ਮਰਣ ਵਾਲੇ ਦੀ ਪਹਿਚਾਣ 40 ਸਾਲਾ ਬੂਟਾ ਮੁਹੰਮਦ ਵਜੋਂ ਹੋਈ; ਪਰਿਵਾਰ ਨੇ ਸ਼ਨਾਖਤ ਕੀਤੀ, ਪੁਲਿਸ ਵੱਲੋਂ ਜਾਂਚ ਜਾਰੀ
Punjab News: ਕਪੂਰਥਲਾ ਦੇ ਢਿਲਵਾਂ ਮੰਡ ਇਲਾਕੇ ਵਿੱਚ ਅੱਜ ਸ਼ਾਮ ਇੱਕ ਵਿਅਕਤੀ ਦੀ ਲਾਸ਼ ਹੜ੍ਹ ਦੇ ਪਾਣੀ ਵਿੱਚ ਤੈਰਦੀ ਮਿਲੀ।ਮ੍ਰਿਤਕ ਦੀ ਪਛਾਣ ਬੂਟਾ ਮੁਹੰਮਦ (ਉਮਰ 40) ਪੁੱਤਰ ਮੀਤਾ ਮੁਹੰਮਦ ਵਾਸੀ ਢਿਲਵਾਂ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬੂਟਾ ਮੁਹੰਮਦ ਕੱਲ੍ਹ ਸ਼ਾਮ ਘਰੋਂ ਨਿਕਲਿਆ ਸੀ ਪਰ ਵਾਪਸ ਨਹੀਂ ਆਇਆ। ਪਰਿਵਾਰਕ ਮੈਂਬਰਾਂ ਨੇ ਕਈ ਘੰਟਿਆਂ ਤੱਕ ਉਸਦੀ ਭਾਲ ਕੀਤੀ, ਪਰ ਅੱਜ ਸ਼ਾਮ ਢਿਲਵਾਂ ਮੰਡ ਇਲਾਕੇ ਵਿੱਚ ਉਸਦੀ ਲਾਸ਼ ਹੜ੍ਹ ਦੇ ਪਾਣੀ ਵਿੱਚ ਮਿਲੀ।
ਫਿਸਲਣ ਕਾਰਨ ਦਰਿਆ ਵਿੱਚ ਡਿੱਗਣ ਦੀ ਸੰਭਾਵਨਾ
ਸਥਾਨਕ ਸੂਤਰਾਂ ਅਨੁਸਾਰ ਬੂਟਾ ਮੁਹੰਮਦ ਮੱਛੀਆਂ ਫੜਨ ਲਈ ਦਰਿਆ ਦੇ ਨੇੜੇ ਗਿਆ ਹੋ ਸਕਦਾ ਹੈ, ਜਿੱਥੇ ਉਹ ਫਿਸਲਣ ਕਾਰਨ ਪਾਣੀ ਵਿੱਚ ਡਿੱਗ ਗਿਆ। ਹਾਲਾਂਕਿ ਮੱਛੀਆਂ ਫੜਨ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ, ਪਰ ਪੁਲਿਸ ਵੱਲੋਂ ਤਿਲਕਣ ਦੀ ਸੰਭਾਵਨਾ ਦੀ ਵੀ ਪੁਸ਼ਟੀ ਕੀਤੀ ਗਈ ਹੈ।
ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ, ਜਾਂਚ ਜਾਰੀ ਹੈ
ਘਟਨਾ ਦੀ ਸੂਚਨਾ ਮਿਲਣ ‘ਤੇ ਢਿਲਵਾਂ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖ ਦਿੱਤਾ।ਡੀਐਸਪੀ ਭੁਲੱਥ ਕਰਨੈਲ ਸਿੰਘ ਨੇ ਪੁਸ਼ਟੀ ਕੀਤੀ ਕਿ ਮ੍ਰਿਤਕ ਦੇ ਭਰਾ ਗੁਲਜ਼ਾਰ ਮੁਹੰਮਦ ਦੇ ਬਿਆਨ ‘ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।