Disaster Management Control Room: ਮਾਲੀਆ ਆਫ਼ਤ ਪ੍ਰਬੰਧਨ ਕੰਟਰੋਲ ਰੂਮ ਨੇ ਐਮਰਜੈਂਸੀ ਦੀ ਸਥਿਤੀ ਵਿੱਚ ਆਮ ਲੋਕਾਂ ਦੁਆਰਾ ਸੰਪਰਕ ਕਰਨ ਲਈ ਲੈਂਡਲਾਈਨ ਫ਼ੋਨ ਨੰਬਰ 0172-2741803 ਅਤੇ 0172-2749901 ਸਥਾਪਤ ਕੀਤੇ ਹਨ।
Punjab Government: ਦੇਸ਼ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ, ਪੰਜਾਬ ਸਰਕਾਰ ਵੱਲੋਂ ਇੱਕ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ। ਕਿਸੇ ਵੀ ਐਮਰਜੈਂਸੀ ਦੀ ਸਥਿਤੀ ‘ਚ ਸਰਕਾਰ ਵਲੋਂ ਜਾਰੀ ਕੀਤੇ ਨੰਬਰਾਂ ‘ਤੇ ਫੋਨ ਕੀਤਾ ਜਾ ਸਕਦਾ ਹੈ।
ਸਰਕਾਰੀ ਬੁਲਾਰੇ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਲੋਕਾਂ ਦੀ ਸਹੂਲਤ ਲਈ, ਵਿੱਤ ਕਮਿਸ਼ਨਰ ਮਾਲ ਆਫ਼ਤ ਪ੍ਰਬੰਧਨ ਕੰਟਰੋਲ ਰੂਮ ਨੇ ਲੈਂਡਲਾਈਨ ਫ਼ੋਨ ਨੰਬਰ 0172-2741803 ਅਤੇ 0172-2749901 ਸਥਾਪਤ ਕੀਤੇ ਹਨ।
ਭਾਰਤੀ ਹਥਿਆਰਬੰਦ ਬਲਾਂ ਨੇ ਬੁੱਧਵਾਰ ਸਵੇਰੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦਾ ਬਦਲਾ ਲੈਣ ਲਈ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਨੌਂ ਅੱਤਵਾਦੀ ਟਿਕਾਣਿਆਂ ‘ਤੇ ਮਿਜ਼ਾਈਲ ਹਮਲੇ ਕੀਤੇ, ਜਿਨ੍ਹਾਂ ਵਿੱਚ ਜੈਸ਼-ਏ-ਮੁਹੰਮਦ ਦੇ ਗੜ੍ਹ ਬਹਾਵਲਪੁਰ ਅਤੇ ਮੁਰੀਦਕੇ ਵਿੱਚ ਲਸ਼ਕਰ-ਏ-ਤੋਇਬਾ ਦਾ ਅੱਡਾ ਸ਼ਾਮਲ ਸੀ।