Sartej Singh Narula : ਸਰਤੇਜ ਸਿੰਘ ਨਰੂਲਾ ਨੂੰ ਬਾਰ ਐਸੋਸੀਏਸ਼ਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਪ੍ਰਧਾਨ ਚੁਣ ਲਿਆ ਗਿਆ ਹੈ। ਕੱਲ੍ਹ ਵੋਟਾਂ ਪੈਣ ਤੋਂ ਬਾਅਦ ਦੇਰ ਰਾਤ ਨਤੀਜਿਆਂ ਦਾ ਐਲਾਨ ਕੀਤਾ ਗਿਆ।
ਸਰਤੇਜ ਸਿੰਘ ਨਰੂਲਾ ਨੂੰ 1781 ਵੋਟਾਂ ਪਈਆਂ ਤੇ ਉਹਨਾਂ ਨੇ ਆਪਣੇ ਨੇੜਲੇ ਵਿਰੋਧੀ ਰਵਿੰਦਰ ਸਿੰਘ ਰੰਧਾਵਾ ਨੂੰ ਹਰਾਇਆ ਜਿਹਨਾਂ ਨੂੰ 1404 ਵੋਟਾਂ ਪਈਆਂ।
ਗਗਨਦੀਪ ਸਿੰਘ ਜੰਮੂ ਨੂੰ ਸਕੱਤਰ, ਮਿਲੇਸ਼ ਕੁਮਾਰ ਨੂੰ ਮੀਤ ਪ੍ਰਧਾਨ, ਹਰਵਿੰਦਰ ਸਿੰਘ ਮਾਨ ਨੂੰ ਖ਼ਜ਼ਾਨਚੀ ਅਤੇ ਭਾਗਿਆਸ਼੍ਰੀ ਸੇਤੀਆ ਨੂੰ ਜੁਆਇੰਟ ਸਕੱਤਰ ਚੁਣਿਆ ਗਿਆ।.