Mika Singh On Diljit Dosanjh: ਦਿਲਜੀਤ ਦੋਸਾਂਝ ਦੀ ਫਿਲਮ ‘ਸਰਦਾਰ ਜੀ 3’ ਵਿੱਚ ਪਾਕਿਸਤਾਨੀ ਐਕਟਰਸ ਹਨੀਆ ਆਮਿਰ ਦੀ ਮੌਜੂਦਗੀ ਨੂੰ ਲੈ ਕੇ ਬਹੁਤ ਵਿਵਾਦ ਚੱਲ ਰਿਹਾ ਹੈ। ਇਸ ਦੌਰਾਨ, ਮੀਕਾ ਸਿੰਘ ਨੇ ਦਿਲਜੀਤ ਨੂੰ ‘ਫੇਕ ਸਿੰਗਰ’ ਕਹਿੰਦੇ ਹੋਏ ਇੱਕ ਪੋਸਟ ਸ਼ੇਅਰ ਕੀਤੀ ਹੈ।
Mika Singh Called Diljit Dosanjh Fake Singer: ਮਸ਼ਹੂਰ ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਦੀ ਫਿਲਮ ‘ਸਰਦਾਰ ਜੀ 3’ ਇਨ੍ਹੀਂ ਦਿਨੀਂ ਵਿਵਾਦਾਂ ਵਿੱਚ ਘਿਰੀ ਹੋਈ ਹੈ। ਦਰਅਸਲ, ਲੋਕ ਇਸ ਫਿਲਮ ਵਿੱਚ ਪਾਕਿਸਤਾਨੀ ਐਕਟਰਸ ਹਨੀਆ ਆਮਿਰ ਦੀ ਮੌਜੂਦਗੀ ਨੂੰ ਲੈ ਕੇ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ। ਲੋਕ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦਾ ਅਤੇ ਉਨ੍ਹਾਂ ਦੀ ਫਿਲਮ ਦਾ ਵਿਰੋਧ ਕਰ ਰਹੇ ਹਨ ਤੇ ਕਈ ਲੋਕਾਂ ਦੇ ਨਾਲ-ਨਾਲ ਕੁਝ ਨੇਤਾਵਾਂ ਨੇ ਇਸ ‘ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਹੁਣ ਗਾਇਕ ਮੀਕਾ ਸਿੰਘ ਵੀ ਇਸ ਮਾਮਲੇ ਵਿੱਚ ਕੁੱਦ ਪਏ ਹਨ।
ਸਿੰਗਰ ਮੀਕਾ ਸਿੰਘ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਨੇ ਦਿਲਜੀਤ ਦੀ ਆਉਣ ਵਾਲੀ ਫਿਲਮ ‘ਸਰਦਾਰ ਜੀ 3’ ਵਿੱਚ ਪਾਕਿਸਤਾਨੀ ਐਕਟਰਸ ਹਨੀਆ ਆਮਿਰ ਨੂੰ ਕਾਸਟ ਕਰਨ ‘ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਮੀਕਾ ਨੇ ਇਸਨੂੰ ‘ਗੈਰ-ਜ਼ਿੰਮੇਵਾਰਾਨਾ ਕਦਮ’ ਦੱਸਿਆ ਅਤੇ ਕਿਹਾ ਕਿ ਮੌਜੂਦਾ ਸਥਿਤੀ ਵਿੱਚ, ਕਿਸੇ ਵੀ ਕਲਾਕਾਰ ਨੂੰ ਸਰਹੱਦ ਪਾਰ ਦੇ ਕਲਾਕਾਰਾਂ ਨਾਲ ਕੰਮ ਕਰਨ ਤੋਂ ਪਹਿਲਾਂ ਦੋ ਵਾਰ ਸੋਚਣਾ ਚਾਹੀਦਾ ਹੈ।
ਜਾਣੋ ਮੀਕਾ ਸਿੰਘ ਨੇ ਕੀ ਕਿਹਾ?
ਮੀਕਾ ਨੇ ਲਿਖਿਆ, ‘ਦੇਸ਼ ਪਹਿਲਾਂ ਆਉਂਦਾ ਹੈ। ਭਾਰਤ ਅਤੇ ਪਾਕਿਸਤਾਨ ਦੇ ਸਬੰਧ ਇਸ ਸਮੇਂ ਚੰਗੇ ਨਹੀਂ ਹਨ, ਅਜਿਹੀ ਸਥਿਤੀ ਵਿੱਚ ਕਿਸੇ ਵੀ ਪਾਕਿਸਤਾਨੀ ਕਲਾਕਾਰ ਨਾਲ ਜੁੜਨਾ ਸਹੀ ਨਹੀਂ ਹੈ। ਇਹ ਸਾਡੇ ਦੇਸ਼ ਦੀ ਸ਼ਾਨ ਨੂੰ ਪ੍ਰਭਾਵਿਤ ਕਰ ਸਕਦਾ ਹੈ।’ ਉਨ੍ਹਾਂ ਇਹ ਵੀ ਯਾਦ ਦਿਵਾਇਆ ਕਿ ਫਵਾਦ ਖ਼ਾਨ ਅਤੇ ਵਾਣੀ ਕਪੂਰ ਦੀ ਫਿਲਮ ‘ਅਬੀਰ ਗੁਲਾਲ’ ਨੂੰ ਭਾਰਤ ਵਿੱਚ ਰਿਲੀਜ਼ ਨਹੀਂ ਹੋਣ ਦਿੱਤਾ ਗਿਆ ਤੇ ਫਿਰ ਵੀ ਕੁਝ ਲੋਕ ਇਸ ਤੋਂ ਸਬਕ ਨਹੀਂ ਸਿੱਖ ਰਹੇ ਹਨ।

ਮੀਕਾ ਨੇ ਦਿਲਜੀਤ ਨੂੰ ‘ਫੇਕ ਸਿੰਗਰ’ ਕਿਹਾ ਅਤੇ ਦੋਸ਼ ਲਗਾਇਆ ਕਿ ਉਸਨੇ ਭਾਰਤ ਵਿੱਚ 10 ਸ਼ੋਅ ਕਰਨ ਤੋਂ ਬਾਅਦ ਅਚਾਨਕ ਗਾਇਬ ਹੋ ਕੇ ਆਪਣੇ ਫੈਨਸ ਨੂੰ ਧੋਖਾ ਦਿੱਤਾ।
27 ਜੂਨ ਨੂੰ ਰਿਲੀਜ਼ ਹੋ ਰਹੀ ਹੈ ਸਰਦਾਰਜੀ 3
ਦਿਲਜੀਤ ਦੀ ਫਿਲਮ ‘ਸਰਦਾਰ ਜੀ 3’ 27 ਜੂਨ ਨੂੰ ਸਿਰਫ ਵਿਦੇਸ਼ੀ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਹ ਫਿਲਮ ਅਮਰ ਹੁੰਦਲ ਵਲੋਂ ਡਾਇਰੈਕਟਿਡ ਤੇ ਵ੍ਹਾਈਟ ਹਿੱਲ ਸਟੂਡੀਓਜ਼ ਅਤੇ ਸਟੋਰੀ ਟਾਈਮ ਪ੍ਰੋਡਕਸ਼ਨ ਵਲੋਂ ਪ੍ਰੋਡਿਊਸ ਕੀਤੀ ਹੈ। ਦਿਲਜੀਤ ਅਤੇ ਉਨ੍ਹਾਂ ਦੀ ਟੀਮ ਦੀ ਫਿਲਮ ਇੰਡਸਟਰੀ ਦੇ ਕੁਝ ਸੰਗਠਨਾਂ ਵਲੋਂ ਪਾਕਿਸਤਾਨੀ ਐਕਟਰਸ ਹਨੀਆ ਆਮਿਰ ਨੂੰ ਫਿਲਮ ਵਿੱਚ ਕਾਸਟ ਕਰਨ ਲਈ ਆਲੋਚਨਾ ਕੀਤੀ ਗਈ ਹੈ।