਣੀ ਹੋਈ ਹੈ ਤੇ ਨਸ਼ੇੜੀਆਂ ਦੇ ਵੱਲੋਂ ਕੀਤੇ ਗਏ ਹਮਲੇ ਦੇ ਵਿੱਚ ਪ੍ਰੇਮ ਕੁਮਾਰ ਦੀਆਂ ਲੱਤਾਂ ਬਾਹਾਂ ਅਤੇ ਸਿਰ ਤੇ ਗੰਭੀਰ ਸੱਟਾਂ ਹਨ ,ਜਿਸ ਦੇ ਕਰਕੇ ਉਸਦੀ ਹਾਲਤ ਹਾਲੇ ਗੰਭੀਰ ਬਣੀ ਹੋਈ ਹੈ ਜਿਸ ਨੂੰ ਇਨ ਹਸਪਤਾਲ ਦੇ ਵਿੱਚ ਰੈਫਰ ਕੀਤਾ ਗਿਆ।
ਇਸ ਸਬੰਧੀ ਡੀਐਸਪੀ ਆਰ ਇਹਨਾਂ ਗੁਪਤਾ ਦੇ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਇਹ ਮਾਮਲਾ ਦੋ ਧਿਰਾਂ ਦੇ ਵਿਚਾਲੇ ਆਪਸੀ ਤਕਰਾਰ ਦਾ ਹੋਇਆ ਹੈ, ਜਿਸ ਦੇ ਵਿੱਚ ਇੱਕ ਵਿਅਕਤੀ ਪ੍ਰੇਮ ਕੁਮਾਰ ਜੋ ਕਿ ਸਮਾਜ਼ ਸੇਵਾ ਦਾ ਕੰਮ ਕਰਦਾ ਹੈ ਅਤੇ ਬੀੜਤਲਾ ਬਸਤੀ ਦਾ ਰਹਿਣ ਵਾਲਾ ਹੈ। ਜਿਸ ਦੀ ਬੀਤੀ ਰਾਤ ਬਸਤੀ ਨੰਬਰ ਨੌ ਦੇ ਵਿੱਚ ਕੋਈ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਤੇਜ਼ਧਾਰ ਹਥਿਆਰ ਦੇ ਨਾਲ ਹਮਲਾ ਕੀਤਾ ਗਿਆ ਸੀ।
ਇਸਦੇ ਤਹਿਤ ਪੁਲਿਸ ਦੇ ਵੱਲੋਂ ਕਾਰਵਾਈ ਕਰਦਿਆਂ ਹੋਇਆ 7 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਦੇ ਤਹਿਤ ਉਹਨਾਂ ਦੇ ਉੱਪਰ ਵੱਖ-ਵੱਖ ਧਾਰਾਵਾਂ ਦੇ ਤਹਿਤ ਮੁਕਦਮਾ ਦਰਜ ਕਰਕੇ ਹਥਿਆਰ ਬਰਾਮਦ ਕੀਤੇ ਗਏ ਹਨ ,ਜਿਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ।
ਡੀਐਸ ਪੀ ਆਰ ਹਿਨਾ ਗੁਪਤਾ ਦੇ ਵੱਲੋਂ ਇਹ ਵੀ ਦੱਸਿਆ ਗਿਆ ਕਿ ਇਹਨਾਂ ਦੇ ਵਿੱਚੋਂ ਕੁਝ ਨੌਜਵਾਨ ਅਜਿਹੇ ਨੇ ਜਿਨਾਂ ਦੇ ਉੱਪਰ ਪਹਿਲਾਂ ਵੀ ਨਸ਼ਾ ਤਸਕਰੀ ਦੇ ਮੁਕੱਦਮੇ ਦਰਜ ਹਨ।