Fire breaks out in Gujjar’s barn:ਬੀਤੀ ਰਾਤ ਆਏ ਤੇਜ਼ ਹਨੇਰੀ ਝੱਖੜ ਕਾਰਨ ਕੋਟਲੀ ਸੂਰਤ ਮੱਲੀ ਅਧੀਨ ਆਉਂਦੇ ਪਿੰਡ ਰਾਏਚੱਕ ਵਿੱਚ ਕਣਕ ਦੇ ਨਾੜ ਨੂੰ ਲੱਗੀ ਅੱਗ ਨੇ ਗੁਜਰਾਂ ਡੇਰੇ ਨੂੰ ਆਪਣੀ ਲਪੇਟ ਲਿਆ ਭਿਆਨਕ ਅੱਗ ਕਾਰਨ 20 ਮੱਝਾਂ, 15 ਬੱਕਰੀਆਂ ਅੱਗ ਨਾਲ ਸੜ ਕੇ ਮਰਨ ਤੋਂ ਇਲਾਵਾ ਦਰਜਣਾ ਪਸ਼ੂ ਝੁਲਸ ਗਏ। ਅੱਗ ਇਨੀ ਭਿਆਨਕ ਸੀ ਕਿ ਡੇਰਾ ਕੁੱਲ ਪੂਰੀ ਤਰਾਂ ਸੜ ਕੇ ਸਵਾਹ ਹੋ ਗਿਆ ਜਿਸਦੀ ਲਪੇਟ ਚ ਆਉਣ ਕਾਰਨ ਟਰੈਕਟਰ, ਦੋ ਰੇਹੜੇ, ਡੇਢ ਲੱਖ ਰੁਪਏ ਦੀ ਨਕਦੀ ਅਤੇ ਸੋਨਾ ਵੀ ਸੜ ਗਿਆ
ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਪੀੜਤ ਗੁਜਰ ਹਜੂਰਦੀਨ ਅਤੇ ਹੋਰ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਤੋਂ ਉਸਣੇ ਪਿੰਡ ਰਾਏ ਚੱਕ ਦੇ ਖੇਤਾਂ ‘ਚ ਪਸ਼ੂਆਂ ਤੇ ਆਪਣੇ ਲਈ ਕੁੱਲ ਬਣਾਇਆ ਹੋਇਆ ਸੀ ,ਜਿਸ ਵਿੱਚ ਉਨ੍ਹਾਂ ਦੇ ਪਰਿਵਾਰ ਸਮੇਤ 60-70 ਮੱਝਾਂ ਤੇ ਦੋ ਦਰਜਨ ਤੋਂ ਵੱਧ ਬੱਕਰੀਆਂ ਤੇ ਹੋਰ ਸਮਾਨ ਸੀ।ਉਸਨੇ ਭਾਵੁਕ ਹੁੰਦਿਆਂ ਦੱਸਿਆ ਕਿ ਬੀਤੀ ਸ਼ਾਮ ਹਨੇਰੀ ਦੌਰਾਨ ਕਣਕ ਦੇ ਨਾੜ ਨੂੰ ਲੱਗੀ ਸੀ ਜੋ ਤੇਜ਼ ਹਵਾਵਾਂ ਦੇ ਕਾਰਨ ਅੱਗ ਉਹਨਾਂ ਦੀ ਕੁਲ ਵੱਲ ਵੀ ਆ ਗਈ ਅਤੇ ਉਸਦੇ ਕੁੱਲ ਨੂੰ ਵੀ ਆਪਣੀ ਲਪੇਟ ਚ ਲੈ ਲਿਆ ।
ਉਸ ਨੇ ਦੱਸਿਆ ਕਿ ਇਸ ਦੌਰਾਨ ਉਸ ਦੀਆਂ 20 ਦੁਧਾਰੂ ਮੱਝਾਂ ਅਤੇ 15 ਬੱਕਰੀਆਂ ਦੀ ਅੱਗ ਲੱਗਣ ਨਾਲ ਮੌਤ ਹੋ ਗਈ ਜਦ ਕਿ ਤਿੰਨ ਦਰਜਨ ਦੇ ਕਰੀਬ ਮੱਝਾਂ ਗਾਵਾਂ ਅਤੇ ਹੋਰ ਪਸ਼ੂ ਅੱਗ ਨਾਲ ਬੁਰੀ ਤਰਾਂ ਝੁਲਸ ਗਏ। ਉਸਨੇ ਦੱਸਿਆ ਕਿ ਕੁੱਲ ਵਿੱਚ ਪਏ ਘਰੇਲੂ ਸਮਾਨ ਪੱਖੇ, ਕੱਪੜੇ, ਕਰੀਬ ਡੇਢ ਲੱਖ ਰੁਪਏ ਦੀ ਨਗਦੀ, ਪੰਜ ਤੋਲੇ ਸੋਨਾ ਆਦਿ ਸਮਾਨ ਅੱਗ ਦੀ ਭੇਟ ਚੜ ਗਿਆ । ਇਸ ਤੋਂ ਇਲਾਵਾ ਗੁਜਰਾਂ ਦਾ ਟਰੈਕਟਰ ਵੀ ਸੜ ਕੇ ਸਵਾਹ ਹੋ ਗਿਆ ਹੈ ।ਪੀੜਿਤ ਪਰਿਵਾਰ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ। ਇਸ ਘਟਨਾ ਦੀ ਖਬਰ ਸੁਣਦਿਆਂ ਹੀ ਪੁਲਿਸ ਥਾਣਾ ਕੋਟਲੀ ਸੂਰਤ ਮੱਲੀ ਦੇ ਐਸਐਚਓ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ਤੇ ਪਹੁੰਚੇ ਅਤੇ ਪੀੜਤ ਗੁਜਰ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।