Punjab News; ਬਟਾਲਾ ਦੇ ਅਧੀਨ ਆਉਂਦੇ ਪਿੰਡ ਦਾਲਮ ਅਤੇ ਕਲਾਨੌਰ ਦੇ ਪਿੰਡ ਵਡਾਲਾ ਵਾਂਗਰ ਦੇ ਵਿੱਚ ਗੋਲੀਆਂ ਚਲਾਉਣ ਵਾਲੇ ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ।
ਦੱਸ ਦੇਈਏ ਕਿ ਕਲਾਨੌਰ ਥਾਣੇ ਦੇ ਅਧੀਨ ਆਉਂਦੇ ਪਿੰਡ ਬਟਾਲਾ ਵਾਂਗਰ ਦੇ ਵਿੱਚ ਬੀਤੇ ਦਿਨੀਂ ਤੜਕਸਾਰ ਮੈਡੀਕਲ ਸਟੋਰ ‘ਤੇ ਗੋਲੀਆਂ ਚਲਾਉਣ ਦੀ ਘਟਨਾ ਸਾਹਮਣੇ ਆਈ ਸੀ,ਇਸ ਮੈਡੀਕਲ ਸਟੋਰ ਦੇ ਅੰਦਰ ਬੈਠੇ ਹੋਏ ਪਤੀ ਪਤਨੀ ਦਾ ਬਚਾਵ ਤਾ ਹੋ ਗਿਆ ਪਰ ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਸੀ।
ਇਸ ਤੋਂ ਕੁਝ ਘੰਟੇ ਬਾਅਦ ਹੀ ਦੂਸਰੀ ਘਟਨਾ ਬਟਾਲਾ ਦੇ ਅਧੀਨ ਦੇ ਪਿੰਡ ਦਾਲਮ ਦੇ ਵਿੱਚ ਵਾਪਰੀ ਜਿੱਥੇ ਮੈਡੀਕਲ ਸਟੋਰ ਤੇ ਬੈਠੇ ਪੂਰਵ ਕਾਂਗਰਸੀ ਸਰਪੰਚ ਦੇ ਨਕਾਬਪੋਸ਼ ਬਾਈਕਸਵਾਰ ਵੱਲੋਂ ਗੋਲੀਆਂ ਮਾਰੀਆਂ ਗਈਆਂ। ਇਸ ਘਟਨਾ ‘ਚ ਇੱਕ ਗੋਲੀ ਪੂਰਵ ਕਾਂਗਰਸੀ ਸਰਪੰਚ ਦੇ ਸਿਰ ਦੇ ਵਿੱਚ ਲੱਗੀ, ਪਰ ਗਨੀਮਤ ਇਹ ਰਹੀ ਕਿ ਪੱਗ ਦੇ ਕਰਕੇ ਗੋਲੀ ਲੱਗਣ ਤੋਂ ਬਚਾ ਹੋ ਗਿਆ। ਜਿਸਤੋਂ ਪੀੜਿਤ ਨੂੰ ਇਲਾਜ਼ ਲਈ ਹਸਪਤਾਲ ਭੇਜਿਆ ਗਿਆ।
ਇਸਦੇ ਮੱਦੇਨਜ਼ਰ ਗੁਰਦਾਸਪੁਰ ਪੁਲਿਸ ਦੇ ਐਸਐਸਪੀ ਅਦਿਤਿਆ ਕੁਮਾਰ ਵੱਲੋਂ ਕੱਲ ਹੀ ਟੀਮਾਂ ਦਾ ਗਠਨ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਸੀ। ਜਿਸ ਤੋਂ ਬਾਅਦ ਬਟਾਲਾ ਦੇ ਵਿੱਚ ਵੀ ਹੋਈ ਘਟਨਾ ਦੀ ਸਫਲਤਾ ਗੁਰਦਾਸਪੁਰ ਪੁਲਿਸ ਦੇ ਹੱਥ ਲੱਗੀ ਹੈ। ਫ਼ਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਡੁੰਗਾਈ ਨਾਲ ਜਾਂਚ ਕੀਤੀ ਜਾ ਰਹੀ ਹੈ।