Attack on Punjabi actress Tania’s Father in Moga: ਪੰਜਾਬੀ ਐਕਟਰਸ ਤਾਨੀਆ ਦੇ ਪਿਤਾ ਡਾ. ਅਨਿਲ ਜੀਤ ਸਿੰਘ ਕੰਬੋਜ ਨੂੰ ਉਨ੍ਹਾਂ ਦੇ ਕਲੀਨਿਕ ‘ਤੇ ਗੋਲੀਆਂ ਮਾਰੀਆਂ ਗਈਆਂ, ਜਿਸ ਤੋਂ ਬਾਅਦ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਹ ਘਟਨਾ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਕੋਟ ਈਸੇ ਖ਼ਾਨ ਦੀ ਹੈ।
Punjabi actress Tania’s Father Health Update: ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਤਾਨੀਆ ਇਸ ਸਮੇਂ ਡੂੰਘੇ ਸਦਮੇ ਵਿੱਚ ਹੈ। ਅਦਾਕਾਰਾ ਤਾਨੀਆ ਦੇ ਪਿਤਾ ਡਾ. ਅਨਿਲ ਜੀਤ ਸਿੰਘ ਕੰਬੋਜ ਨੂੰ ਜਨਤਕ ਤੌਰ ‘ਤੇ ਗੋਲੀ ਮਾਰ ਦਿੱਤੀ ਗਈ। ਇਸ ਘਟਨਾ ਤੋਂ ਬਾਅਦ, ਉਨ੍ਹਾਂ ਦੇ ਪਿਤਾ ਸਥਾਨਕ ਹਸਪਤਾਲ ਵਿੱਚ ਹਨ। ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਦੱਸ ਦੇਈਏ ਕਿ ਮੋਗਾ ਦਾ ਉਹ ਇਲਾਕਾ ਜਿੱਥੇ ਇਹ ਘਟਨਾ ਵਾਪਰੀ, ਜੋ ਬਹੁਤ ਭੀੜਭੜਾਕੇ ਵਾਲਾ ਇਲਾਕਾ ਹੈ। ਪਰ ਦੋ ਸ਼ੂਟਰ ਆਰਾਮ ਨਾਲ ਆਏ ਅਤੇ ਬਿਨਾਂ ਕਿਸੇ ਡਰ ਦੇ ਉੱਥੋਂ ਭੱਜ ਗਏ। ਦਿਨ-ਦਿਹਾੜੇ ਵਾਪਰੀ ਅਜਿਹੀ ਘਟਨਾ ਮੋਗਾ ਪੁਲਿਸ ਦੀ ਸੁਰੱਖਿਆ ‘ਤੇ ਸਵਾਲੀਆ ਨਿਸ਼ਾਨ ਹੈ।
ਤਾਨੀਆ ਨੇ ਜਾਰੀ ਕੀਤਾ ਬਿਆਨ
ਇਸ ਦੇ ਨਾਲ ਹੀ, ਅਦਾਕਾਰਾ ਤਾਨੀਆ ਨੇ ਹਾਲ ਹੀ ਵਿੱਚ ਇਸ ਘਟਨਾ ਬਾਰੇ ਇੱਕ ਜਨਤਕ ਬਿਆਨ ਜਾਰੀ ਕੀਤਾ ਹੈ। ਇਹ ਬਿਆਨ ਤਾਨੀਆ ਦੀ ਟੀਮ ਵੱਲੋਂ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਲਿਖਿਆ ਹੈ, “ਤਾਨੀਆ ਅਤੇ ਉਸਦੇ ਪਰਿਵਾਰ ਵੱਲੋਂ, ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਇਹ ਉਸਦੇ ਅਤੇ ਉਸਦੇ ਪਰਿਵਾਰ ਲਈ ਬਹੁਤ ਹੀ ਨਾਜ਼ੁਕ ਅਤੇ ਭਾਵਨਾਤਮਕ ਸਮਾਂ ਹੈ। ਅਸੀਂ ਮੀਡੀਆ ਨੂੰ ਬੇਨਤੀ ਕਰਦੇ ਹਾਂ ਕਿ ਉਹ ਉਨ੍ਹਾਂ ਦੀ ਨਿੱਜਤਾ ਦਾ ਸਤਿਕਾਰ ਕਰੇ ਅਤੇ ਉਨ੍ਹਾਂ ਨੂੰ ਮਾਮਲੇ ਨੂੰ ਸਮਝਣ ਲਈ ਕਾਫ਼ੀ ਸਮਾਂ ਦੇਵੇ, ਅਸੀਂ ਸਾਰਿਆਂ ਨੂੰ ਸੰਵੇਦਨਸ਼ੀਲ ਰਹਿਣ ਅਤੇ ਸਥਿਤੀ ਬਾਰੇ ਅੰਦਾਜ਼ੇ ਲਗਾਉਣ ਜਾਂ ਕਹਾਣੀਆਂ ਬਣਾਉਣ ਤੋਂ ਬਚਣ ਦੀ ਅਪੀਲ ਕਰਦੇ ਹਾਂ। ਤੁਹਾਡੀ ਸਮਝ ਅਤੇ ਸਮਰਥਨ ਲਈ ਧੰਨਵਾਦ – ਟੀਮ ਤਾਨੀਆ।

ਮਰੀਜ਼ ਬਣ ਕੇ ਆਏ ਹਮਲਾਵਰਾਂ ਨੇ ਚਲਾਈਆਂ ਗੋਲੀਆਂ
ਮੀਡੀਆ ਰਿਪੋਰਟਾਂ ਅਨੁਸਾਰ, ਇੱਕ ਮੋਟਰਸਾਈਕਲ ‘ਤੇ ਦੋ ਲੋਕ ਹਰਬੰਸ ਨਰਸਿੰਗ ਹੋਮ ਵਿੱਚ ਦਾਖਲ ਹੋਏ, ਜਿੱਥੇ ਤਾਨੀਆ ਦੇ ਪਿਤਾ ਡਾ. ਕੰਬੋਜ ਮਰੀਜ਼ਾਂ ਦਾ ਇਲਾਜ ਕਰ ਰਹੇ ਸੀ। ਹਮਲਾਵਰ ਕਥਿਤ ਤੌਰ ‘ਤੇ ਆਪਣਾ ਇਲਾਜ ਕਰਵਾਉਣ ਲਈ ਉਨ੍ਹਾਂ ਕੋਲ ਗਏ ਤੇ ਉਨ੍ਹਾਂ ਨਾਲ ਗੱਲ ਕੀਤੀ ਅਤੇ ਫਿਰ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਡਾ. ਕੰਬੋਜ ਨੂੰ ਦੋ ਗੋਲੀਆਂ ਲੱਗੀਆਂ ਅਤੇ ਉਨ੍ਹਾਂ ਨੂੰ ਤੁਰੰਤ ਮੋਗਾ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ।
ਪੁਲਿਸ ਅਧਿਕਾਰੀ (ਮੋਗਾ) ਨੇ ਇਸ ਬਾਰੇ ਕਿਹਾ, ‘ਹਮਲਾਵਰ ਇੱਕ ਯੋਜਨਾ ਨਾਲ ਆਏ ਸੀ। ਉਹ ਮਰੀਜ਼ ਬਣਕੇ ਡਾਕਟਰ ਕੰਬੋਜ ਕੋਲ ਪਹੁੰਚੇ ਅਤੇ ਫਿਰ ਉਨ੍ਹਾਂ ਦੇ ਨੇੜੇ ਜਾ ਕੇ ਗੋਲੀਆਂ ਚਲਾਈਆਂ।’
ਰਿਪੋਰਟਾਂ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਹਮਲੇ ਤੋਂ ਪਹਿਲਾਂ ਤਾਨੀਆ ਦੇ ਪਿਤਾ ਨੂੰ ਧਮਕੀਆਂ ਮਿਲ ਰਹੀਆਂ ਸੀ, ਹਾਲਾਂਕਿ ਪੁਲਿਸ ਸੂਤਰਾਂ ਮੁਤਾਬਕ, ਉਨ੍ਹਾਂ ਨੇ ਇਸ ਲਈ ਕੋਈ ਅਧਿਕਾਰਤ ਸ਼ਿਕਾਇਤ ਦਰਜ ਨਹੀਂ ਕਰਵਾਈ ਸੀ।
ਜਾਂਚ ਵਿੱਚ ਰੁੱਝੀ ਪੁਲਿਸ
ਪੁਲਿਸ ਨੇ ਨਰਸਿੰਗ ਹੋਮ ਨੂੰ ਸੀਲ ਕਰ ਦਿੱਤਾ ਹੈ। ਫੋਰੈਂਸਿਕ ਟੀਮ ਵੀ ਇਲਾਕੇ ਦੀ ਜਾਂਚ ਕਰ ਰਹੀ ਹੈ। ਅਧਿਕਾਰੀ ਸ਼ੱਕੀਆਂ ਦੀਆਂ ਗਤੀਵਿਧੀਆਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਦੀ ਪਛਾਣ ਕਰਨ ਲਈ ਨੇੜਲੇ ਇਲਾਕਿਆਂ ਤੋਂ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕਰ ਰਹੇ ਹਨ। ਹਮਲਾਵਰਾਂ ਨੂੰ ਜਲਦੀ ਤੋਂ ਜਲਦੀ ਫੜਨ ਲਈ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਪੂਰੇ ਜ਼ਿਲ੍ਹੇ ਵਿੱਚ ਚੈੱਕ ਪੋਸਟਾਂ ਅਲਰਟ ‘ਤੇ ਹਨ।
ਇਸ ਮਾਮਲੇ ਵਿੱਚ, ਪੁਲਿਸ ਫਿਰੌਤੀ ਦੇ ਐਂਗਲ ਦੀ ਜਾਂਚ ਕਰ ਰਹੀ ਹੈ, ਕਿਉਂਕਿ ਡਾਕਟਰ ਅਤੇ ਐਕਟਰਸ ਦੇ ਪਿਤਾ ਨੂੰ ਗੈਂਗਸਟਰ ਲੰਡਾ ਦੇ ਗੁੰਡੇ ਲੰਬੇ ਸਮੇਂ ਤੋਂ ਤੰਗ ਕਰ ਰਹੇ ਸੀ। ਦੋਸ਼ੀ ਉਸ ਤੋਂ ਲਗਭਗ ਇੱਕ ਕਰੋੜ ਰੁਪਏ ਦੀ ਫਿਰੌਤੀ ਮੰਗ ਰਹੇ ਸੀ।