Motor cables theft incident ; ਸੂਬੇ ਭਰ ਵਿੱਚ ਚੋਰੀ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਇਜਾਫਾ ਹੁੰਦਾ ਜਾ ਰਿਹਾ ਹੈ ਅਤੇ ਚੋਰ ਬਿਨਾਂ ਕਿਸੇ ਡਰ ਭੈਅ ਤੋਂ ਚੋਰੀ ਕਰਕੇ ਰਫੂ ਚੱਕਰ ਹੋ ਜਾਂਦੇ ਹਨ। ਇਸ ਤਰ੍ਹਾਂ ਦੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਨਾਭਾ ਬਲਾਕ ਦੇ ਪਿੰਡ ਹਿਆਣਾ ਖੁਰਦ ਵਿਖੇ ਜਿੱਥੇ ਚੋਰਾਂ ਵੱਲੋਂ ਰਾਤ ਨੂੰ ਕਿਸਾਨਾਂ ਦੀਆਂ ਸੱਤ ਮੋਟਰਾਂ ਦੀਆਂ ਤਾਰਾਂ ਚੋਰੀ ਕਰਨ ਤੋਂ ਬਾਅਦ ਤਾਰਾਂ ਨੂੰ ਉੱਥੇ ਹੀ ਫੂਕ ਕੇ ਤਾਰਾ ਵਿੱਚੋ ਤਾਬਾ ਕੱਢ ਕੇ ਨਾਲ ਲੈ ਗਏ ਅਤੇ ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਕਰ ਗਏ। ਕਿਸਾਨਾਂ ਨੇ ਕਿਹਾ ਕਿ ਹੁਣ ਝੋਨੇ ਦਾ ਸੀਜ਼ਨ ਸਿਰ ਤੇ ਹੈ ਪਰ ਦੂਜੇ ਪਾਸੇ ਚੋਰਾਂ ਵੱਲੋਂ ਮੋਟਰਾਂ ਦੀਆਂ ਕੇਬਲਾਂ ਚੋਰੀ ਕਰਕੇ ਲੈ ਗਏ। ਇਸ ਤੋਂ ਇਲਾਵਾ ਮੋਟਰ ਦੇ ਕਮਰੇ ਵਿੱਚੋਂ ਇਨਵਰਟਰ ਅਤੇ ਹੋਰ ਸਮਾਨ ਵੀ ਚੋਰੀ ਕਰ ਲਿਆ। ਕਿਸਾਨਾਂ ਨੇ ਕਿਹਾ ਕਿ ਹੁਣ ਅਸੀਂ ਪਾਣੀ ਕਿੱਥੋਂ ਲਗਾਵਾਂਗੇ।
ਇਸ ਮੌਕੇ ਤੇ ਕਿਸਾਨ ਬਲਦੇਵ ਸਿੰਘ, ਕਿਸਾਨ ਸਰਬਜੀਤ ਸਿੰਘ, ਕਿਸਾਨ ਲਖਵਿੰਦਰ ਸਿੰਘ ਅਤੇ ਕਿਸਾਨ ਗੁਰਧਿਆਨ ਸਿੰਘ ਨੇ ਕਿਹਾ ਕਿ ਇੱਕ ਪਾਸੇ ਦਾ ਝੋਨੇ ਦਾ ਸੀਜਨ ਸ਼ੁਰੂ ਹੋ ਗਿਆ ਹੈ ਪਰ ਦੂਜੇ ਪਾਸੇ ਚੋਰਾਂ ਵੱਲੋਂ ਵੱਖ-ਵੱਖ ਸੱਤ ਮੋਟਰਾਂ ਦੀਆਂ ਤਾਰਾਂ ਚੋਰੀ ਕਰਨ ਤੋਂ ਬਾਅਦ ਤਾਰਾਂ ਨੂੰ ਮੋਟਰਾਂ ਤੇ ਹੀ ਫੂਕ ਕੇ ਉਸ ਵਿੱਚੋਂ ਤਾਂਬਾ ਲੈ ਕੇ ਰਫੂ ਚੱਕਰ ਹੋ ਗਏ ਹਨ, ਚੋਰਾਂ ਵੱਲੋਂ ਮੋਟਰਾਂ ਵਿੱਚ ਲੱਗੇ ਇਨਵਰਟਰ ਅਤੇ ਹੋਰ ਸਮਾਨ ਵੀ ਚੋਰੀ ਕਰਕੇ ਲੈ ਗਏ। ਉਹਨਾਂ ਕਿਹਾ ਕਿ ਇੱਕ ਪਾਸੇ ਝੋਨੇ ਦਾ ਸੀਜ਼ਨ ਅਤੇ ਦੂਜੇ ਪਾਸੇ ਸਾਡੇ ਖੇਤਾਂ ਵਿੱਚ ਖੜੀ ਮੱਕੀ ਦੀ ਫਸਲ ਇਹ ਬਿਲਕੁਲ ਖਰਾਬ ਹੋ ਜਾਏਗੀ ਕਿਉਂਕਿ ਇਸ ਨੂੰ ਹੁਣ ਪਾਣੀ ਨਹੀਂ ਮਿਲਣਾ। ਉਹਨਾਂ ਕਿਹਾ ਕਿ ਚੋਰਾਂ ਵੱਲੋਂ ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਕਰ ਦਿੱਤਾ ਹੈ। ਉਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨਾ ਚੋਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਇਸ ਤਰ੍ਹਾਂ ਦਾ ਨੁਕਸਾਨ ਨਾ ਹੋ ਸਕੇ।