Sri Amrirasr Threat Case; ਬੀਤੇ ਪੰਜ ਦਿਨਾਂ ਤੋਂ ਲਗਾਤਾਰ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਧਮਕੀ ਭਰੇ ਈਮੇਲ ਆਉਣੇ ਸਰਕਾਰ ਦੀ ਕਾਰਜਕਾਰੀ ਤੇ ਕਈ ਪ੍ਰਕਾਰ ਦੇ ਸਵਾਲ ਖੜੇ ਕਰਦੇ ਹਨ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਕੀਤਾ ਗਿਆ ਉਹਨਾਂ ਕਿਹਾ ਕਿ ਮੌਕੇ ਦੀਆਂ ਸਰਕਾਰਾਂ ਜਿਨਾਂ ਦੇ ਹੱਥ ਵਿੱਚ ਪੁਲਿਸ ਦੀ ਬਾਗਡੋਰ ਵੀ ਹੈ ਦੇ ਰਾਜ ਵਿੱਚ ਧਾਰਮਿਕ ਪਵਿੱਤਰ ਸਥਾਨ ਨੂੰ ਅਜਿਹੇ ਧਮਕੀ ਭਰੇ ਖਤ ਈਮੇਲ ਮਿਲਨੇ ਕਿਤੇ ਨਾ ਕਿਤੇ ਸਵਾਲ ਖੜੇ ਕੀਤੇ ਜਾ ਰਹੇ ਹਨ ਅਤੇ ਇਹਨਾਂ ਦਾ ਮੌਕੇ ਤੇ ਹੱਲ ਨਾ ਹੋਣਾ ਵੀ ਬਹੁਤ ਵੱਡੀ ਗੱਲ ਹੈ, ਅਜੋਕੇ ਸਮੇਂ ਵਿੱਚ ਸਿਸਟਮ ਇਨਾ ਹਾਈਟੈਕ ਹੋ ਚੁੱਕਾ ਹੈ ਕਿ ਜੇ ਸਰਕਾਰਾਂ ਚਾਹਣ ਤਾਂ ਦੋ ਘੰਟਿਆਂ ਦੇ ਵਿੱਚ ਹੀ ਧਮਕੀ ਭਰੇ ਈਮੇਲ ਦੇਣ ਵਾਲਿਆਂ ਨੂੰ ਪੁਲਿਸਨ ਨੱਥ ਪਾ ਸਕਦੀ ਹੈ ਪਰ ਪੰਜ ਦਿਨ ਵੀ ਜਾਣ ਤੋਂ ਬਾਵਜੂਦ ਵੀ ਰੋਜ਼ ਨਵੀਂ ਈਮੇਲ ਰਾਹੀਂ ਧਮਕੀ ਆਉਂਦੀ ਹੈ ਜੋ ਕਿ ਗਹਿਰਾ ਚਿੰਤਾ ਦਾ ਵਿਸ਼ਾ ਹੈ, ਪਰ ਸਰਕਾਰਾਂ ਦੇ ਕੰਨਾਂ ‘ਤੇ ਜੂੰ ਨਹੀਂ ਸਰਕਦੀ ਜਿਸ ਕਾਰਨ ਇਹਨਾਂ ਕੋਲੋਂ ਕੋਈ ਪੁਖਤਾ ਹੱਲ ਨਹੀਂ ਹੋ ਰਿਹਾ।
ਇਸ ਦੇ ਨਾਲ ਹੀ ਐਡਵੋਕੇਟ ਧਾਮੀ ਨੇ ਕਿਹਾ ਕਿ ਗੁਰੂ ਧਾਮਾਂ ਦੀ ਸਾਂਭ ਸੰਭਾਲ ਕਰਨਾ ਜਿੱਥੇ ਹਰ ਇੱਕ ਸਿੱਖ ਦਾ ਫਰਜ਼ ਬਣਦਾ ਹੈ ਉੱਥੇ ਸਰਕਾਰਾਂ ਇਹਨਾਂ ਅਨਸਰਾਂ ਨੂੰ ਸੰਭਾਲਣ ਤੋਂ ਕਿਉਂ ਮੁਨਕਰ ਹੋ ਰਹੀਆਂ ਹਨ ਕਿਉਂਕਿ ਜਿੱਥੇ ਇੱਕ ਤਰਾਂ ਸੇਵਾ ਲੱਗਦੀ ਹੈ,ਦੂਜੇ ਪਾਸੇ ਸੁਰੱਖਿਆ ਦੇ ਇੰਤਜਾਮ ਸਰਕਾਰਾਂ ਵੱਲੋਂ ਕੀਤੇ ਜਾਣੇ ਚਾਹੀਦੇ ਹਨ।
ਇਸ ਮੌਕੇ ਐਡਵੋਕੇਟ ਧਾਮੀ ਨੇ ਕਿਹਾ ਕਿ ਜੇਕਰ ਸਰਕਾਰਾਂ ਕੋਲੋਂ ਇਹ ਕਾਰਜ ਨਹੀਂ ਹੁੰਦੇ ਤਾਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਪੰਜਾਬ ਪੁਲਿਸ ਦਾ ਸਹਿਯੋਗ ਕਰੇਗੀ ਅਤੇ ਪੰਜਾਬ ਪੁਲਿਸ ਵੀ ਸੁਰੱਖਿਆ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਥ ਲੈ ਸਕਦੀ ਹੈ।
ਬੇਅਦਬੀ ਦੇ ਮੁੱਦੇ ਤੇ ਕਿਹਾ ਕਿ ਅਜੋਕੇ ਸਮੇਂ ਦੀਆਂ ਸਰਕਾਰਾਂ ਦੇ ਸਮੇਂ ਵਿੱਚ ਵੀ ਬੇਅਦਬੀਆਂ ਹੋਈਆਂ ਹਨ ਪਰ ਉਹਨਾਂ ਵੱਲੋਂ ਕਿਸੇ ਵੀ ਪ੍ਰਕਾਰ ਦੀਆਂ ਕੋਈ ਕਾਰਵਾਈਆਂ ਨਾ ਕੀਤੀਆਂ ਗਈਆਂ ਜਿਸ ਕਾਰਨ ਉਹ ਆਪ ਆਪਣੇ ਆਪ ਵਿੱਚ ਜਵਾਬ ਦੇਣ ਤੋਂ ਅਸਮਰਥ ਹਨ।