NIA Raid; ਅੱਜ ਤੜਕਸਾਰ NIA ਵੱਲੋਂ ਪੰਜਾਬ ਵਿਚ ਕਈ ਥਾਈਂ ਛਾਪੇਮਾਰੀ ਕੀਤੀ ਗਈ ਹੈ। ਫ਼ਿਲਹਾਲ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਕਿ ਇਹ ਛਾਪੇਮਾਰੀ ਕਿਸ ਮਾਮਲੇ ਵਿਚ ਕੀਤੀ ਜਾ ਰਹੀ ਹੈ, ਪਰ NIA ਦੀ ਟੀਮ ਵੱਲੋਂ ਅੱਜ ਸਵੇਰ ਤੋਂ ਹੀ ਕਈ ਥਾਈਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਉੜਮੜ ਦੇ ਦੋ ਘਰਾਂ ਵਿਚ ਐੱਨ.ਆਈ.ਏ. ਦੀ ਟੀਮ ਨੇ ਰੇਡ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ NIA ਦੀ ਟੀਮ ਵੱਲੋਂ ਵਿਦੇਸ਼ ਰਹਿੰਦੇ ਇਕ ਗੜੀ ਮਹੱਲਾ ਵਾਸੀ ਨੌਜਵਾਨ ਦੇ ਘਰ ਅਤੇ ਇਕ ਉੜਮੜ ਵਾਸੀ ਹੋਰ ਨੌਜਵਾਨ ਦੇ ਘਰ ਰੇਡ ਕੀਤੀ ਗਈ ਹੈ। ਟੀਮ ਵੱਲੋਂ ਲਗਾਤਾਰ ਘਰ ਵਿਚ ਦਬਿਸ਼ ਦੇ ਕੇ ਪੁੱਛਗਿੱਛ ਅਤੇ ਜਾਂਚ ਕੀਤੀ ਜਾ ਰਹੀ।
ਇਸ ਤੋਂ ਇਲਾਵਾ ਜਲੰਧਰ ਵਿਚ ਵੀ NIA ਵੱਲੋਂ ਰੇਡ ਕੀਤੀ ਗਈ ਹੈ। ਜਲੰਧਰ ਦੀ ਫਰੈਂਡਜ਼ ਕਾਲੋਨੀ ਵਿਚ ਇਕ ਘਰ ਵਿਚ NIA ਰੇਡ ਦੀ ਸੂਚਨਾ ਹੈ। ਫ਼ਿਲਹਾਲ ਇਸ ਬਾਰੇ ਕਿਸੇ ਵੀ ਅਧਿਕਾਰੀ ਦਾ ਕੋਈ ਬਿਆਨ ਨਹੀਂ ਆਇਆ।ਉਹ ਅਦਾਲਤ ਵੱਲੋਂ ਭਗੌੜਾ ਕਰਾਰ ਦੇ ਰੱਖਿਆ ਹੋਇਆ ਹੈ।