illegal construction in Tapa Market; ਜਿੱਥੇ ਪੰਜਾਬ ਸਰਕਾਰ ਨਜਾਇਜ਼ ਕਬਜ਼ਿਆਂ ਨੂੰ ਛੁਡਵਾ ਰਹੀ ਹੈ ਉੱਥੇ ਤਪਾ ਮੰਡੀ ਵਿੱਚ ਨਜਾਇਜ਼ ਕਬਜ਼ੇ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਤਪਾ ਮੰਡੀ ਦੀ ਮਾਤਾ ਦਾਤੀ ਰੋਡ ਤੇ ਬਸਤੀ ਦੇ ਗੰਦੇ ਪਾਣੀ ਵਾਲੇ ਨਾਲੇ ਦੀ ਨਿਕਾਸੀ ਉੱਤੇ ਬਣ ਰਹੀ ਬਿਲਡਿੰਗ ਦਾ ਵਿਰੋਧ ਲਗਾਤਾਰ ਵਧਦਾ ਹੀ ਨਜ਼ਰ ਆ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ ਮਾਤਾ ਦਾਤੀ ਰੋਡ ਤੇ ਰਹਿਣ ਵਾਲੇ ਬਸਤੀ ਦੇ ਇਕੱਠੇ ਲੋਕਾਂ ਵੱਲੋ ਬਣ ਰਹੀ ਇਸ ਬਿਲਡਿੰਗ ਦਾ ਵਿਰੋਧ ਕੀਤਾ ਜਾ ਰਿਹਾ ਹੈ। ਜਿੱਥੇ ਨਗਰ ਕੌਂਸਲ ਤਪਾ ਵੱਲੋਂ ਵੀ ਬਸਤੀ ਦੇ ਲੋਕਾਂ ਵੱਲੋਂ ਵਿਰੋਧ ਦੇ ਚਲਦਿਆਂ ਇਸ ਬਿਲਡਿੰਗ ਦਾ ਕੰਮ ਰੁਕਵਾ ਦਿੱਤਾ ਸੀ। ਪਰ ਹੁਣ ਇਸ ਮਾਮਲੇ ਨੂੰ ਲੈ ਕੇ ਬਸਤੀ ਦੇ ਇਕੱਠੇ ਲੋਕਾਂ,ਨੌਜਵਾਨਾਂ, ਬਜ਼ੁਰਗਾਂ ਸਮੇਤ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਆਜ਼ਾਦ ਜਥੇਬੰਦੀ ਦੇ ਆਗੂਆਂ ਨੇ ਇਕੱਠੇ ਹੋਕੇ ਉਪ ਮੰਡਲ ਮੈਜਿਸਟਰੇਟ ਤਪਾ ਮੰਡੀ ਦੇ ਐਸਡੀਐਮ ਨੂੰ ਇੱਕ ਮੰਗ ਪੱਤਰ ਰਾਹੀਂ ਇਸ ਨਜਾਇਜ਼ ਬਿਲਡਿੰਗ ਦੀ ਉਸਾਰੀ ਰੋਕਣ ਲਈ ਮੰਗ ਪਿੱਤਰ ਸੌਂਪਿਆ ਗਿਆ ਹੈ।
ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਆਜ਼ਾਦ ਜਥੇਬੰਦੀ ਤਪਾ ਦੇ ਪ੍ਰਧਾਨ ਨਾਨਕ ਸਿੰਘ ,ਜਿਲ੍ਹਾ ਜਥੇਬੰਦੀ ਸਕੱਤਰ ਸਿੰਗਾਰਾ ਸਿੰਘ ਚੌਹਾਣਕੇ ਕਲਾਂ, ਜਥੇਬੰਦੀ ਜ਼ਿਲ੍ਹਾ ਮੀਤ ਪ੍ਰਧਾਨ ਹਰਚਰਨ ਸਿੰਘ ਰੂੜੇਕੇ ਕਲਾਂ, ਰਵਿੰਦਰ ਸਿੰਘ ਰਵੀ, ਟੇਲਰ ਰਘਵੀਰ ਸਿੰਘ ਵੀਰਾ, ਗੁਰਜੰਟ ਸਿੰਘ ਸਮੇਤ ਬਾਕੀ ਦੇ ਲੋਕਾਂ ਨੇ ਇਕੱਠੇ ਹੋ ਕੇ ਅੱਜ ਐਸਡੀਐਮ ਤਪਾ ਨੂੰ ਇੱਕ ਮੰਗ ਪੱਤਰ ਰਾਹੀਂ ਨਜਾਇਜ਼ ਉਸਾਰੀ ਦਾ ਕੰਮ ਰੋਕਣ ਅਤੇ ਕਾਰਵਾਈ ਦੀ ਮੰਗ ਕੀਤੀ ਹੈ। ਜਥੇਬੰਦੀ ਅਤੇ ਬਸਤੀ ਦੇ ਲੋਕਾਂ ਵੱਲੋਂ ਇੱਕ ਮੰਗ ਪੱਤਰ ਸੁਪਰਡੈਂਟ ਰੇਸ਼ਮ ਸਿੰਘ ਨੂੰ ਦਿੱਤਾ ਗਿਆ। ਇਸ ਮੌਕੇ ਜਥੇਬੰਦੀ ਆਗੂਆਂ ਅਤੇ ਬਸਤੀ ਦੇ ਲੋਕਾਂ ਨੇ ਕੁਝ ਜਾਣਕਾਰੀ ਦਿੰਦੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਸੈਂਕੜੇ ਲੋਕ ਆਪੋ ਆਪਣੇ ਘਰਾਂ ਵਿੱਚ ਇੱਥੇ ਰਹਿ ਰਹੇ ਹਨ। ਜਿਨ੍ਹਾਂ ਦੇ ਘਰਾਂ ਦਾ ਪਾਣੀ ਅਤੇ ਬਰਸਾਤੀ ਪਾਣੀ ਇਸ ਗੰਦੇ ਨਾਲੇ ਰਾਹੀਂ ਛੱਪੜ ਵਿੱਚ ਜਾਂਦਾ ਸੀ। ਪਰ ਛੱਪੜ ਨੂੰ ਜਾਣ ਵਾਲੇ ਇਸ ਤੇ ਉੱਪਰ ਕੁਝ ਵਿਅਕਤੀਆਂ ਵੱਲੋਂ ਨਜਾਇਜ਼ ਤੌਰ ਤੇ ਕਬਜ਼ਾ ਕਰਕੇ ਬਿਲਡਿੰਗ ਉਸਾਰੀ ਕੀਤੀ ਜਾ ਰਹੀ ਹੈ। ਜਿਸ ਨਾਲ ਲੋਕਾਂ ਦਾ ਪਾਣੀ ਅਤੇ ਬਰਸਾਤੀ ਪਾਣੀ ਉਹਨਾਂ ਦੇ ਘਰਾਂ ਅੰਦਰ ਹੀ ਜਮਾਂ ਹੋਣਾ ਸ਼ੁਰੂ ਹੋ ਗਿਆ ਅਤੇ ਕੁਝ ਘਰ ਤਾਂ ਡਿੱਗ ਵੀ ਚੁੱਕੇ ਹਨ। ਉਹਨਾਂ ਮੰਗ ਕਰਦੇ ਕਿਹਾ ਕਿ ਜੇਕਰ ਇਸ ਸਮੱਸਿਆ ਦਾ ਜਲਦ ਹੱਲ ਨਹੀਂ ਕੀਤਾ ਜਾਂਦਾ ਤਾਂ ਲੋਕਾਂ ਨੂੰ ਭਿਆਨਕ ਬਿਮਾਰੀਆਂ ਦਾ ਖਦਸਾ ਹੋ ਸਕਦਾ ਹੈ ਉੱਥੇ ਲੋਕਾਂ ਦੇ ਘਰਾਂ ਨੂੰ ਵੀ ਵੱਡਾ ਨੁਕਸਾਨ ਪਹੁੰਚ ਰਿਹਾ ਹੈ। ਜਥੇਬੰਦੀ ਦੇ ਆਗੂਆਂ ਨੇ ਚੇਤਾਵਨੀ ਦਿੰਦੇ ਕਿਹਾ ਕਿ ਜੇਕਰ ਇਸ ਦਾ ਢੁਕਵਾਂ ਹੱਲ ਨਹੀਂ ਕੀਤਾ ਗਿਆ ਤਾਂ ਆਉਣ ਵਾਲੀ 25 ਤਰੀਕ ਨੂੰ ਵੱਡੇ ਪੱਧਰ ਤੇ ਇਕੱਠ ਕਰਕੇ ਸੰਘਰਸ਼ ਉਲੀਕਿਆ ਜਾਵੇਗਾ। ਉਹਨਾਂ ਇਹ ਵੀ ਮੰਗ ਕਰਦੇ ਕਿਹਾ ਕਿ ਨਜਾਇਜ਼ ਤੌਰ ਤੇ ਸਰਕਾਰੀ ਜਗਹਾ ਦੇ ਨਾਲੇ ਉੱਪਰ ਬਣ ਰਹੀ ਬਿਲਡਿੰਗ ਉਸਾਰੀ ਲਈ ਵਰਤਿਆ ਜਾਣ ਵਾਲਾ ਸਾਰਾ ਮਟੀਰੀਅਲ ਅਜੇ ਤੱਕ ਨਗਰ ਕੌਂਸਲ ਵੱਲੋਂ ਜਬਤ ਨਹੀਂ ਕੀਤਾ ਗਿਆ। ਉਹਨਾਂ ਮੰਗ ਕਰਦੇ ਕਿਹਾ ਕਿ ਇਸ ਨਜਾਇਜ਼ ਕਬਜ਼ੇ ਨੂੰ ਛਡਵਾਇਆ ਜਾਵੇ ਅਤੇ ਬਸਤੀ ਦੇ ਲੋਕਾਂ ਦੀ ਸਮੱਸਿਆ ਦੂਰ ਕਰਨ ਲਈ ਪੱਕੇ ਤੌਰ ਤੇ ਨਾਲਾ ਦੁਬਾਰੇ ਖੁਲਵਾਇਆ ਜਾਵੇ।
ਇਸ ਮਾਮਲੇ ਨੂੰ ਲੈ ਕੇ ਅੱਗ ਪੱਤਰ ਲੈਣ ਵਾਲੇ ਸੁਪਰਡੈਂਟ ਰੇਸ਼ਮ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਮੰਗ ਪੱਤਰ ਮਿਲਿਆ ਹੈ ਜਿਸ ਸਬੰਧੀ ਉੱਚ ਅਧਿਕਾਰੀਆਂ ਨੂੰ ਇਸ ਬਾਰੇ ਜਾਣੂ ਕਰਵਾ ਦਿੱਤਾ ਜਾਵੇਗਾ। ਇਸ ਮਾਮਲੇ ਨੂੰ ਲੈਕੇ ਜਦ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਜਲਦ ਇਸ ਮਾਮਲੇ ਦਾ ਹੱਲ ਕਰ ਦਿੱਤਾ ਜਾਵੇਗਾ।
ਦੂਜੇ ਪਾਸੇ ਬਿਲਡਿੰਗ ਉਸਾਰੀ ਕਰਨ ਵਾਲੇ ਮਾਲਕਾਂ ਨੇ ਕਿਹਾ ਕਿ ਉਹਨਾਂ ਨੇ ਇਹ ਜਗ੍ਹਾ ਮੁੱਲ ਖਰੀਦੀ ਹੈ।ਕਿਸੇ ਤਰ੍ਹਾਂ ਨਾਲ ਵੀ ਕੋਈ ਨਜਾਇਜ਼ ਕਬਜ਼ਾ ਨਹੀਂ ਕੀਤਾ ਜਾ ਰਿਹਾ। ਹੁਣ ਵੇਖਣਾ ਹੋਵੇਗਾ ਕਿ ਇਹ ਮਾਮਲਾ ਲਗਾਤਾਰ ਵਾਧਾ ਨਜ਼ਰ ਆ ਰਿਹਾ ਹੈ।