Security Alert in punjab: ਆਜ਼ਾਦੀ ਦਿਵਸ (15 ਅਗਸਤ) ਨੂੰ ਲੈ ਕੇ ਪੰਜਾਬ ਪੁਲਿਸ ਨੇ ਸੁਰੱਖਿਆ ਪ੍ਰਬੰਧ ਕੜੇ ਕਰ ਦਿੱਤੇ ਹਨ। ਮੁੱਖ ਮੰਤਰੀ ਅਤੇ ਸਾਰੇ ਮੰਤਰੀ ਸਮਾਰੋਹ ‘ਚ ਸ਼ਿਰਕਤ ਕਰਨਗੇ, ਜਿਸ ਕਰਕੇ ਸੁਰੱਖਿਆ ਸੰਬੰਧੀ ਚੌਕਸੀ ਵਧਾ ਦਿੱਤੀ ਗਈ ਹੈ।ਹਾਲ ਹੀ ਵਿੱਚ ਖਾਲਿਸਤਾਨੀ ਅੱਤਵਾਦੀ ਅਤੇ ‘ਸਿੱਖ ਫ਼ੋਰ ਜਸਟਿਸ’ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਮੁੱਖ ਮੰਤਰੀ ਨੂੰ ਧਮਕੀ ਮਿਲਣ ਤੋਂ ਬਾਅਦ, ਪੁਲਿਸ ਕਿਸੇ ਵੀ ਲਾਪਰਵਾਹੀ ਦੇ ਮੂਡ ‘ਚ ਨਹੀਂ ਹੈ।
ਚੰਡੀਗੜ੍ਹ ਹੈੱਡਕੁਆਟਰ ਦੇ ਅਧਿਕਾਰੀ ਹੋਣਗੇ ਮੈਦਾਨ ‘ਚ
ਇਸ ਹਫ਼ਤੇ ਚੰਡੀਗੜ੍ਹ ਹੈੱਡਕੁਆਟਰ ‘ਚ ਬੈਠੇ ਸਾਰੇ ਸੀਨੀਅਰ ਅਧਿਕਾਰੀ ਮੈਦਾਨ ‘ਚ ਉਤਰਨਗੇ। ਉਹ ਜ਼ਿਲਿਆਂ ਵਿਚ ਜਾ ਕੇ ਅਸਲ ਹਾਲਾਤਾਂ ਦਾ ਜਾਇਜ਼ਾ ਲੈਣਗੇ ਅਤੇ ਸਿਊਰਿਟੀ ਦੀ ਨਿਗਰਾਨੀ ਆਪ ਕਰਣਗੇ।
ਸਖ਼ਤ ਨਾਕਾਬੰਦੀ ਤੇ ਨਾਈਟ ਚੈੱਕਿੰਗ ਸ਼ੁਰੂ
ਪੰਜਾਬ ਦੇ ਕਈ ਜ਼ਿਲਿਆਂ ‘ਚ ਪੁਲਿਸ ਵੱਲੋਂ ਚੈਕਿੰਗ ਮੁਹਿੰਮ ਚਲਾਈ ਗਈ, ਜਿਸ ‘ਚ ਹੋਟਲ, ਪੀ.ਜੀ., ਰੇਲਵੇ ਸਟੇਸ਼ਨ ਅਤੇ ਬਸ ਅੱਡਿਆਂ ਦੀ ਜਾਂਚ ਕੀਤੀ ਗਈ। ਹੁਣ ਰਾਤ ਸਮੇਂ ਸਖ਼ਤ ਨਾਕਾਬੰਦੀ ਅਤੇ ਨਾਈਟ ਪੈਟਰੋਲਿੰਗ ਕੀਤੀ ਜਾਵੇਗੀ।
ਬੇਲ ‘ਤੇ ਬਾਹਰ ਘੁੰਮ ਰਹੇ ਅਪਰਾਧੀਆਂ, ਗੈਂਗਸਟਰਾਂ ਅਤੇ ਉਨ੍ਹਾਂ ਦੇ ਸਾਥੀਆਂ ‘ਤੇ ਵੀ ਨਜ਼ਰ ਰੱਖੀ ਜਾ ਰਹੀ ਹੈ।
ਪੀ.ਜੀ. ਮਾਲਕਾਂ ਨੂੰ ਨੋਟਿਸ: ਵਿਰਾਏਦਾਰ ਦੀ ਵੈਰੀਫਿਕੇਸ਼ਨ ਜ਼ਰੂਰੀ
ਪੁਲਿਸ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਤੁਹਾਡੇ ਕੋਲ ਕੋਈ ਨਵਾਂ ਵਿਅਕਤੀ ਰਹਿਣ ਆਉਂਦਾ ਹੈ ਤਾਂ ਉਸ ਦੀ ਪਛਾਣ ਪੱਕੀ ਕਰਵਾਓ। ਖ਼ਾਸ ਕਰਕੇ ਪੀ.ਜੀ. ਮਾਲਕਾਂ ਨੂੰ ਸਾਵਧਾਨ ਕੀਤਾ ਗਿਆ ਹੈ ਕਿ ਵੈਰੀਫਿਕੇਸ਼ਨ ਨਾ ਹੋਣ ‘ਤੇ ਕਾਨੂੰਨੀ ਕਾਰਵਾਈ ਹੋ ਸਕਦੀ ਹੈ।
ਡੀ.ਜੀ.ਪੀ. ਗੌਰਵ ਯਾਦਵ ਨੇ ਦਿੱਤੇ ਕੜੇ ਹੁਕਮ
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਕਿਹਾ ਕਿ “ਪੰਜਾਬ ਵਿੱਚ ਕਿਸੇ ਨੂੰ ਵੀ ਕਾਨੂੰਨ-ਵਿਵਸਥਾ ਖ਼ਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। 15 ਅਗਸਤ ਦੇ ਮੌਕੇ ‘ਤੇ ਪੁਰੀ ਤਿਆਰੀ ਅਤੇ ਸੁਰੱਖਿਆ ਹੋਣੀ ਚਾਹੀਦੀ ਹੈ।”