Punjab News; ਪਟਿਆਲਾ ਦੇ ਪਿੰਡ ਚੋਂਹਠ ਦੇ ਵਿੱਚ ਪੁਲਿਸ ਦੇ ਦੁਆਰਾ ਇੱਕ ਨਸ਼ਾ ਤਸਕਰ ਦੀ ਇਕ ਕਰੋੜ 20 ਲੱਖ ਰੁਪਏ ਦੀ ਪ੍ਰਾਪਰਟੀ ਅਟੈਚ ਕੀਤੀ ਗਈ ,ਇਸ ਸਬੰਧੀ ਉਹਨਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ 2023 ਦੇ ਵਿੱਚ ਥਾਣਾ ਸਿਵਲ ਲਾਈਨ ਵਿਖੇ ਇੱਕ ਚਾਰ ਕਿਲੋ ਅਫੀਮ ਦਾ ਪਰਚਾ ਇਸ ਸੁਖਵਿੰਦਰ ਸਿੰਘ ਉਰਫ ਭੋਲਾ ਨਾਮਕ ਨਸ਼ਾ ਤਸਕਰ ਦੇ ਉੱਪਰ ਦਰਜ ਹੋਇਆ ਸੀ।। ਅਤੇ ਇਸ ਤੋਂ ਬਾਅਦ ਕਾਰਵਾਈ ਕਰਦਿਆਂ ਪੁਲਿਸ ਦੇ ਦੁਆਰਾ ਇਸ ਦੀ ਨਸ਼ਾ ਵੇਚ ਕੇ ਬਣਾਈ ਹੋਈ ਪ੍ਰਾਪਰਟੀ ਨੂੰ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਅਤੇ ਇਸ ਪ੍ਰਾਪਰਟੀ ਨੂੰ ਅਟੈਚ ਕਰਾ ਕੇ ਹੁਣ ਮਾਨਯੋਗ ਕੋਰਟ ਦੇ ਦੁਆਰਾ ਇਸ ਨੂੰ ਫਰਿਜ਼ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਅਤੇ ਅੱਜ ਇਸ ਨਸ਼ਾ ਤਸਕਰ ਦੀ ਪ੍ਰਾਪਰਟੀ ਦੇ ਬਾਹਰ ਮਾਨਯੋਗ ਕੋਰਟ ਦੇ ਹੁਕਮਾਂ ਦੀਆਂ ਕਾਪੀਆਂ ਚਿਪਕਾਈਆਂ ਜਾਣਗੀਆਂ।

Biogas Vehicle Scheme: ਹੁਣ ਬਾਂਸ, ਗੋਬਰ ਨਾਲ ਚੱਲੇਗੀ ਗੱਡੀ! ਗਡਕਰੀ ਨੇ ਭਵਿੱਖ ਦੀ ਬਾਲਣ ਕ੍ਰਾਂਤੀ ਦਾ ਕੀਤਾ ਐਲਾਨ
Biogas Vehicle Scheme : ਭਾਰਤ ਹਰ ਸਾਲ ਕੱਚੇ ਤੇਲ ਦੇ ਆਯਾਤ 'ਤੇ 22 ਲੱਖ ਕਰੋੜ ਰੁਪਏ ਤੋਂ ਵੱਧ ਖਰਚ ਕਰਦਾ ਹੈ। ਇਹ ਨਾ ਸਿਰਫ਼ ਦੇਸ਼ ਦੀ ਆਰਥਿਕਤਾ 'ਤੇ ਭਾਰੀ ਬੋਝ ਪਾਉਂਦਾ ਹੈ, ਸਗੋਂ ਊਰਜਾ ਸੁਰੱਖਿਆ ਨੂੰ ਵੀ ਖਤਰੇ ਵਿੱਚ ਪਾਉਂਦਾ ਹੈ। ਹੁਣ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਇਸ ਸਥਿਤੀ ਨੂੰ ਬਦਲਣ ਦੇ ਮਿਸ਼ਨ 'ਤੇ ਹਨ,...