Diljit Dosanjh’s Sardaarji 3: ਦਿਲਜੀਤ ਦੋਸਾਂਝ ਦੇ ਹੱਕ ‘ਚ ਪੰਜਾਬੀ ਇੰਡਸਟਰੀ ਦਾ ਇੱਕ ਹੋਰ ਕਲਾਕਾਰ ਡੱਟ ਗਿਆ ਹੈ। ਜੀ ਹਾਂ ਦਿਲਜੀਤ ਦੀ ਸਪੋਰਟ ‘ਚ ਹੁਣ ਪੰਜਾਬੀ ਸਿੰਗਰ ਐਕਟਰ ਬੱਬੂ ਮਾਨ ਖੜ੍ਹ ਗਿਆ ਹੈ।
Babbu Maan Support Diljit Dosanjh: Diljit Dosanjh ਦੀ ਫ਼ਿਲਮ ਸਰਦਾਰਜੀ 3 ‘ਚ ਪਾਕਿਸਤਾਨੀ ਐਕਟਰਸ ਹਾਨਿਆ ਆਮੀਰ ਨੂੰ ਲੈ ਕੇ ਕੁਝ ਲੋਕਾਂ ਨੇ ਐਕਟਰ ਦਿਲਜੀਤ ਅਤੇ ਉਸ ਦੀ ਫਿਲਮ ਦਾ ਖੂਬ ਵਿਰੋਧ ਕੀਤਾ। ਇਸ ਦੇ ਨਾਲ ਹੀ ਸਿੰਗਰ ਅਤੇ ਐਕਟਰ ਦਿਲਜੀਤ ਨੂੰ ਕਈ ਅਜਿਹੇ ਟੈਗ ਦਿੱਤੇ ਜਿਨ੍ਹਾਂ ਬਾਰੇ ਕੋਈ ਸੋਚ ਨਹੀਂ ਸਕਦਾ। ਸਿਰਫ ਲੋਕ ਹੀ ਨਹੀਂ ਪੰਜਾਬੀ ਇੰਡਸਟਰੀ ਦੇ ਹੀ ਕਈ ਲੋਕਾਂ ਨੇ ਵੀ ਦਿਲਜੀਤ ਦਾ ਹੀ ਵਿਰੋਧ ਕੀਤਾ ਬੇਸ਼ੱਕ ਬਾਅਦ ‘ਚ ਉਨ੍ਹਾਂ ਚੋਂ ਕਈਆਂ ਨੇ ਆਪਣੀਆਂ ਪੋਸਟਾਂ ਡਿਲੀਟ ਕਰ ਦਿੱਤੀਆਂ ਜਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਡਿਐਕਟੀਵੇਟ ਕਰ ਦਿੱਤੇ।
ਇਸੇ ਤਰ੍ਹਾਂ ਹੁਣ ਦਿਲਜੀਤ ਦੋਸਾਂਝ ਦੇ ਹੱਕ ‘ਚ ਪੰਜਾਬੀ ਇੰਡਸਟਰੀ ਦਾ ਇੱਕ ਹੋਰ ਕਲਾਕਾਰ ਡੱਟ ਗਿਆ ਹੈ। ਜੀ ਹਾਂ ਦਿਲਜੀਤ ਦੀ ਸਪੋਰਟ ‘ਚ ਹੁਣ ਪੰਜਾਬੀ ਸਿੰਗਰ ਐਕਟਰ ਬੱਬੂ ਮਾਨ ਖੜ੍ਹ ਗਿਆ ਹੈ। ਇਸ ਲਈ ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸ਼ੇਅਰ ਕਰਕੇ ਦਿਲਜੀਤ ਦੋਸਾਂਝ ਦੇ ਸਮਰਥਨ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ ਹੈ।
ਬੱਬੂ ਮਾਨ ਨੇ ਆਪਣੀ ਪੋਸਟ ਵਿੱਚ ਲਿਖਿਆ – ਪੰਜਾਬ, ਪੰਜਾਬੀਅਤ ਜ਼ਿੰਦਾਬਾਦ… ਭੂ-ਰਾਜਨੀਤੀ ਵਿੱਚ ਦੋ ਦੇਸ਼ ਅਚਾਨਕ ਲੜਦੇ ਹਨ ਅਤੇ ਭਵਿੱਖ ਵਿੱਚ ਦੁਬਾਰਾ ਇੱਕ ਹੋ ਜਾਂਦੇ ਹਨ। ਕਲਾਕਾਰ ਦੀ ਫ਼ਿਲਮ ਨੂੰ ਸੈਂਸਰ ਸਰਟੀਫਿਕੇਟ ਮਿਲ ਜਾਂਦਾ ਹੈ, ਕਈ ਵਾਰ ਉਸ ਨੂੰ ਸਰਟੀਫਿਕੇਟ ਨਹੀਂ ਮਿਲਦਾ। ਸਾਨੂੰ ਹਵਾਏਂ (ਪੰਜਾਬੀ ਫ਼ਿਲਮ) ਦੌਰਾਨ ਵੀ ਅਜਿਹੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ।

ਪਰ ਭਵਿੱਖ ਵਿੱਚ ਕਿਸੇ ਕਲਾਕਾਰ ਨੂੰ ਕੰਮ ਨਾ ਕਰਨ ਦੇਣਾ ਇੱਕ ਤਾਨਾਸ਼ਾਹੀ ਹੁਕਮ ਹੈ। ਕਲਾਕਾਰਾਂ ਦੇ ਵੱਖੋ-ਵੱਖਰੇ ਵਿਚਾਰ ਹੋ ਸਕਦੇ ਹਨ। ਪਰ ਜਿੱਥੇ ਪੰਜਾਬ ਅਤੇ ਪੰਜਾਬੀਅਤ ਦੀ ਗੱਲ ਆਉਂਦੀ ਹੈ, ਅਸੀਂ ਦਿਲਜੀਤ ਅਤੇ ਵ੍ਹਾਈਟ-ਹਿੱਲ ਦੀ ਡੱਟ ਕੇ ਸਪੋਰਟ ਕਰਦੇ ਹਨ। ਪੰਜਾਬੀ ਫ਼ਿਲਮਾਂ ਨੂੰ ਪੰਜਾਬ ਵਿੱਚ ਵੀ ਸੈਂਸਰ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਅਸੀਂ ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਚੰਗੀ ਤਰ੍ਹਾਂ ਸਮਝ ਸਕੀਏ।
ਦੱਸ ਦਈਏ ਕਿ ਦਿਲਜੀਤ ਦੀ ਸਪੋਰਟ ‘ਚ ਇਸ ਤੋਂ ਪਹਿਲਾਂ ਕਈ ਬਾਲੀਵੁੱਡ ਦੇ ਕਲਾਕਾਰ ਵੀ ਆ ਚੁੱਕੇ ਹਨ। ਇਸ ਦੇ ਨਾਲ ਹੀ ਦੱਸ ਦਈਏ ਕਿ ਜਦੋਂ ਫਿਲਮ ਨੂੰ ਲੈ ਕੇ ਬੈਨ ਦੀ ਮੰਗ ਉੱਠੀ ਅਤੇ ਦਿਲਜੀਤ ਦਾ ਵਿਰੋਧ ਹੋਇਆ ਤਾਂ ਇੱਕ ਇੰਟਰਵਿਊ ‘ਚ ਦਿਲਜੀਤ ਨੇ ਦੱਸਿਆ ਕਿ ਫਿਲਮ ਦੀ ਸ਼ੂਟਿੰਗ ਫਰਵਰੀ 2025 ਵਿੱਚ ਪੂਰੀ ਹੋ ਗਈ ਸੀ, ਅਤੇ ਉਸ ਸਮੇਂ ਕੋਈ ਤਣਾਅ ਨਹੀਂ ਸੀ। ਨਿਰਮਾਤਾ ਗੁਣਬੀਰ ਸਿੰਘ ਸਿੱਧੂ ਨੇ ਕਿਹਾ ਕਿ ਭਾਰਤ ਵਿੱਚ ਰਿਲੀਜ਼ ਨੂੰ ਰੋਕਣ ਦਾ ਫੈਸਲਾ ਉਨ੍ਹਾਂ ਦਾ ਸੀ, ਅਤੇ ਇਸ ਦੇ ਨਤੀਜੇ ਵਜੋਂ 40% ਮਾਲੀਆ ਦਾ ਨੁਕਸਾਨ ਹੋਇਆ।
ਦੱਸ ਦਈਏ ਕਿ ਫਿਲਮ ਭਾਰਤ ‘ਚ ਰਿਲੀਜ਼ ਨਹੀਂ ਹੋਏ ਪਰ ਫਿਲਮ ਸਰਦਾਰਜੀ 3 ਭਾਰਤ ਤੋਂ ਬਾਹਰ 27 ਜੂਨ 2025 ਨੂੰ ਕੈਨੇਡਾ, ਯੂਕੇ, ਆਸਟ੍ਰੇਲੀਆ ਆਦਿ ਦੇਸ਼ਾਂ ਵਿੱਚ ਰਿਲੀਜ਼ ਹੋਈ। ਇਹ ਫਿਲਮ ਪਾਕਿਸਤਾਨ ਵਿੱਚ ਵੀ ਰਿਲੀਜ਼ ਹੋਈ। ਪਾਕਿਸਤਾਨ ਵਿੱਚ ਬਾਕਸ ਆਫਿਸ ‘ਤੇ ਫਿਲਮ ਨੂੰ ਕਮਾਲ ਦਾ ਰਿਸਪਾਂਸ ਮਿਲ ਰਿਹਾ ਹੈ, ਜਿਸ ਕਰਕੇ ਸਰਦਾਰਜੀ 3 ਸਿਰਫ ਦੋ ਦਿਨਾਂ ਵਿੱਚ 11 ਕਰੋੜ ਤੋਂ ਵੱਧ ਦੀ ਕਮਾਈ ਕਰਨ ‘ਚ ਕਾਮਯਾਬ ਰਹੀ।