Prisoner dies in jail; ਅੱਜ ਮਾਨਸਾ ਦੀ ਤਾਮਕੋਟ ਜੇਲ ਵਿੱਚ ਬੰਦ 26 ਸਾਲਾ ਨੌਜਵਾਨ ਨੀਰਜ ਨੇ ਦਮ ਤੋੜ ਦਿੱਤਾ, ਜੋ ਕਿ ਚਿੱਟੇ ਦੇ ਕੇਸ ਵਿੱਚ ਬੰਦ ਸੀ। ਜਾਣਕਾਰੀ ਅਨੁਸਾਰ ਨੀਰਜ ਐਲਣਾਵਾਦ ਦਾ ਰਹਿਣ ਵਾਲਾ ਸੀ।
ਪਰਿਵਾਰ ਜਦੋਂ ਮ੍ਰਿਤਕ ਦੇਹ ਨੂੰ ਦੇਖਣ ਲਈ ਸਿਵਲ ਹਸਪਤਾਲ ਪਹੁੰਚੇ ਤਾਂ ਉਨਾਂ ਦੀ ਪੁਲਿਸ ਮੁਲਾਜ਼ਮ ਨਾਲ ਹੱਥੋਪਾਈ ਹੋ ਗਈ। ਜਿਸ ਦੀ ਪਰਿਵਾਰ ਦੇ ਦੱਸਣ ਮੁਤਾਬਕ ਸ਼ਰਾਬ ਪੀਤੀ ਹੋਈ ਸੀ। ਉੱਥੇ ਹੀ ਪਰਿਵਾਰ ਨੇ ਜੇਲ ਪ੍ਰਸ਼ਾਸਨ ਉੱਪਰ ਵੀ ਗੰਭੀਰ ਇਲਜ਼ਾਮ ਲਗਾਏ ਅਤੇ ਇਨਸਾਫ ਦੀ ਮੰਗ ਕੀਤੀ।। ਪਰ ਦੂਸਰੇ ਪਾਸੇ ਜੇਲ ਸੁਪਰਡੈਂਟ ਮਾਨਸਾ ਸਤਨਾਮ ਸਿੰਘ ਦਾ ਕਹਿਣਾ ਹੈ, ਕਿ ਨੀਰਜ ਐਚ ਆਈਵੀ ਪੋਜੀਟਿਵ ਸੀ ਅਤੇ ਲੀਵਰ ਫੇਲ ਹੋਣ ਦੇ ਕਾਰਨ ਉਸ ਦੀ ਮੌਤ ਹੋਈ। ਉਹਨਾਂ ਕਿਹਾ ਕਿ ਜੋ ਮੁਲਾਜ਼ਮ ਪਰਿਵਾਰ ਨਾਲ ਹੱਥੋਪਾਈ ਕਰ ਰਿਹਾ ਹੈ, ਉਹ ਸਾਡੀ ਜੇਲ ਦਾ ਮੁਲਾਜ਼ਮ ਨਹੀਂ, ਸਗੋਂ ਸਾਨੂੰ ਜੋ ਪੁਲਿਸ ਵੱਲੋਂ ਮੈਡੀਕਲ ਗਾਰਦ ਮਿਲਦੀ ਹੈ, ਉਹਨਾਂ ਵਿੱਚੋ ਹੋ ਸਕਦਾ ਹੈ।

PPSC ਨੇ ਐਲਾਨੀ PCS ਪ੍ਰੀਖਿਆ ਦੀ ਮਿਤੀ
PCS Exam Date: ਪੰਜਾਬ ਵਿੱਚ ਹਾਲ ਹੀ ਵਿੱਚ ਆਏ ਹੜ੍ਹਾਂ ਦੇ ਮੱਦੇਨਜ਼ਰ, ਪੰਜਾਬ ਰਾਜ ਸਿਵਲ ਸੇਵਾਵਾਂ ਸਾਂਝੀ ਪ੍ਰਤੀਯੋਗੀ (PCS prelim ) ਪ੍ਰੀਖਿਆ-2025 ਦੀ ਮਿਤੀ ਨੂੰ ਮੁੜ ਤੈਅ ਕੀਤਾ ਹੈ। PPSC announces PCS Exam Date: ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀਪੀਐਸਸੀ) ਨੇ ਪੰਜਾਬ ਵਿੱਚ ਹਾਲ ਹੀ ਵਿੱਚ ਆਏ ਹੜ੍ਹਾਂ ਦੇ...