ਚੰਡੀਗੜ੍ਹ– ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਪਹਿਲਗਾਮ ਅੱਤਵਾਦੀ ਹਮਲੇ ਦੀ ਨਿੰਦਾ ਕਰਦਿਆ ਕਿਹਾ ਕਿ ਅੱਤਵਾਦ ਦਾ ਸਮਰਥਨ ਕਰਨ ਵਾਲੇ ਦੇਸ਼ (ਪਾਕਿਸਤਾਨ) ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ ਜਾਵੇਗਾ।ਚੰਡੀਗੜ੍ਹ ਯੂਨੀਵਰਸਿਟੀ ਵਿਚ ਇਕ ਰਾਸ਼ਟਰ ਇਕ ਚੋਣ
ਸੈਮੀਨਾਰ ਚ ਹਿੱਸਾ ਲੈਣ ਪਹੁੰਚੇ ਕੇਂਦਰੀ ਮੰਤਰੀ ਨੇ ਪਿਛਲੀਆਂ ਸਰਕਾਰਾਂ
ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਹੁਣ ਉਹ ਸਮਾ ਨਹੀ ਹੈ ਜਦ ਸਰਕਾਰ ਕਿਸੇ ਅੱਤਵਾਦੀ ਹਮਲਾ ਹੋਣ ਤੇ ਸਿਰਫ਼ ਉਸ ਦੀ ਨਿੰਦਾ ਕਰਕੇ ਚੁੱਪ ਬੈਠ ਜਾਂਦੀ ਸੀ, ਅਸੀਂ ਚਾਹੇ ਸੰਸਦ ਉਤੇ ਹੋਏ ਹਮਲੇ ਦੀ ਗੱਲ ਕਰ ਲਈਏ ਜਾਂ ਅਜਿਹੇ ਹੋਰ ਅੱਤਵਾਦੀ ਹਮਲਿਆਂ ਦੀ, ਪਰ ਅੱਜ ਦੇਸ਼ ਦੀ ਅਗਵਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥ ਹੈ ਅਤੇ ਉਨ੍ਹਾਂ ਨੇ ਇਹ ਸਾਫ ਕਰ ਦਿੱਤਾ ਹੈ ਕਿ ਅਜਿਹਾ ਹਮਲਾ ਕਰਨ ਵਾਲਿਆਂ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ।ਸਿੰਧੂ ਘਾਟੀ ਸੰਧੀ ਇਸ ਦੀ ਇੱਕ ਉਦਾਹਰਣ ਹੈ, ਸਾਡੇ
ਤੇ ਪਹਿਲਾ ਵੀ ਅੱਤਵਾਦੀ ਹਮਲੇ ਹੋਏ ਪਰ ਸਰਕਾਰ ਨੇ ਕਦੇ ਵੀ ਉਸ ਦੀ ਢੁੱਕਵੀ ਕੀਮਤ ਚੁਕਾਉਣ ਲਈ ਪਾਣੀ ਦੀ ਸੰਧੀ ਦਾ ਸਹਾਰਾ ਨਹੀ ਲਿਆ।ਉਨ੍ਹਾਂ ਕਿਹਾ ਕਿ 1947 ਵਿਚ ਦੋ ਦੇਸ਼ ਇਕੋ ਮਾਂ ਦੀ ਕੁੱਖ ਤੋਂ ਪੈਦਾ ਹੋਏ ਅਤੇ ਅੱਜ ਇਕ ਦੁਨੀਆ ਦੀ ਪੰਜਵੀ ਸਭ ਤੋਂ ਵੱਡੀ ਅਰਥਵਿਵਸਥਾ ਹੈ ਜਦ ਕਿ ਦੂਸਰਾ ਅੱਤਵਾਦ ਨੂੰ ਰਾਜਨੀਤੀ ਦੇ ਸਾਧਨ ਵਜੋਂ ਵਰਤਣ ਵਿਚ ਵਿਸਵਾਸ਼ ਰੱਖਦਾ ਹੈ।ਇਕ ਦੇਸ਼ ਨਿਰੰਤਰ ਤਰੱਕੀ ਕਰ ਰਿਹਾ ਹੈ ਜਦ ਕਿ ਦੂਸਰਾ ਪਿੱਛੜ ਰਿਹਾ ਹੈ।
ਲੋਕ ਸਭਾ ਅਤੇ ਵਿਧਾਨ ਸਭਾਵਾਂ ਦੀਆਂ ਚੋਣਾਂ ਇੱਕੋ ਸਮੇਂ ਹੋਣ ਦੇ ਫਾਇਦਿਆਂ ਅਤੇ ਪ੍ਰਭਾਵਾਂ ਤੇ ਚਰਚਾ ਕਰਨ ਲਈ ਚੰਡੀਗੜ੍ਹ ਯੂਨੀਵਰਸਿਟੀ ਵਲੋਂ ``ਇਕ ਰਾਸ਼ਟਰ, ਇਕ ਚੋਣ`` (ਵਨ ਨੇਸ਼ਨ, ਵਨ ਇਲੈਕਸ਼ਨ) ਵਿਸ਼ੇ
ਤੇ ਇਕ ਸੈਮੀਨਾਰ ਕਰਵਾਇਆ ਗਿਆ।ਇਸ ਸੈਮੀਨਾਰ ਰਾਹੀ ਭਾਰਤ ਦੀ ਚੋਣ ਪ੍ਰਕਿਰਿਆ ਨੂੰ ਮੁੜ ਅਕਾਰ ਦੇਣ ਅਤੇ ਦੇਸ਼ ਭਰ ਵਿਚ ਚੋਣਾਂ ਨੂੰ ਸਮਕਾਲੀ ਬਨਾਉਣ ਦੀ ਸੰਭਾਵਨਾ, ਚੁਣੌਤੀਆਂ ਅਤੇ ਇਸ ਦੇ ਪ੍ਰਭਾਵਾਂ ਦੀ ਪੜਚੋਲ ਕਰਨ ਲਈ ਚੰਡੀਗੜ੍ਹ ਯੂਨੀਵਰਸਿਟੀ ਵਲੋਂ ਵਿਦਿਆਰਥੀਆਂ, ਕਾਨੂੰਨੀ ਮਾਹਿਰਾਂ ਅਤੇ ਸਿੱਖਿਆ ਵਿਦਵਾਨਾਂ ਨੂੰ ਇਕ ਸਾਂਝਾ ਮੰਚ ਪ੍ਰਦਾਨ ਕੀਤਾ ਗਿਆ।ਜਿੱਥੇ ਇਸ ਸੈਮੀਨਾਰ ਵਿਚ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਮੁੱਖ ਮਹਿਮਾਨ ਵਜੋਂ ਪਹੁੰਚੇ ਉਥੇ ਹੀ ਸੈਮੀਨਾਰ `ਚ ਸ਼ਾਮਲ ਹੋਣ ਵਾਲੇ ਹੋਰ ਪਤਵੰਤਿਆਂ ਵਿੱਚ ਸੰਸਦ ਮੈਂਬਰ (ਰਾਜ ਸਭਾ) ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ, ਪੰਜਾਬ ਦੇ ਸਾਬਕਾ ਗ੍ਰਹਿ ਸਕੱਤਰ ਐਸ. ਐਸ. ਚੈਨੀ ਅਤੇ ਪ੍ਰੋ ਚਾਂਸਲਰ ਚੰਡੀਗੜ੍ਹ ਯੂਨੀਵਰਸਿਟੀ ਪ੍ਰੋਫੈਸਰ (ਡਾ.) ਹਿਮਾਨੀ ਸੂਦ ਸ਼ਾਮਲ ਰਹੇ।ਯੂ.ਆਈ.ਐਲ.ਐਸ. ਦੇ ਵਿਦਿਆਰਥੀਆਂ ਨੇ ਸੈਮੀਨਾਰ ਦੌਰਾਨ ਇਕ ਰਾਸ਼ਟਰ ਇਕ ਚੋਣ ਕਿਵੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਲਈ ਗੇਮ ਚੇਂਜਰ ਹੋਵੇਗਾ ਇਸ ਨੂੰ ਲੈ ਕੇ ਤੱਥ ਪੇਸ਼ ਕੀਤੇ।
ਇਕ ਰਾਸ਼ਟਰ ਇਕ ਚੋਣ ਸੈਮੀਨਾਰ ਤੇ ਆਪਣੇ ਸੰਬੋਧਨ ਵਿਚ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹ ਅੱਜ ਇੱਥੇ ਚੰਡੀਗੜ੍ਹ ਯੂਨੀਵਰਸਿਟੀ
ਚ ਇਕ ਰਾਸ਼ਟਰ ਇਕ ਚੋਣ
ਜਿਹੇ ਅਹਿਮ ਵਿਸ਼ੇ ਤੇ ਚਰਚਾ ਕਰਨ ਪਹੁੰਚੇ ਹਨ।ਉਨ੍ਹਾਂ ਕਿਹਾ ਕਿ ਚੋਣਾਂ
ਤੇ ਹੋਣ ਵਾਲਾ ਖਰਚਾ ਇਸ ਪ੍ਰਸਤਾਵ ਦਾ ਸਿਰਫ਼ ਇਕ ਪਹਿਲੂ ਹੈ, ਇਹ ਅਹਿਮ ਇਸ ਲਈ ਹੋ ਜਾਂਦਾ ਹੈ ਕਿਉਕਿ ਚੋਣਾਂ `ਤੇ ਖਰਚ ਹੋਣ ਵਾਲੇ ਪੈਸੇ ਦੀ ਵਰਤੋਂ ਸਮਾਜਿਕ ਉਨਤੀ ਅਤੇ ਸਿੱਖਿਆ ਲਈ ਕੀਤੀ ਜਾ ਸਕਦੀ ਹੈ।1951-52 ਤੋਂ 1967 ਤੱਕ ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ ਦੀਆਂ ਚੋਣਾਂ ਜਿ਼ਆਦਾਤਰ ਇਕੋ ਸਮੇਂ ਹੁੰਦੀਆਂ ਰਹੀਆਂ। ਉਨ੍ਹਾਂ ਕਿਹਾ ਕਿ ਇਕ ਰਾਸ਼ਟਰ ਇਕ ਚੋਣ ਸੱਤਾਧਾਰੀ ਪਾਰਟੀ ਬਾਰੇ ਨਹੀ ਹੈ, ਇਹ ਚਰਚਾ ਲੋਕਤੰਤਰ ਬਾਰੇ ਹੈ।ਉਨ੍ਹਾਂ ਕਿਹਾ ਕਿ ਭਾਰਤ ਸਭ ਤੋਂ ਪੁਰਾਣੇ ਲੋਕਤੰਤਰ ਵਜੋਂ ਲੋਕਤੰਤਰ ਦੀ ਮਾਂ ਹੈ ਅਤੇ ਜੇਕਰ ਤੁਸੀ ਆਈ. ਐਮ. ਐਫ. ਦੇ ਆਕੜਿਆਂ ਦੀ ਗੱਲ ਕਰੀਏ ਤਾਂ ਅਸੀਂ ਕੁਝ ਮਹੀਨਿਆਂ ਵਿਚ ਹੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਅਤੇ 2027-28 ਤੱਕ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵਾਗੇ।ਉਨ੍ਹਾਂ ਕਿਹਾ ਕਿ ਦੇਸ ਦੇ ਵਿਕਾਸ ਲਈ ਇਕ ਯੋਗ ਵਾਤਾਵਰਨ ਦੀ ਜਰੂਰਤ ਹੁੰਦੀ ਹੈ ਅਤੇ ਜੋ ਰਾਜ ਉੱਦਮੀਆਂ ਨੂੰ ਚੰਗਾ ਵਾਤਾਵਰਨ ਅਤੇ ਕਾਨੂੰਨ ਵਿਵਸਥਾ ਦਿੰਦੇ ਹਨ ਉਹ ਵਧੇਰੇ ਸਫਲ ਹੁੰਦੇ ਹਨ।ਉਨ੍ਹਾਂ ਕਿਹਾ ਕਿ ਲੋਕਤੰਤਰ ਇਕ ਕੀਮਤੀ ਪੌਦਾ ਹੈ ਜਿਸਨੂੰ ਪਾਲਣ-ਪੋਸ਼ਣ ਦੀ ਲੋੜ ਹੈ ਅਤੇ ਇਸਨੂੰ ਹਲਕੇ ਵਿਚ ਨਹੀ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵੋਟਰਾਂ ਦੀ ਉਦਾਸੀਨਤਾ ਕਰਕੇ ਕਈ ਵਾਰ ਵੋਟਰਾਂ ਦੀ ਗਿਣਤੀ ਘੱਟ ਜਾਂਦੀ ਹੈ। ਭਾਰਤ ਵਿਚ ਅਸੀਂ ਆਪਣੀ ਰਾਜਨੀਤੀ ਨੂੰ ਗੰਭੀਰਤਾ ਨਾਲ ਲੈਂਦੇ ਹਾ ਅਤੇ ਰਾਜਨੀਤੀ ਨੂੰ ਗੰਭੀਰਤਾ ਨਾਲ ਲੈਂਦੇ ਹਾਂ।
ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇੱਕੋ ਸਮੇਂ ਹੋਣ ਨਾਲ ਅਰਥਵਿਵਸਥਾ ਤੇ ਸੁਸ਼ਾਸਨ ਨੂੰ ਮਿਲੇਗੀ ਮਜਬੂਤੀ – ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ
ਇਕ ਰਾਸ਼ਟਰ, ਇਕ ਚੋਣ
ਬਿੱਲ ਨੂੰ ਇਕ ਪਰਿਵਰਤਨਸ਼ੀਲ, ਅਗਾਂਹਵਧੂ ਅਤੇ ਇਤਿਹਾਸਿਕ ਪਹਿਲ ਦੱਸਦਿਆ ਸੰਸਦ ਮੈਂਬਰ (ਰਾਜ ਸਭਾ) ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਹੋਣ ਦੇ ਨਾਤੇ, ਭਾਰਤ ਦਾ ਜੀਵੰਤ ਚੋਣ ਢਾਂਚਾ ਨਾਗਰਿਕਾਂ ਨੂੰ ਸਰਕਾਰ ਬਨਾਉਣ ਲਈ ਸ਼ਕਤੀ ਪ੍ਰਦਾਨ ਕਰਦਾ ਹੈ।
ਇਸ ਦੌਰਾਨ ਸੰਬੋਧਨ ਤੋਂ ਪਹਿਲਾਂ ਉਨ੍ਹਾਂ ਨੇ ਪਹਿਲਗਾਮ ਚ ਹੋਏ ਅੱਤਵਾਦੀ ਹਮਲੇ ਦੌਰਾਨ ਫੌਤ ਹੋਏ ਵਿਅਕਤੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਸਦਭਾਵਨਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਸਾਡਾ ਦੇਸ਼ ਬਹੁਤ ਹੀ ਗਹਿਰੇ ਦੁੱਖ ਵਿਚੋਂ ਗੁਜ਼ਰ ਰਿਹਾ ਹੈ।ਪਹਿਲਗਾਮ
ਚ ਹੋਈ ਘਟਨਾ ਦੇ ਕਾਰਨ ਅੱਜ ਪੂਰਾ ਦੇਸ਼ ਸਦਮੇ ਵਿਚ ਹੈ।
ਸੰਧੂ ਨੇ ਕਿਹਾ ਕਿ ਅੱਜ ਅਸੀਂ ਇੱਕ ਰਾਸ਼ਟਰ ਇੱਕ ਚੋਣ ਦੇ ਮੁੱਦੇ ਸਬੰਧੀ ਇੱਕਠੇ ਹੋਏ ਹਾਂ। ਮੈਂਨੂੰ ਸਭ ਤੋਂ ਵੱਡਾ ਇਹ ਮੁੱਦਾ ਲੱਗਦਾ ਹੈ ਕਿਉਕਿ ਸਾਨੂੰ ਭਾਰਤ ਨੂੰ ਇੱਕ ਮਜ਼ਬੂਤ ਰਾਸ਼ਟਰ ਬਣਾ ਕੇ ਦੁਨੀਆ ਦੇ ਸਾਹਮਣੇ ਪੇਸ਼ ਕਰਨਾ ਹੈ।ਮੈਨੂੰ ਇੱਕ ਸ਼ੇਅਰ ਯਾਦ ਆ ਰਿਹਾ ਹੈ ਕਿ ਹਜ਼ਾਰੋਂ ਬਰਸ ਰੋਤੀ ਹੈ ਅਪਨੀ ਬੇ-ਨੂਰੀ ਪੇ ਨਰਗਿਸ, ਬੜੀ ਮੁਸ਼ਕਿਲ ਸੇ ਹੋਤਾ ਹੈ ਚਮਨ ਮੇਂ ਦੀਦਾ-ਵਰ ਪੈਦਾ
ਮੈਂ ਦੇਸ਼ ਦੇ ਯਸ਼ਸਵੀ ਪ੍ਰਧਾਨ ਮੰੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਗੱਲ ਕਰ ਰਿਹਾ ਹਾਂ। ਬਹੁਤ ਹੀ ਮੁਸ਼ਕਲ ਨਾਲ ਦੇਸ਼ ਨੂੰ ਅਜਿਹੇ ਨੇਤਾ ਮਿਲਦੇ ਹਨ। ਨਰਿੰਦਰ ਮੋਦੀ ਜੀ ਨੇ ਦੇਸ਼ ਨੂੰ ਬਹੁਤ ਕੁੱਝ ਦਿੱਤਾ ਹੈ, ਪਰੰਤੂ ਪਿਛਲੇ 10 ਸਾਲਾਂ ਵਿਚ ਇੱਕ ਵਿਕਸਿਤ ਭਾਰਤ ਦਾ ਸੁਪਨਾ ਦੇਸ਼ ਵਾਸੀਆਂ ਨੂੰ ਦਿਖਾਇਆ ਹੈ ਅਤੇ ਉਸ ਨੂੰ ਪੂਰਾ ਕਰਨ ਦੀ ਰੂਪ-ਰੇਖਾ ਵੀ ਤਿਆਰ ਕੀਤੀ ਹੈ। ਮੈਂ ਸਮਝਦਾ ਹਾਂ ਕਿ ਇਹ ਉਨ੍ਹਾਂ ਦਾ ਦੇਸ਼ ਲਈ ਸਭ ਤੋਂ ਵੱਡਾ ਯੋਗਦਾਨ ਹੈ। ਜਦੋਂ ਵੀ ਅਸੀਂ ਵਿਕਸਿਤ ਭਾਰਤ ਦੀ ਗੱਲ ਕਰਦੇ ਹਾਂ ਜਦੋਂ ਸਾਡਾ ਭਾਰਤ ਦੇਸ਼ ਦੀ ਪਹਿਲੀ ਸ਼ਤਾਬਦੀ ਮਨਾਏਗਾ ਤਾਂ ਤੁਹਾਡੀ (ਵਿਦਿਆਰਥੀ) ਉਮਰ ਕੀ ਹੋਵੇਗੀ।ਤੁਹਾਡੇ ਵਰਗੇ ਵਿਦਿਆਰਥੀ ਵੀ ਉਦੋਂ ਇਨ੍ਹਾਂ ਮਾਣਯੋਗ ਸ਼ਖ਼ਸੀਅਤਾਂ ਵਾਂਗ ਉਸ ਥਾਂ ਤੇ ਬੈਠੇ ਹੋਣਗੇ। ਸੰਧੂ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿਚ ਸਾਡੇ ਦੇਸ਼ ਦੇ ਵੱਡੇ ਪੱਧਰ ਤੇ ਸੁਧਾਰ ਹੋਏ ਹਨ, ਪਰ ਉਨ੍ਹਾਂ ਸੁਧਾਰਾਂ ਵਿਚ
ਇੱਕ ਰਾਸ਼ਟਰ, ਇੱਕ ਚੋਣ ਦੀ ਬਹੁਤ ਵੱਡੀ ਅਹਿਮੀਅਤ ਹੋਵੇਗੀ ਅਤੇ ਇਸ ਨੂੰ ਲਾਗੂ ਕਰਨ ਤੋਂ ਪਹਿਲਾਂ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੋ ਤਰੀਕਾ ਅਪਣਾਇਆ ਹੈ, ਉਹ ਸ਼ਲਾਘਾਯੋਗ ਹੈ। ਕਿਉਂਕਿ ਅਜਿਹਾ ਉਪਰਾਲਾ ਦੇਸ਼ ਦੇ ਕਿਸੇ ਵੀ ਪ੍ਰਧਾਨ ਮੰਤਰੀ ਨਹੀਂ ਅਪਣਾਇਆ ਜਾਵੇ ਕਿ ਇਸ ਲਈ ਲੋਕਾਂ ਦੀ ਰਾਇ ਲਈ ਜਾਵੇ।ਮੈਂਨੂੰ ਖੁਸ਼ੀ ਹੈ ਕਿ ਪੰਜਾਬ ਵੀ ਇਸ ਵਿਚ ਆਪਣਾ ਯੋਗਦਾਨ ਪਾ ਰਿਹਾ ਹੈ। ਕਿਉਕਿ ਜੇਕਰ ਦੇਸ਼ ਦੇ ਦੂਜੇ ਸੂਬਿਆਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਤੋਂ ਜਾਗਰੂਕਤਾ ਅਭਿਆਨ ਪੰਜਾਬ ਵਿਚ ਚੱਲਾਇਆ ਜਾ ਰਿਹਾ ਹੈ।
ਇਕ ਰਾਸ਼ਟਰ, ਇਕ ਚੋਣ ਭਾਰਤ ਸਰਕਾਰ ਦੁਆਰਾ ਦਿੱਤਾ ਇਕ ਅਜਿਹਾ ਪ੍ਰਸਤਾਵ ਹੈ ਜਿਸ ਦਾ ਉਦੇਸ਼ ਦੇਸ਼ ਵਿਚ ਸਾਰੀਆਂ ਚੋਣਾਂ ਨੂੰ ਇਕ ਨਿਸ਼ਚਿਤ ਸਮੇਂ ਤੇ ਕਰਵਾਉਣਾ ਹੈ।ਉਨ੍ਹਾਂ ਕਿਹਾ ਕਿ ਜੇਕਰ ਇਕ ਰਾਸ਼ਟਰ ਇਕ ਚੋਣ ਬਿੱਲ ਲਾਗੂ ਹੁੰਦਾ ਹੈ ਤਾਂ ਇਸ ਨਾਲ ਚੋਣ ਲਾਗਤ ਤਾਂ ਘਟੇਗੀ ਹੀ ਸਗੋਂ ਸਥਿਰਤਾ ਵੀ ਆਵੇਗੀ ਅਤੇ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇੱਕੋ ਸਮੇਂ ਹੋਣ ਨਾਲ ਅਰਥਵਿਵਸਥਾ ਤੇ ਸੁਸ਼ਾਸਨ ਨੂੰ ਵੀ ਮਜਬੂਤੀ ਮਿਲੇਗੀ।ਦੇਸ਼ ਦੇ ਵੱਖ-ਵੱਖ ਹਿੱਸਿਆਂ
ਚ ਵੱਖ-ਵੱਖ ਚੋਣਾਂ ਲਗਭਗ ਹਰ ਸਾਲ ਹੁੰਦੀਆਂ ਹਨ, ਜਿਸ ਦੇ ਨਤੀਜੇ ਵਜੋਂ ਸਰਕਾਰਾਂ ਦੁਆਰਾ ਭਾਰੀ ਖਰਚੇ ਕੀਤੇ ਜਾਂਦੇ ਹਨ, ਸੁਰੱਖਿਆ ਬਲਾ ਅਤੇ ਹੋਰ ਚੋਣ ਅਧਿਕਾਰੀਆਂ ਨੂੰ ਉਨ੍ਹਾਂ ਦੇ ਮੁੱਖ ਕੰਮਾਂ ਤੋਂ ਇਲਾਵਾ ਚੋਣਾਂ ਕਰਵਾਉਣ ਦਾ ਕੰਮ ਕਰਨਾ ਪੈਂਦਾ ਹੈ ਅਤੇ ਆਦਰਸ਼ ਚੋਣ ਜ਼ਾਬਤਾ ਲੰਮੇ ਸਮੇਂ ਤੱਕ ਜਾਰੀ ਰਹਿਣ ਦੇ ਕਾਰਨ ਵੀ ਵਿਕਾਸ ਕਾਰਜ਼ਾਂ ਵਿਚ ਵਿਘਨ ਪੈਂਦਾ ਹੈ।ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿਛਲੇ ਲੰਮੇ ਸਮੇਂ ਤੋਂ ਹੀ ਇਕੋ ਸਮੇਂ ਚੋਣਾਂ ਕਰਵਾਉਣ ਦਾ ਸਮਰਥਨ ਕਰਦੇ ਆ ਰਹੇ ਹਨ।ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹਾ ਹੋਣ ਨਾਲ ਜਿਥੇ ਜਨਤਕ ਪੈਸੇ ਦੀ ਬਰਬਾਦੀ ਘੱਟ ਹੋਵੇਗੀ ਉਥੇ ਹੀ ਵਿਕਾਸ ਕਾਰਜਾਂ ਦੇ ਸੁਚਾਰੂ ਪ੍ਰਵਾਹ ਨੂੰ ਯਕੀਨੀ ਬਣਾਇਆ ਜਾ ਸਕੇਗਾ ਜੋ ਆਦਰਸ਼ ਚੋਣ ਜਾਬਤਾ ਲਾਗੂ ਹੋਣ ਕਾਰਨ ਰੁਕ ਜਾਂਦਾ ਹੈ।
ਇਕ ਰਾਸ਼ਟਰ, ਇਕ ਚੋਣ ਕੋਈ ਰਾਤਨੀਤਿਕ ਪ੍ਰੋਗਰਾਮ ਨਹੀ, ਸਭ ਦੇ ਸਹਿਯੋਗ ਦੀ ਲੋੜ – ਐਸ.ਐਸ. ਚੈਨੀ
ਪੰਜਾਬ ਦੇ ਸਾਬਕਾ ਗ੍ਰਹਿ ਸਕੱਤਰ ਐਸ. ਐਸ. ਚੈਨੀ ਨੇ ਇਸ ਮੌਕੇ ਆਪਣੇ ਸੰਬੋਧਨ ਵਿਚ ਕਿਹਾ ਕਿ ਉਹ ਅੱਜ ਇਥੇ ਪੰਜਾਬ ਦੇ ਸਾਬਕਾ ਗ੍ਰਹਿ ਸਕੱਤਰ ਦੇ ਤੌਰ ਤੇ ਨਹੀ ਸਗੋਂ ``ਇਕ ਰਾਸ਼ਟਰ, ਇੱਕ ਚੋਣ
ਮੁਹਿਮ ਦੇ ਸੂਬਾ ਕਨਵੀਨਰ ਵਜੋਂ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਚੋਣਾਂ ਤੇ ਹੋਣ ਵਾਲਾ ਖਰਚ ਸਮੇਂ ਦੇ ਨਾਲ ਵੱਧਦਾ ਜਾ ਰਿਹਾ ਹੈ, 1951-52 ਵਿਚ ਜਦ ਪਹਿਲੀਆਂ ਚੋਣਾਂ ਹੋਈਆਂ ਸਨ ਤਾਂ 10.5 ਕਰੋੜ ਦੇ ਕਰੀਬ ਖਰਚਾ ਹੋਇਆ ਸੀ ਜੋ ਅੱਜ 2024 ਵਿਚ ਇਕ ਲੱਖ 35 ਹਜ਼ਾਰ ਕਰੋੜ ਰੁਪਏ ਤੋਂ ਵੱਧ ਪਹੁੰਚ ਗਿਆ ਹੈ।ਉਨ੍ਹਾਂ ਕਿਹਾ ਕਿ ਚੋਣਾਂ ਸਮੇਂ ਵੱਡੀ ਗਿਣਤੀ
ਚ ਸਰਕਾਰੀ ਕਰਮਚਾਰੀਆਂ ਅਤੇ ਸੁਰੱਖਿਆ ਬੱਲਾਂ ਨੂੰ ਇਕ ਤੋਂ ਦੂਸਰੀ ਜਗ੍ਹਾ ਲੈਜਾਣਾ ਪੈਂਦਾ ਹੈ ਅਤੇ ਲੰਮੇ ਸਮੇਂ ਤੱਕ ਆਦਰਸ਼ ਚੋਣ ਜਾਬਤਾ ਲੱਗਣ ਕਾਰਨ ਵੀ ਕਈ ਕੰਮ ਰੁੱਕ ਜਾਂਦੇ ਹਨ।ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਨੂੰ ਪੰਜ ਸਾਲ ਲਈ ਚੁਣਦੇ ਹਾਂ ਪਰ ਅੱਧੇ ਤੋਂ ਜਿਆਦਾ ਸਮਾ ਚੋਣਾਂ ਕਰਵਾਉਣ ਵਿਚ ਲੰਘ ਜਾਂਦਾ ਹੈ।ਪੰਜ ਸਾਲਾਂ ਵਿਚ ਦੇਸ਼ ਦੇ ਵੱਖ-ਵੱਖ ਹਿਸਿੱਆਂ `ਚ 800 ਤੋਂ ਵੱਧ ਦਿਨ ਅਦਰਸ਼ ਚੋਣ ਜਾਪਤਾ ਲੱਗਾ ਰਿਹਾ।ਉਨ੍ਹਾਂ ਕਿਹਾ ਕਿ ਇਕ ਰਾਸ਼ਟਰ ਇਕ ਚੋਣ ਕੋਈ ਰਾਜਨੀਤਿਕ ਪ੍ਰੋਗਰਾਮ ਨਹੀ ਹੈ ਅਤੇ ਇਸ ਵਿਚ ਸਭ ਦੀ ਸਮੂਲੀਅਤ ਦੀ ਜਰੂਰਤ ਹੈ।