DIG Mandeep Singh special honor:ਬਰਨਾਲਾ ਸਮਾਜ ਸੇਵੀ ਵਿਵੇਕ ਸਿੱਧਵਾਨੀ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਵਿੱਚ ਸ਼ਹਿਰ ਭਰ ਦੀਆਂ ਵੱਖੋ ਵੱਖਰੀਆਂ 55 ਸਮਾਜ ਸੇਵੀ,ਰਾਜਨੀਤੀਕ ਅਤੇ ਧਾਰਮਿਕ ਸੰਸਥਾਵਾਂ ਨੇ ਭਾਗ ਲਿਆ। ਜਿੱਥੇ ਪਟਿਆਲਾ ਰੇਂਜ ਦੇ DIG ਮਨਦੀਪ ਸਿੰਘ ਸਿੱਧੂ ਦੀ 37 ਸਾਲ ਦੀ ਕੀਤੀ ਗਈ ਪੁਲਿਸ ਡਿਊਟੀ ਦੌਰਾਨ ਉਹਨਾਂ ਦੀ ਸਲਾਂਘਾ ਕੀਤੀ ਗਈ। ਇਸ ਮੌਕੇ DIG ਮਨਦੀਪ ਸਿੰਘ ਸਿੱਧੂ ਨੇ ਬਰਨਾਲਾ ਸ਼ਹਿਰ ਵੱਲੋਂ ਕੀਤੇ ਗਏ ਵਿਸ਼ੇਸ਼ ਸਨਮਾਨ ਸਮਾਗਮ ਵਿੱਚ ਪਹੁੰਚ ਕੇ ਸ਼ਬਦ ਧੰਨਵਾਦ ਕੀਤਾ। ਉੱਥੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ 37 ਸਾਲ ਪੁਲਿਸ ਡਿਊਟੀ ਦੇ ਤਜ਼ਰਬਿਆਂ ਨੂੰ ਵੀ ਸਾਂਝਾ ਕੀਤਾ। ਉਹਨਾਂ ਨੇ ਆਪਣੀ ਕੀਤੀ ਡਿਊਟੀ ਤੇ ਬੋਲਦੇ ਕਿਹਾ ਕਿ ਉਹਨਾਂ ਨੇ ਲੋਕ ਸੇਵਾ ਵਿੱਚ 37 ਸਾਲ ਡਿਊਟੀ ਨਿਭਾਈ ਹਨ। ਜੋ ਆਪਣੇ ਪਰਿਵਾਰ ਤੋਂ ਦੂਰ ਹੋ ਕੇ ਜਿੱਥੇ ਵੀ ਡਿਊਟੀ ਮਿਲਦੀ ਸੀ। ਉੱਥੇ ਆਪਣੇ ਡਿਊਟੀ ਨੂੰ ਬਖੂਬੀ ਨਿਭਾ ਕੇ ਲੋਕਾਂ ਦੀ ਸੇਵਾ ਕੀਤੀ ਹੈ। ਉਹਨਾਂ ਕਿਹਾ ਕਿ ਉਹ ਇੱਕ ਅਜਿਹੇ ਪਰਿਵਾਰ ਨਾਲ ਸਬੰਧ ਰੱਖਦੇ ਹਨ ਜੋ ਕੁਰਬਾਨੀਆਂ ਭਰਿਆ ਪਰਿਵਾਰ ਹੈ। ਉਹਨਾਂ ਨੇ ਅੱਜ ਤੱਕ ਆਪਣੇ ਤੇ ਕਿਸੇ ਵੀ ਤਰ੍ਹਾਂ ਦਾ ਦਾਗ ਨਹੀਂ ਲੱਗਣ ਦਿੱਤਾ। ਅੱਜ ਦੇ ਇਸ ਸਨਮਾਨ ਸਮਾਗਮ ਵਿੱਚ ਹੋਏ ਵੱਡੇ ਇਕੱਠ ਰਾਹੀਂ ਉਹਨਾਂ ਨੂੰ ਇਹ ਮਹਿਸੂਸ ਹੁੰਦਾ ਕਿ ਉਨਾਂ ਨੇ ਆਪਣੀ ਡਿਊਟੀ ਦੌਰਾਨ ਲੋਕ ਸੇਵਾ ਕੀਤੀ ਹੈ। ਜਿਸ ਕਾਰਨ ਏਡੇ ਵੱਡੇ ਇਕੱਠ ਵਿੱਚ ਉਹਨਾਂ ਨੂੰ ਸਨਮਾਨ ਅਤੇ ਪਿਆਰ ਮਿਲ ਰਿਹਾ ਹੈ।
ਉਨ੍ਹਾਂ ਨਸ਼ਿਆਂ ਵਿਰੁੱਧ ਬੋਲਦੇ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਲੋਕਾਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕੀਤਾ ਜਾ ਰਿਹਾ ਹੈ,ਉੱਥੇ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਵੀ ਕੀਤੀ ਜਾ ਰਹੀ ਹੈ, ਉਨਾਂ ਲੋਕਾਂ ਨੂੰ ਨਸ਼ਿਆਂ ਖਿਲਾਫ ਇੱਕਜੁਟ ਹੋਣ ਦਾ ਸੱਦਾ ਦਿੱਤਾ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਗੁਰਮੀਤ ਸਿੰਘ ਮੀਤ ਹੇਅਰ ਵਿਸ਼ੇਸ਼ ਤੌਰ ਤੇ ਪਹੁੰਚੇ ਸਨ ਜਿਨ੍ਹਾਂ ਨੇ ਡੀਆਈਜੀ ਮਨਦੀਪ ਸਿੰਘ ਸਿੱਧੂ ਦੇ ਪੁਲਿਸ ਡਿਊਟੀ ਦੇ ਬੋਲਦੇ ਕਿਹਾ ਕਿ ਅਜਿਹੇ ਪੁਲਿਸ ਅਫਸਰ ਪੰਜਾਬ ਅੰਦਰ ਹੋਣੇ ਚਾਹੀਦੇ ਹਨ। ਅੱਜ ਉਨ੍ਹਾਂ ਦਾ ਬਰਨਾਲਾ ਵਿੱਚ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾ ਰਿਹਾ ਹੈ।
ਇਸ ਮੌਕੇ ਸਨਮਾਨ ਸਮਾਗਮ ਕਰਵਾਉਣ ਵਾਲੇ ਉੱਘੇ ਸਮਾਜ ਵਿੱਚ ਵਿਵੇਕ ਸਿੰਧਵਾਨੀ ਡੀਆਈਜੀ ਮਨਦੀਪ ਸਿੰਘ ਸਿੱਧੂ ਦੀ ਨਿਭਾਹੀ ਡਿਊਟੀ ਤੇ ਧੰਨਵਾਦ ਕੀਤਾ । ਉਹਨਾਂ ਕਿਹਾ ਕਿ ਅੱਜ ਦਾ ਇਹ ਸਮਾਗਮ ਉਹਨਾਂ ਵੱਲੋਂ ਕੀਤੀ ਸੇਵਾ ਭਾਵਨਾ ਨੂੰ ਮੁੱਖ ਰੱਖਦੇ ਹੋਏ ਕੀਤਾ ਗਿਆ ਤਾਂ ਜੋ ਅੱਗੇ ਤੋਂ ਵੀ ਅਜਿਹੇ ਪੁਲਿਸ ਅਧਿਕਾਰੀਆ ਨੂੰ ਹੋਂਸਲਾ ਮਿਲੇ ਅਤੇ ਉਹ ਸਮਾਜ ਅੰਦਰ ਚੰਗੀ ਪੁਲਸ ਡਿਊਟੀ ਨਿਭਾ ਸਕੇ।