Samrala News: ਪੰਜਾਬ ’ਚ ਲਗਾਤਾਰ ਵਾਪਰ ਰਹੇ ਅਪਰਾਧਿਕ ਘਟਨਾਵਾਂ ਨੇ ਹਲਾਤ ਬਦਤਰ ਕਰ ਦਿੱਤੇ ਹਨ। ਅਜਿਹਾ ਹੀ ਤਾਜਾ ਮਾਮਲਾ ਸਮਰਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਦੀ ਕਪਿਲਾ ਕਲੋਨੀ ਦੇ ਵਿੱਚ ਰਹਿੰਦੇ ਇੱਕ ਵਿਅਕਤੀ ਵੱਲੋਂ ਗੁਆਂਡ ’ਚ ਰਹਿੰਦੇ ਵਕੀਲ ਤੇ ਕਿਰਪਾਨ ਨਾਲ ਬੁਰੀ ਤਰ੍ਹਾਂ ਹਮਲਾ ਕਰ ਦਿੱਤਾ ਗਿਆ। ਇਸ ਦੌਰਾਨ ਵਿਅਕਤੀ ਨੂੰ ਬਚਾਉਣ ਗਈ ਉਸਦੀ ਪਤਨੀ ਤੇ ਉਸਦੀ ਮਾਂ ਤੇ ਵੀ ਮੁਲਜ਼ਮ ਵੱਲੋਂ ਕਿਰਪਾਨ ਨਾਲ ਹਮਲਾ ਕਰ ਦਿੱਤਾ ਕੀਤਾ ਗਿਆ। ਜਿਸ ਨਾਲ ਪਤੀ,ਪਤਨੀ ਤੇ ਮਾਤਾ ਬੁਰੀ ਤਰ੍ਹਾਂ ਜਖਮੀ ਹੋ ਗਏ।
ਮਿਲੀ ਜਾਣਕਾਰੀ ਮੁਤਾਬਿਕ ਜਖਮੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਹ ਇਲਾਜਾਧੀਨ ਹਨ। ਜਖਮੀਆਂ ਦੀ ਪਛਾਣ ਐਡਵੋਕੇਟ ਕੁਲਤਾਰ ਸਿੰਘ (32), ਮਨਪ੍ਰੀਤ ਕੌਰ (28) ਸ਼ਰਨਜੀਤ ਕੌਰ (58),ਹੋਈ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਸਮਰਾਲਾ ਪੁਲਿਸ ਨੇ ਇਸ ਸਬੰਧਤ ਮੁਲਜ਼ਮ ਤੇ ਬੀਐਨਐਸ 109 (307)ਤਹਿਤ ਮੁਕਦਮਾ ਦਰਜ ਕੀਤਾ ਹੈ।
ਪੀੜਤ ਕੁਲਤਾਰ ਸਿੰਘ ਨੇ ਦੱਸਿਆ ਕਿ ਕਿ ਉਹ ਐਡਵੋਕੇਟ ਹੈ ਤੇ ਖਮਾਣੋ ਪ੍ਰੈਕਟਿਸ ਕਰਦਾ ਹੈ। ਜਦੋਂ ਸਵੇਰੇ ਕਰੀਬ 9 ਵਜੇ ਉਹ ਮੋਟਰਸਾਈਕਲ ’ਤੇ ਸਵਾਰ ਹੋ ਆਪਣੇ ਘਰ ਤੋਂ ਮੋਟਰਸਾਈਕਲ ਚਲਾ ਕੇ ਗੁਜ਼ਰਦਾ ਹੈ ਤਾਂ ਉਸ ਦਾ ਗੁਆਂਢੀ ਬਿੱਲੂ ਕਿਰਪਾਨ ਨਾਲ ਉਸ ਉੱਪਰ ਬੁਰੀ ਤਰ੍ਹਾਂ ਹਮਲਾ ਕਰ ਦਿੰਦਾ ਹੈ।
ਉਹਨਾਂ ਦੱਸਿਆ ਕਿ ਹਮਲੇ ਤੋਂ ਬਚਣ ਲਈ ਮੋਟਰਸਾਈਕਲ ਸੁੱਟ ਭੱਜਦਾ ਹੈ ਤਾਂ ਪਿੱਛੇ ਤੋਂ ਉਸ ਦਾ ਗੁਆਂਢੀ ਕਿਰਪਾਨ ਲੈ ਉਸ ਨੂੰ ਧਰਤੀ ’ਤੇ ਸੁੱਟ ਕਿਰਪਾਨਾਂ ਨਾਲ ਹਮਲਾ ਕਰ ਲੱਗ ਜਾਂਦਾ ਹੈ । ਹਮਲੇ ਤੋਂ ਬਚਾਉਣ ਲਈ ਮੇਰੀ ਮਾਂ ਸ਼ਰਨਜੀਤ ਕੌਰ ਤੇ ਪਤਨੀ ਮਨਪ੍ਰੀਤ ਕੌਰ ਆਉਂਦੇ ਹਨ ਤਾਂ ਉਕਤ ਵਿਅਕਤੀ ਉਹਨਾਂ ਉੱਪਰ ਵੀ ਕਿਰਪਾਨ ਨਾਲ ਬੁਰੀ ਤਰ੍ਹਾਂ ਹਮਲਾ ਕਰ ਦਿੰਦਾ ਹੈ ਜਿਸ ਕਾਰਨ ਮੇਰੇ ਸਿਰ ਤੇ ਦੋ ਟਾਂਕੇ ਲਗਦੇ ਹਨ ਤੇ ਹੱਥ,ਬਾਂਹ ਤੇ ਸੱਟਾਂ ਲੱਗੀਆਂ ਹਨ। ਉਹਨਾਂ ਦੱਸਿਆ ਕਿ ਮੇਰੀ ਮਾਤਾ ਦੇ ਕੰਨ ਦੇ ਕੋਲ ਡੂੰਗੀ ਸੱਟ ਲੱਗੀ ਹੈ ਤੇ ਨੌ ਟਾਂਕੇ ਲੱਗੇ ਹਨ ਤੇ ਪਤਨੀ ਦੀ ਬਾਂਹ ਫਰੈਕਚਰ ਹੋ ਗਈ ਹੈ।
ਉਨਾ ਇਹ ਵੀ ਦੱਸਿਆ ਕਿ ਮੁਲਜ਼ਮ ਕੁਝ ਦਿਨਾਂ ਤੋਂ ਆਪਣੇ ਘਰ ਦੇ ਬਾਹਰ ਉੱਚੀ ਉੱਚੀ ਸਾਨੂੰ ਗਾਲਾਂ ਕੱਢਦਾ ਰਿਹਾ ਹੈ ਤੇ ਮੁਲਜਮ ਨਸ਼ੇ ਕਰਨ ਦਾ ਆਦਿ ਹੈ। ਉਹਨਾਂ ਇਹ ਵੀ ਕਿਹਾ ਕਿ ਵਕੀਲ ਲੋਕਾਂ ਨੂੰ ਇਨਸਾਫ ਦਵਾਉਂਦੇ ਹਨ ਪਰ ਵਕੀਲਾਂ ਦੇ ਉੱਪਰ ਹੀ ਨਸ਼ੇੜੀ ਹਮਲਾ ਕਰਨ ਲੱਗ ਜਾਣ ਤਾਂ ਸਮਾਜ ਦਾ ਕੀ ਹੋਵੇਗਾ। ਉਹਨਾਂ ਇਹ ਵੀ ਕਿਹਾ ਕਿ ਸਾਰਾ ਮੁਹੱਲਾ ਮੁਲਜ਼ਮ ਤੋਂ ਦੁਖੀ ਹੈ ਤੇ ਇਹ ਕਿਸੇ ਹੋਰ ਨੂੰ ਵੀ ਵੱਡਾ ਨੁਕਸਾਨ ਪਹੁੰਚਾ ਸਕਦਾ ਹੈ ਤੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦਾ ਹਾਂ ਕਿ ਮੁਲਜ਼ਮ ਉੱਪਰ ਸਖਤ ਤੋਂ ਸਖਤ ਕਾਰਵਾਈ ਹੋਵੇ।
ਇਸ ਸਬੰਧੀ ਥਾਣਾ ਮੁਖੀ ਪਵਿੱਤਰ ਸਿੰਘ ਨਾਲ ਜਦ ਫੋਨ ਤੇ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਹਮਲਾਵਰ ਜਿਸ ਦਾ ਨਾਮ ਬਿੱਲੂ ਹੈ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਿਸ ਉੱਤੇ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।