Amritsar: ਪੁਲਿਸ ਨੇ ਅੱਜ ਮੁੜ ਰੇਡ ਕੀਤੀ ਤਾਂ ਕੈਫੇ ਦੇ ਅੰਦਰੋਂ ਨੌਜਵਾਨ ਲੜਕੇ-ਲੜਕੀਆਂ ਮੌਜੂਦ ਕੀਤੇ ਗਏ ਜੋ ਹੁੱਕਾ ਪੀ ਰਹੇ ਸੀ। ਪੁਲਿਸ ਨੇ ਉਨ੍ਹਾਂ ਨੂੰ ਮੌਕੇ ‘ਤੇ ਸਖ਼ਤ ਨਸੀਹਤ ਦਿੱਤੀ।
Amritsar Police Raid on Hookah Bar: ਅੰਮ੍ਰਿਤਸਰ ਪੁਲਿਸ ਨੇ ਅੱਜ ਵੱਡੀ ਕਾਰਵਾਈ ਕਰਦਿਆਂ ਗੈਰਕਾਨੂੰਨੀ ਢੰਗ ਨਾਲ ਚਲ ਰਹੇ ਹੁੱਕਾ-ਬਾਰ ‘ਤੇ ਰੇਡ ਕੀਤੀ। ਦੱਸ ਦਈਏ ਕਿ ਪੁਲਿਸ ਨੇ ਰੇਡ ਦੌਰਾਨ ਬਾਰ ਦੇ ਮਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ ‘ਤੇ ਇਹ ਕਾਰਵਾਈ ਕੀਤੀ ਗਈ ਹੈ। ਇਹ ਕਾਰਵਾਈ ਐਕਰੂ ਕੈਫੇ ਐਂਡ ਲਾਊਂਜ ਰੈਸਟੋਰੈਂਟ ਵਿੱਚ ਕੀਤੀ ਗਈ, ਜਿੱਥੇ ਪੁਲਿਸ ਦੀ ਟੀਮ ਨੇ ਤੁਰੰਤ ਰੇਡ ਕਰਦਿਆਂ ਸਬੂਤ ਵੀ ਇਕੱਤਰ ਕੀਤੇ।
ਪੁਲਿਸ ਅਧਿਕਾਰੀ ਜਗਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋ ਮਹੀਨੇ ਪਹਿਲਾਂ ਵੀ ਇਹ ਰੈਸਟੋਰੈਂਟ ਪੁਲਿਸ ਦੀ ਰੇਡ ਦਾ ਨਿਸ਼ਾਨਾ ਬਣ ਚੁੱਕਿਆ ਸੀ। ਉਦੋਂ ਵੀ ਮਾਲਕ ਵਿਰੁੱਧ ਕਾਰਵਾਈ ਕੀਤੀ ਗਈ ਸੀ ਪਰ ਬਾਵਜੂਦ ਇਸਦੇ, ਮਾਲਕ ਵੱਲੋਂ ਇੱਕ ਵਾਰ ਫਿਰ ਆਪਣੇ ਰੈਸਟੋਰੈਂਟ ਦੇ ਅੰਦਰ ਹੀ ਗੁਪਤ ਤਰੀਕੇ ਨਾਲ ਹੁੱਕਾ ਬਾਰ ਚਲਾਇਆ ਜਾ ਰਿਹਾ ਸੀ।
ਨੌਜਵਾਨ ਪੀੜ੍ਹੀ ਨੂੰ ਨਸ਼ਿਆਂਂ ਤੋਂ ਦੂਰ ਰਹਿਣ ਦੀ ਅਪੀਲ
ਜਦੋਂ ਪੁਲਿਸ ਨੇ ਅੱਜ ਮੁੜ ਰੇਡ ਕੀਤੀ ਤਾਂ ਕੈਫੇ ਦੇ ਅੰਦਰੋਂ ਨੌਜਵਾਨ ਲੜਕੇ-ਲੜਕੀਆਂ ਮੌਜੂਦ ਕੀਤੇ ਗਏ ਜੋ ਹੁੱਕਾ ਪੀ ਰਹੇ ਸੀ। ਪੁਲਿਸ ਨੇ ਉਨ੍ਹਾਂ ਨੂੰ ਮੌਕੇ ‘ਤੇ ਸਖ਼ਤ ਨਸੀਹਤ ਦਿੱਤੀ ਕਿ ਉਹ ਅਜਿਹੇ ਨਸ਼ਿਆਂ ਤੋਂ ਦੂਰ ਰਹਿਣ। ਅਧਿਕਾਰੀ ਨੇ ਨੌਜਵਾਨਾਂ ਨੂੰ ਆਗਾਹ ਕੀਤਾ ਕਿ ਅਜਿਹੀ ਗਤੀਵਿਧੀਆਂ ਨੌਜਵਾਨ ਪੀੜ੍ਹੀ ਨੂੰ ਨਸ਼ੇ ਵੱਲ ਧਕ ਰਹੀਆਂ ਹਨ ਜੋ ਸਮਾਜ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਲਗਾਤਾਰ ਜਾਰੀ ਹੈ ਚੈਕਿੰਗ ਅਭਿਆਨ
ਜਗਬੀਰ ਸਿੰਘ ਨੇ ਅੱਗੇ ਕਿਹਾ ਕਿ ਪੁਲਿਸ ਵੱਲੋਂ ਇਨ੍ਹਾਂ ਬੇਨਕਾਬ ਹੁੰਦੀਆਂ ਗੈਰਕਾਨੂੰਨੀ ਸਰਗਰਮੀਆਂ ‘ਤੇ ਰੋਜ਼ਾਨਾ ਅਭਿਆਨ ਚਲਾਇਆ ਜਾ ਰਿਹਾ ਹੈ। ਉਨ੍ਹਾਂ ਹੋਰ ਰੈਸਟੋਰੈਂਟ ਅਤੇ ਕੈਫੇ ਮਾਲਕਾਂ ਨੂੰ ਵੀ ਚੇਤਾਵਨੀ ਦਿੱਤੀ ਕਿ ਜੇ ਕਿਸੇ ਨੇ ਵੀ ਅਜਿਹੀਆਂ ਗਤੀਵਿਧੀਆਂ ਚਲਾਈਆਂ ਤਾਂ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਰੇਡ ਰਾਹੀਂ ਪੁਲਿਸ ਨੇ ਇੱਕ ਵਾਰ ਫਿਰ ਚੇਤਾਵਨੀ ਦਿੱਤੀ ਹੈ ਕਿ ਨਸ਼ੇ ਵਿਰੁੱਧ ਜੰਗ ਵਿਚ ਕਿਸੇ ਤਰ੍ਹਾਂ ਦੀ ਢਿੱਲ ਨਾ ਛੱਡੀ ਜਾਵੇਗੀ।