Rajpura Road Accident; ਪਟਿਆਲਾ ਦੇ ਰਾਜਪੁਰਾ ਰੋਡ ਤੇ ਵਾਪਰਿਆ ਭਿਆਨਕ ਹਾਦਸਾ, ਮਾਂ ਪਿਓ ਅਤੇ ਨੌਜਵਾਨ ਬੇਟੇ ਦੀ ਹੋਈ ਦਰਦਨਾਕ ਮੌਤ । ਦੂਸਰੀ ਕਾਰ ਵਿੱਚ ਸਵਾਰ ਦੋ ਕੁੜੀਆਂ ਅਤੇ ਇੱਕ ਨੌਜਵਾਨ ਗੰਭੀਰ ਰੂਪ ਵਿੱਚ ਜਖਮੀ।
ਜਾਣਕਾਰੀ ਮੁਤਾਬਕ ਮ੍ਰਿਤਕ ਪਰਿਵਾਰ ਪੰਚਕੁਲਾ ਤੋਂ ਆਪਣੀ ਬੇਟੀ ਦੇ ਨਵੇਂ ਮਕਾਨ ਦੇ ਉਦਘਾਟਨ ਮਗਰੋਂ ਡਬਵਾਲੀ ਵਾਪਸ ਜਾ ਰਿਹਾ । ਪਟਿਆਲਾ ਦੇ ਰਾਜਪੁਰਾ ਰੋਡ ਉੱਪਰ ਅੱਜ ਦੋ ਕਾਰਾਂ ਦੀ ਸਿੱਧੀ ਟੱਕਰ ਦੇ ਵਿੱਚ ਇੱਕ ਪਰਿਵਾਰ ਦੇ ਤਿੰਨ ਜੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੂਜੀ ਕਾਰ ਚ ਸਵਾਰ ਤਿੰਨ ਲੋਕ ਜ਼ਖਮੀ ਹੋ ਗਏ ਮਿਲੀ ਜਾਣਕਾਰੀ ਦੇ ਅਨੁਸਾਰ ਡੱਬ ਵਾਲੀ ਨਿਵਾਸੀ ਪਵਨ ਕੁਮਾਰ ਆਪਣੇ ਬੇਟੇ ਸਿਧਾਂਤ ਅਤੇ ਪਤਨੀ ਕੁਸਮ ਲਤਾ ਦੇ ਨਾਲ ਆਪਣੀ ਛੋਟੀ ਬੇਟੀ ਦੇ ਨਵੇਂ ਰੋਡ ਤੇ ਮਕਾਨ ਦੇ ਮਹੂਰਤ ਮਗਰੋਂ ਵਾਪਸ ਡਬਵਾਲੀ ਨੂੰ ਪਰਤ ਰਹੇ ਸੀ। ਜਿਵੇਂ ਹੀ ਉਹ ਪਟਿਆਲਾ ਦੇ ਬਹਾਦਰਗੜ੍ਹ ਦੇ ਨੇੜੇ ਪੁੱਜੇ ਤਾਂ ਰਾਜਪੁਰਾ ਵੱਲ ਜਾ ਰਹੀ ਸਾਹਮਣੇ ਤੋਂ ਆ ਰਹੀ ਇੱਕ ਬਰੀਜਾ ਗੱਡੀ ਡਿਵਾਈਡਰ ਨੂੰ ਪਾਰ ਕਰਕੇ ਦੂਜੇ ਪਾਸੇ ਰਾਜਪੁਰਾ ਤੋਂ ਪਟਿਆਲਾ ਵੱਲ ਆ ਰਹੀ ਪਵਨ ਕੁਮਾਰ ਦੀ ਗੱਡੀ ਨੂੰ ਟੱਕਰ ਮਾਰਦੀ ਹ ਟੱਕਰ ਇਨੀ ਜੋਰਦਾਰ ਸੀ ਅਲਕਾ ਜਾਰ ਗੱਡੀ ਦੇ ਵਿੱਚ ਸਵਾਰ ਇਕ ਪਰਿਵਾਰ ਦੇ ਤਿੰਨ ਵਿਅਕਤੀਆਂ ਦੀ ਹਸਪਤਾਲ ਦੇ ਵਿੱਚ ਮੌਤ ਹੋ ਗਈ।
ਫਿਲਹਾਲ ਪੁਲਿਸ ਦੇ ਦੁਆਰਾ ਮ੍ਰਿਤਕ ਪਰਿਵਾਰ ਦੇ ਬਿਆਨ ਲਿਖੇ ਜਾ ਰਹੇ ਹਨ ਤੇ ਉਸ ਤੋਂ ਬਾਅਦ ਬਰੀਜਾ ਗੱਡੀ ਦੇ ਉੱਪਰ ਮਾਮਲਾ ਦਰਜ ਕਰਨ ਦੀ ਅਗਲੇਰੀ ਕਾਰਵਾਈ ਅਰੰਬੀ ਗਈ ਹੈ