Punjab News; ਪਟਿਆਲਾ ਦੇ ਮਥੁਰਾ ਕਲੋਨੀ ਇਲਾਕੇ ਦੇ ਵਿੱਚੋਂ ਛੇ ਸਾਲ ਦੀ ਬੱਚੀ ਰਾਤ ਅਗਵਾ ਹੋਈ ਸੀ। ਪੁਲਿਸ ਪ੍ਰਸ਼ਾਸਨ ਦੀ ਮਿਹਨਤ ਸਦਕਾ ਕੁਝ ਸਮੇਂ ਦੇ ਬਾਅਦ ਬੱਚੀ ਨੂੰ ਲੱਭ ਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ।
ਪੁਲਿਸ ਦੁਆਰਾ ਦਿੱਤੀ ਜਾਣਕਾਰੀ ਦੇ ਮੁਤਾਬਿਕ ਕੱਲ ਦੇਰ ਰਾਤ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਮਥੁਰਾ ਕਲੋਨੀ ਦੀ ਰਹਿਣ ਵਾਲੀ ਇੱਕ ਛੇ ਸਾਲਾ ਬੱਚੀ ਸ਼ਿਵਾਨੀ ਘਰ ਤੋਂ ਗਾਇਬ ਹੈ ਉਹ ਮੰਦਰ ਦੇ ਵਿੱਚ ਮੱਥਾ ਟੇਕਣਗੇ ਗਈ ਸੀ, ਜਿਸ ਤੋਂ ਬਾਅਦ ਪੁਲਿਸ ਦੇ ਦੁਆਰਾ ਜਦੋਂ ਸੀਸੀਟੀਵੀ ਖੰਗਾਲੇ ਗਏ ਤਾਂ ਤੁਰੰਤ ਹੀ ਇਸ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ।
ਪੁਲਿਸ ਦੇ ਮੁਤਾਬਕ ਇੱਕ ਵਿਅਕਤੀ ਦੇ ਦੁਆਰਾ ਇਸ ਲੜਕੀ ਨੂੰ ਆਪਣੇ ਨਾਲ ਲਿਜਾਇਆ ਗਿਆ ਸੀ ਅਤੇ ਜਦੋਂ ਸੀਸੀਟੀਵੀ ਦੇ ਵਿੱਚ ਇਸ ਵਿਅਕਤੀ ਦੀ ਤਸਵੀਰ ਆਉਂਦੀ ਹੈ ਤਾਂ ਪੁਲਿਸ ਦੇ ਦੁਆਰਾ ਵੱਖ-ਵੱਖ ਟੀਮਾਂ ਬਣਾ ਕੇ ਇਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਜਾਂਦੀ ਹੈ।
ਅੱਜ ਸਵੇਰੇ ਇਸ ਲੜਕੀ ਨੂੰ ਸਹੀ ਹਾਲਾਤ ਦੇ ਵਿੱਚ ਬਰਾਮਦ ਕਰ ਲਿਆ ਗਿਆ ਅਤੇ ਮੈਡੀਕਲ ਕਰਵਾਉਣ ਤੋਂ ਬਾਅਦ ਪਰਿਵਾਰ ਦੇ ਹਵਾਲੇ ਕਰਵਾ ਦਿੱਤਾ ਗਿਆ। ਪੁਲਿਸ ਦੇ ਮੁਤਾਬਿਕ ਲੜਕੀ ਨੂੰ ਅਗਵਾਹ ਕਰਨ ਵਾਲਾ ਵਿਅਕਤੀ ਵੀ ਪ੍ਰਵਾਸੀ ਹੈ ਅਤੇ ਉੱਥੇ ਦਾ ਹੀ ਰਹਿਣ ਵਾਲਾ ਹੈ ਜਿਸ ਦਾ ਨਾਮ ਰਾਜੂ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕੀ ਜਲਦ ਹੀ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।