Haryana School bus: ਸੋਂਡ ਪਿੰਡ ਨੇੜੇ ਇੱਕ ਬਾਈਕ ਸਵਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਡਰਾਈਵਰ ਬੱਸ ਦਾ ਸੰਤੁਲਨ ਗੁਆ ਬੈਠਾ। ਇਸ ਕਾਰਨ ਬੱਸ ਸੜਕ ਕਿਨਾਰੇ ਪਲਟ ਗਈ।
School Bus overturned in Palwal: ਪਲਵਲ ਵਿੱਚ ਇੱਕ ਨਿੱਜੀ ਸਕੂਲ ਬੱਸ ਪਲਟ ਗਈ, ਜਿਸ ਵਿੱਚ 7 ਬੱਚੇ ਜ਼ਖ਼ਮੀ ਹੋਏ। ਕੁਝ ਵਿਦਿਆਰਥੀਆਂ ਦੇ ਸਿਰ ਵਿੱਚ ਸੱਟਾਂ ਲੱਗੀਆਂ ਹਨ ਅਤੇ ਕੁਝ ਦੇ ਹੱਥਾਂ ਵਿੱਚ ਸੱਟਾਂ ਲੱਗੀਆਂ ਹਨ। ਸਾਰਿਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ਚੋਂ 2 ਦੀ ਹਾਲਤ ਗੰਭੀਰ ਹੈ। ਬੱਚਿਆਂ ਨੇ ਦੱਸਿਆ ਕਿ ਡਰਾਈਵਰ ਬੱਸ ਤੇਜ਼ ਰਫ਼ਤਾਰ ਨਾਲ ਚੱਲ ਰਹੀ ਸੀ ਤੇ ਬੱਸ ‘ਚ 25 ਵਿਦਿਆਰਥੀ ਸਵਾਰ ਸਨ।
ਇਹ ਹਾਦਸਾ ਸਵੇਰੇ 8 ਵਜੇ ਹੋਡਲ-ਨੂਹ ਸੜਕ ‘ਤੇ ਸੋਂਡ ਪਿੰਡ ਨੇੜੇ ਵਾਪਰਿਆ। ਜਾਣਕਾਰੀ ਮੁਤਾਬਕ, ਹੋਡਲ ਦੇ ਦਯਾਨੰਦ ਪਬਲਿਕ ਸਕੂਲ ਦੀ ਬੱਸ ਬਹਿਨ, ਨੰਗਲ ਅਤੇ ਮਾਨਪੁਰ ਅਤੇ ਹੋਰ ਪਿੰਡਾਂ ਦੇ ਬੱਚਿਆਂ ਨਾਲ ਸਕੂਲ ਜਾ ਰਹੀ ਸੀ। ਸੋਂਡ ਪਿੰਡ ਨੇੜੇ ਇੱਕ ਬਾਈਕ ਸਵਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਡਰਾਈਵਰ ਬੱਸ ਦਾ ਸੰਤੁਲਨ ਗੁਆ ਬੈਠਾ। ਇਸ ਕਾਰਨ ਬੱਸ ਸੜਕ ਕਿਨਾਰੇ ਪਲਟ ਗਈ।
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮੁੰਡਕਾਟੀ ਪੁਲਿਸ ਸਟੇਸ਼ਨ ਦੇ ਇੰਚਾਰਜ ਐਸਐਚਓ ਮੁਕੇਸ਼ ਕੁਮਾਰ ਨੇ ਕਿਹਾ ਕਿ ਹੁਣ ਤੱਕ ਕਿਸੇ ਵੀ ਪਾਸਿਓਂ ਕੋਈ ਸ਼ਿਕਾਇਤ ਨਹੀਂ ਮਿਲੀ, ਪੁਲਿਸ ਮੌਕੇ ‘ਤੇ ਪਹੁੰਚੀ ਤੇ ਬੱਸ ਨੂੰ ਵੀ ਸਾਈਡ ‘ਤੇ ਲਿਜਾਇਆ ਗਿਆ। ਬੱਸ ਦਾ ਡਰਾਈਵਰ ਰਾਜੂ ਮੌਕੇ ਤੋਂ ਫਰਾਰ ਹੋ ਗਿਆ।
ਚੀਕਾਂ ਸੁਣ ਮੌਕੇ ‘ਤੇ ਪਹੁੰਚੇ ਰਾਹਗੀਰਾਂ ਨੇ ਕੀਤੀ ਮਦਦ
ਬੱਸ ਪਲਟਦੇ ਹੀ ਮੌਕੇ ‘ਤੇ ਹਫੜਾ-ਦਫੜੀ ਮਚ ਗਈ। ਚੀਕਾਂ ਸੁਣ ਕੇ ਰਾਹਗੀਰ ਮੌਕੇ ‘ਤੇ ਪਹੁੰਚ ਗਏ। ਉਨ੍ਹਾਂ ਨੇ ਬੱਸ ਵਿੱਚ ਫਸੇ ਬੱਚਿਆਂ ਨੂੰ ਬਾਹਰ ਕੱਢਿਆ। ਸਾਰੇ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਬੱਚਿਆਂ ਦੇ ਪਰਿਵਾਰਕ ਮੈਂਬਰ ਹਸਪਤਾਲ ਪਹੁੰਚ ਗਏ। ਸਕੂਲ ਪ੍ਰਸ਼ਾਸਨ ਦੇ ਕਰਮਚਾਰੀ ਵੀ ਹਾਦਸੇ ਵਾਲੀ ਥਾਂ ਅਤੇ ਹਸਪਤਾਲ ਪਹੁੰਚ ਗਏ।