Punjab News; ਪਿੰਡ ਤਾਜ਼ਾ ਪੱਟੀ ਹਲਕਾ ਬੱਲੂਆਣਾ ਵਿੱਚ ਪਿਛਲੇ ਕਈ ਸਾਲਾਂ ਤੋਂ ਪੰਚਾਇਤੀ ਜ਼ਮੀਨ ਦੇ ਵਿੱਚ ਰਹਿ ਰਹੇ ਲੋਕਾਂ ਨੂੰ ਪ੍ਰਸ਼ਾਸ਼ਨ ਵੱਲੋਂ ਘਰ ਖਾਲੀ ਕਰਨ ਦੇ ਆਦੇਸ਼ ਹੋਏ ਹਨ, ਉਥੇ ਹੀ ਲੋਕਾਂ ਨੇ ਦੱਸਿਆ ਕਿ ਪੰਚਾਇਤੀ ਜ਼ਮੀਨ ਉੱਤੇ ਦੋ ਧਾਰਮਿਕ ਮੰਦਰ ਕਾਲੀ ਮਾਤਾ ਜੀ ਦਾ ਮੰਦਰ ਤੇ ਹਰੀ ਰਾਮ ਬਾਬਾ ਜੀ ਦਾ ਮੰਦਰ ਵੀ ਮੌਜੂਦ ਹੈ ਜਿਸਨੂੰ ਢਾਉਣ ਦੇ ਆਦੇਸ਼ ਹੋਏ ਹਨ।
ਇਸ ਮੌਕੇ ਪਿੰਡ ਵਾਸੀਆਂ ਵੱਲੋਂ ਇਸ ਫੈਂਸਲੇ ਦਾ ਡੱਟ ਕੇ ਵਿਰੋਧ ਕੀਤਾ ਜਾ ਰਿਹਾ ਹੈ ਜਿਸਦੇ ਚਲਦੇ ਕਿਸਾਨ ਜਥੇਬੰਦੀਆਂ ਅਤੇ ਪਿੰਡ ਵਾਸੀ ਇਕੱਠੇ ਹੋਏ ‘ਤੇ ਪ੍ਰਸ਼ਾਸਨ ਨੂੰ ਉਥੋਂ ਦੇ ਲੋਕਾਂ ਨੇ ਰੋਡ ਉੱਤੇ ਧਰਨਾ ਲਾ ਕੇ ਸਖਤ ਚਿਤਾਵਨੀ ਦਿੱਤੀ ਹੈ ਕੇ ਜੇਕਰ ਉਹਨਾਂ ਨੂੰ ਇਨਸਾਫ ਨਹੀਂ ਦਿੱਤਾ ਗਿਆ ਤਾਂ ਉਹ ਆਪਣੇ ਬੱਚਿਆਂ ਸਮੇਤ ਜ਼ਹਿਰੀਲੀ ਦਵਾਈ ਪੀਣ ਨੂੰ ਮਜਬੂਰ ਹੋ ਜਾਣਗੇ।