ਪਿਕਅੱਪ ਵੈਨ ਟਮਾਟਰ ਲੈ ਕੇ ਜਲੰਧਰ ਜਾ ਰਹੀ ਸੀ ਸਬਜ਼ੀ ਮੰਡੀ
Punjab News: ਨਗਰ ਨਿਗਮ ਦੇ ਮੇਅਰ ਅਤੇ ਸਮਾਜ ਸੇਵਾ ਸੁਸਾਇਟੀ ਦੇ ਮੈਂਬਰ ਬਲਜੀਤ ਸਿੰਘ ਨੇ ਫਾਇਰ ਬ੍ਰਿਗੇਡ ਕਰਮਚਾਰੀਆਂ ਅਤੇ ਸਮਾਜ ਸੇਵਾ ਸੁਸਾਇਟੀ ਦੇ ਮੈਂਬਰਾਂ ਦੀ ਮਦਦ ਨਾਲ ਵੈਨ ਨੂੰ ਰੋਕਿਆ ਅਤੇ ਸੜਕ ‘ਤੇ ਖਿੰਡੇ ਹੋਏ ਟਮਾਟਰ ਇਕੱਠੇ ਕੀਤੇ।
ਬੀਤੀ ਦੇਰ ਰਾਤ, ਟਮਾਟਰਾਂ ਨਾਲ ਭਰੀ ਇੱਕ ਪਿਕਅੱਪ ਗੱਡੀ ਅਚਾਨਕ ਕਾਬੂ ਤੋਂ ਬਾਹਰ ਹੋ ਗਈ ਅਤੇ ਮੋਗਾ ਲੁਧਿਆਣਾ ਰੋਡ ਕੋਟਕਪੂਰਾ ਬਾਈਪਾਸ ਪੁਲ ‘ਤੇ ਪਲਟ ਗਈ। ਇਸ ਕਾਰਨ ਸੜਕ ‘ਤੇ ਵੱਡੀ ਮਾਤਰਾ ਵਿੱਚ ਟਮਾਟਰ ਡਿਗ ਗਏ ਅਤੇ ਆਵਾਜਾਈ ਵਿੱਚ ਵਿਘਨ ਪਿਆ। ਜਿਸ ਕਾਰਨ ਹਾਦਸਿਆਂ ਦਾ ਖ਼ਤਰਾ ਪੈਦਾ ਹੋਇਆ। ਇਸ ਹਾਦਸੇ ਵਿੱਚ ਪਿਕਅੱਪ ਵੈਨ ਦਾ ਡਰਾਈਵਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਉਸਨੂੰ ਹਸਪਤਾਲ ਲਿਜਾਇਆ ਗਿਆ।
ਮੋਗਾ ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਦੀ ਅਗਵਾਈ ਹੇਠ, ਸਮਾਜ ਸੇਵਾ ਸੋਸਾਇਟੀ ਮੈਂਬਰਾਂ ਅਤੇ ਨਗਰ ਨਿਗਮ ਫਾਇਰ ਬ੍ਰਿਗੇਡ ਕਰਮਚਾਰੀਆਂ ਦੀ ਮਦਦ ਨਾਲ, ਗੱਡੀ ਨੂੰ ਖੜ੍ਹਾ ਕੀਤਾ ਗਿਆ ਅਤੇ ਸੜਕ ‘ਤੇ ਡਿਗੇ ਹੋਏ ਟਮਾਟਰ ਇਕੱਠੇ ਕੀਤੇ ਗਏ ਅਤੇ ਸੜਕ ਨੂੰ ਪਾਣੀ ਨਾਲ ਸਾਫ ਕਿਤਾ ਗਿਆ । ਸਮਾਜ ਸੇਵਾ ਸੁਸਾਇਟੀ ਦੇ ਮੈਂਬਰਾਂ ਨੇ ਸੜਕ ‘ਤੇ ਖਿੰਡੇ ਹੋਏ ਟਮਾਟਰ ਇਕੱਠੇ ਕੀਤੇ।ਟਮਾਟਰਾਂ ਕਾਰਨ ਸੜਕ ਬਹੁਤ ਫਿਸਲ ਰਹੀ ਸੀ। ਸੜਕ ਨੂੰ ਸੁਚਾਰੂ ਢੰਗ ਨਾਲ ਚਾਲੂ ਕੀਤਾ ਗਿਆ। ਟਮਾਟਰਾਂ ਨਾਲ ਭਰੀ ਇਹ ਗੱਡੀ ਜਲੰਧਰ ਜਾ ਰਹੀ ਸੀ ਕਿ ਅਚਾਨਕ ਗੱਡੀ ਦਾ ਟਾਇਰ ਫਟ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ।