Canada PM: ਮਾਰਕ ਕਾਰਨੀ ਵਿਸਾਖੀ ਦੇ ਮੌਕੇ ‘ਤੇ ਓਟਾਵਾ ਸਿੱਖ ਸੁਸਾਇਟੀ ਗੁਰਦੁਆਰੇ ਵਿੱਚ ਸੇਵਾ ਕੀਤੀ। ਜਿਸ ਦੀ ਲੋਕਾਂ ਨੇ ਖੂਬ ਸ਼ਲਾਘਾ ਕੀਤੀ।
Canada PM Mark Carney in gurudwara: ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਿਸਾਖੀ ਦੇ ਮੌਕੇ ‘ਤੇ ਓਟਾਵਾ ਸਿੱਖ ਸੁਸਾਇਟੀ ਗੁਰਦੁਆਰੇ ਵਿੱਚ ਸੇਵਾ ਕਰਨ ਲਈ ਪਹੁੰਚੇ। ਵਿਸਾਖੀ ਸਿੱਖ ਧਰਮ ਦੇ ਸਭ ਤੋਂ ਮਹੱਤਵਪੂਰਨ ਤਿਉਹਾਰਾਂ ਵਿੱਚੋਂ ਇੱਕ ਹੈ।
ਕਾਰਨੀ, ਆਪਣੀ ਪਤਨੀ ਡਾਇਨਾ ਦੇ ਨਾਲ, ਭਾਈਚਾਰਕ ਸੇਵਾ ਗਤੀਵਿਧੀਆਂ ਵਿੱਚ ਹਿੱਸਾ ਲਿਆ ਅਤੇ ਸੰਗਤਾਂ ਨਾਲ ਦਿਲੋਂ ਸ਼ੁਭਕਾਮਨਾਵਾਂ ਸਾਂਝੀਆਂ ਕੀਤੀਆਂ।
ਕਾਰਨੀ ਨੇ ਕਿਹਾ, “ਅੱਜ ਸਵੇਰੇ ਓਟਾਵਾ ਸਿੱਖ ਸੁਸਾਇਟੀ ਵਿੱਚ ਸੇਵਾ ਕਰਨਾ ਸਨਮਾਨ ਦੀ ਗੱਲ ਸੀ। ਭਾਈਚਾਰਾ ਅਤੇ ਸੇਵਾ ਅੱਜ ਦੇ ਜਸ਼ਨ ਦੇ ਕੇਂਦਰ ਵਿੱਚ ਹਨ। ਡਾਇਨਾ ਅਤੇ ਮੈਂ ਦੇਸ਼ ਭਰ ਵਿੱਚ ਮਨਾ ਰਹੇ ਸਾਰੇ ਸਿੱਖ ਕੈਨੇਡੀਅਨਾਂ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ।”