PBKS vs KKR, IPL 2025: IPL ਦਾ 31ਵਾੰ ਮੈਚ ਅੱਜ ਯਾਨੀ ਮੰਗਲਵਾਰ ਨੂੰ ਪੰਜਾਬ ਕਿੰਗਜ਼ (PBKS) ਅਤੇ ਕੋਲਕਾਤਾ ਨਾਈਟ ਰਾਈਡਰਜ਼ (KKR) ਵਿਚਕਾਰ ਖੇਡਿਆ ਜਾ ਰਿਹਾ ਹੈ।
Punjab Kings (PBKS) vs Kolkata Knight Riders: ਇੰਡੀਅਨ ਪ੍ਰੀਮੀਅਰ ਲੀਗ (IPL) ਦਾ 31ਵਾੰ ਮੈਚ ਅੱਜ ਯਾਨੀ ਮੰਗਲਵਾਰ ਨੂੰ ਪੰਜਾਬ ਕਿੰਗਜ਼ (PBKS) ਅਤੇ ਕੋਲਕਾਤਾ ਨਾਈਟ ਰਾਈਡਰਜ਼ (KKR) ਵਿਚਕਾਰ ਖੇਡਿਆ ਜਾ ਰਿਹਾ ਹੈ। ਇਹ ਮੈਚ ਮੁੱਲਾਂਪੁਰ, ਚੰਡੀਗੜ੍ਹ ਵਿੱਚ ਹੋ ਰਿਹਾ ਹੈ। ਇਸ਼ਤਿਹਾਰ ਇਸ ਮੈਚ ਵਿੱਚ ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।
ਕੇਕੇਆਰ ਨੇ ਕੀਤਾ ਪਲੇਇੰਗ ਇਲੈਵਨ ਵਿੱਚ ਬਦਲਾਅ
ਕੇਕੇਆਰ ਦੇ ਕਪਤਾਨ ਅਜਿੰਕਿਆ ਰਹਾਣੇ ਨੇ ਕਿਹਾ ਕਿ ਪਲੇਇੰਗ ਇਲੈਵਨ ਵਿੱਚ ਬਦਲਾਅ ਕੀਤੇ ਗਏ ਹਨ। ਨੋਰਖੀਆ ਨੂੰ ਮੌਕਾ ਦਿੱਤਾ ਗਿਆ ਹੈ। ਜਦੋਂ ਕਿ ਮੋਇਨ ਅਲੀ ਇਸ ਮੈਚ ਵਿੱਚ ਨਹੀਂ ਖੇਡਣਗੇ।
ਕੋਲਕਾਤਾ ਦੀ ਪਲੇਇੰਗ ਇਲੈਵਨ
Kolkata Knight Riders playing XI: ਕੁਇੰਟਨ ਡੀ ਕਾਕ (ਵਿਕਟਕੀਪਰ), ਸੁਨੀਲ ਨਰਾਇਣ, ਅਜਿੰਕਿਆ ਰਹਾਣੇ (ਕਪਤਾਨ), ਵੈਂਕਟੇਸ਼ ਅਈਅਰ, ਰਿੰਕੂ ਸਿੰਘ, ਆਂਦਰੇ ਰਸਲ, ਰਮਨਦੀਪ ਸਿੰਘ, ਹਰਸ਼ਿਤ ਰਾਣਾ, ਵੈਭਵ ਅਰੋੜਾ, ਐਨਰਿਕ ਨੌਰਖੀਆ, ਵਰੁਣ ਚੱਕਰਵਰਤੀ
ਪੰਜਾਬ ਕਿੰਗਜ਼ ਪਲੇਇੰਗ ਇਲੈਵਨ
Punjab Kings playing XI: ਪ੍ਰਿਯਾਂਸ਼ ਆਰੀਆ, ਪ੍ਰਭਸਿਮਰਨ ਸਿੰਘ (ਵਿਕਟਕੀਪਰ), ਸ਼੍ਰੇਅਸ ਅਈਅਰ (ਕਪਤਾਨ), ਨੇਹਲ ਵਢੇਰਾ, ਜੋਸ਼ ਇੰਗਲਿਸ, ਸ਼ਸ਼ਾਂਕ ਸਿੰਘ, ਗਲੇਨ ਮੈਕਸਵੈੱਲ, ਮਾਰਕੋ ਜੌਹਨਸਨ, ਜ਼ੇਵੀਅਰ ਬਾਰਟਲੇਟ, ਅਰਸ਼ਦੀਪ ਸਿੰਘ, ਯੁਜਵੇਂਦਰ ਚਾਹਲ।